ਪੇਟਿੰਗ ਮੁਕਾਬਲਿਆਂ ਵਿੱਚੋਂ ਹਾਕਮਵਾਲਾ ਸਕੂਲ ਦੀ ਪ੍ਰਭਸਿਮਰਨ ਪਹਿਲੇ ਸਥਾਨ ਤੇ

ss1

ਪੇਟਿੰਗ ਮੁਕਾਬਲਿਆਂ ਵਿੱਚੋਂ ਹਾਕਮਵਾਲਾ ਸਕੂਲ ਦੀ ਪ੍ਰਭਸਿਮਰਨ ਪਹਿਲੇ ਸਥਾਨ ਤੇ

20-11 (2)

ਬੋਹਾ 19 ਜੁਲਾਈ (ਦਰਸ਼ਨ ਹਾਕਮਵਾਲਾ)-ਜਿਲਾ ਬਾਲ ਭਲਾਈ ਕੌਂਸਲ ਵੱਲੋਂ ਬਲਾਕ ਬਰੇਟਾ ਅਧੀਨ ਪੈਂਦੇ ਸਕੂਲਾਂ ਦੇ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਦੇ ਵੱਖ ਵੱਖ ਵਿਸ਼ਿਆਂ ਉੱਪਰ ਪੇਟਿੰਗ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਬੋਹਾ ਵਿਖੇ ਸਕੂਲ ਮੁੱਖੀ ਗੁਰਜੰਟ ਸਿੰਘ ਬੋਹਾ ਅਤੇ ਕਲੱਸਟਰ ਮੁੱਖੀ ਪੀ੍ਰਤਮ ਸਿੰਘ ਮੱਲ ਸਿੰਘ ਵਾਲਾ ਦੀ ਦੇਖ ਰੇਖ ਹੇਠ ਕਰਵਾਏ ਗਏ।ਇਹਨਾਂ ਪੇਟਿੰਗ ਮੁਕਾਬਲਿਆਂ ਚੋਂ 9 ਤੋਂ 12 ਸਾਲ ਦੇ ਬੱਚਿਆਂ ਦੇ ਗਰੁੱਪ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਦੀ ਪ੍ਰਭਸਿਮਰਨ ਕੌਰ ਨੇ ਪਹਿਲਾ,ਲੱਖੀਵਾਲਾ ਸਕੂਲ ਦੇ ਅਕਾਸ਼ਦੀਪ ਨੇ ਦੂਜਾ ਅਤੇ ਨਵਜੋਤ ਕੌਰ ਹਾਕਮਵਾਲਾ ਨੇ ਤੀਜਾ ਸਥਾਨ ਪਾ੍ਰਪਤ ਕੀਤਾ।ਇਸੇ ਤਰਾਂ 5 ਤੋਂ 8 ਸਾਲ ਦੇ ਬੱਚਿਆਂ ਦੇ ਗਰੁੱਪ ਚੋਂ ਅਚਾਨਕ ਸਕੂਲ ਨੇ ਪਹਿਲਾ,ਗਾਦੜਪੱਤੀ ਸਕੂਲ ਦੂਜੇ ਅਤੇ ਬਾਜੀਗਰ ਬਸਤੀ ਸਕੂਲ ਦੇ ਬੱਚੇ ਤੀਜੇ ਸਥਾਨ ਤੇ ਰਹੇ।ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ।ਇਸ ਮੌਕੇ ਗਰਜੰਟ ਸਿੰਘ ਬੋਹਾ,ਪੀ੍ਰਤਮ ਸਿੰਘ ਮੱਲ ਸਿੰਘ ਵਾਲਾ ਤੋਂ ਇਲਾਵਾ ਬਲਵਿੰਦਰ ਕੌਰ,ਦਿਆ ਰਾਮ ਅਚਾਨਕ,ਜਸਵੀਰ ਕੌਰ ਗਾਦੜਪੱਤੀ,ਰਾਜ ਰਾਣੀ ਲੱਖੀਵਾਲਾ,ਰਜਨੀ ਕੌਰ ਹਾਕਮਵਾਲਾ,ਦਲਜੀਤ ਸਿੰਘ ਗਾਮੀਵਾਲਾ,ਸਵਰਨ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *