ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ 29 ਜੁਲਾਈ ਨੂੰ ਮਹਿਲਾ ਪ੍ਰਤੀਨਿਧੀਆਂ ਨਾਲ ਮਨਾਵੇਗਾ ਤੀਜ

ss1

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ 29 ਜੁਲਾਈ ਨੂੰ ਮਹਿਲਾ ਪ੍ਰਤੀਨਿਧੀਆਂ ਨਾਲ ਮਨਾਵੇਗਾ ਤੀਜ
ਤੀਜ ਸਮਾਰੋਹ ਵਿੱਚ ਤੀਜ ਕੁਈਨ ਦੀ ਵੀ ਚੋਣ ਕੀਤੀ ਜਾਵੇਗੀ

ਮੋਹਾਲੀ, 27 ਜੁਲਾਈ (ਪ.ਪ.): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਿਤੀ 29 ਜੁਲਾਈ 2016 ਦਿਨ ਸ਼ੁੱਕਰਵਾਰ ਨੂੰ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸੈਕਟਰ 68 ਦੇ ਸਿਟੀ ਪਾਰਕ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੁਣੀਆਂ ਹੋਈਆ ਪ੍ਰਤਨਿਧੀਆਂ ਅਤੇ ਵਿਭਾਗ ਵਿੱਚ ਕੰਮ ਕਰ ਰਹੀਆਂ ਔਰਤਾਂ ਲਈ ਤੀਆਂ ਦਾ ਪ੍ਰੋਗਰਾਮ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਤੇ ਤੀਜ ਕੁਈਨ ਵੀ ਚੁਣੀ ਜਾਏਗੀ, ਲੋਕ ਬੋਲੀਆਂ, ਟੱਪਿਆਂ ਆਦਿ ਦਾ ਮੁਕਾਬਲਾ ਕਰਵਾਇਆ ਜਾਏਗਾ ਅਤੇ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਇਸ ਗੱਲ ਦੀ ਜਾਣਕਾਰੀ ਦਿੰਦੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆਂ ਕਿ ਪੰਚਾਇਤੀ ਰਾਜ ਕਾਰਜ ਪ੍ਰਣਾਲੀ ਵਿੱਚ ਇਸ ਸਮੇਂ ਸਮੁੱਚੇ ਚੁਣੇ ਹੋਏ ਪ੍ਰਤੀਨਿਧੀਆਂ ਵਿੱਚੋਂ ਇੱਕ ਤਿਹਾਈ ਗਿਣਤੀ ਔਰਤ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਹੈ। ਪੰਚਾਇਤੀ ਰਾਜ ਸੰਸਥਾਵਾਂ ਦੀਆਂ ਇਨ੍ਹਾਂ ਔਰਤ ਨੁਮਾਇਦਿਆਂ ਨੂੰ ਇੱਕ ਦੂਜੇ ਬਲਾਕਾਂ ਅਤੇ ਜਿਲ੍ਹਿਆਂ ਦੀਆਂ ਚੁਣੀਆਂ ਹੋਣੀਆਂ ਪ੍ਰਤੀਨਿਧੀਆਂ ਨਾਲ ਮੇਲ ਮਿਲਾਪ, ਗੱਲ ਬਾਤ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਚੁਣੋਤੀਆਂ ਬਾਰੇ ਖੁੱਲ ਕੇ ਵਿਚਾਰ-ਵਟਾਂਦਰਾਂ ਕਰਨ ਲਈ ਬਹੁਤ ਘੱਟ ਮੌਕੇ ਮਿਲਦੇ ਹਨ। ਉਹਨਾ ਦੱਸਿਆਂ ਕਿ ਇਨ੍ਹਾਂ ਚੁਣੀਆਂ ਹੋਈਆਂ ਪ੍ਰਤੀਨਿਧੀਆਂ ਦੇ ਆਪਸੀ ਮੇਲ ਮਿਲਾਪ ਅਤੇ ਭਾਈਚਾਰੇ ਦੀ ਭਾਵਨਾ ਨੂੰ ਪ੍ਰਫ਼ੁਲਿਤ ਕਰਨ ਲਈ ਵਿਭਾਗ ਵੱਲੋਂ
ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਸਮੂਹ ਚੁਣੀਆਂ ਹੋਈਆਂ ਪ੍ਰਤੀਨਿਧੀਆਂ ਅਤੇ ਸਮੁੱਚੇ ਔਰਤ ਵਰਗ ਨੂੰ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਸ. ਮਲੂਕਾ ਨੇ ਦੱਸਿਆ ਕਿ ਅਜਿਹੇ ਸਮਾਗਮਾਂ ਦਾ ਮੁੱਖ ਮੰਤਵ ਮਹਿਲਾ ਪ੍ਰਤੀਨਿਧੀਆਂ ਦੁਆਰਾ ਵਿਕਾਸ ਦੇ ਕਾਰਜਾਂ ਨੂੰ ਤੇਜੀ ਅਤੇ ਨਿਰਧਾਰਿਤ ਸਮੇੱ ਵਿਚ ਮੁਕੰਮਲ ਕਰਨਾ ਹੈ ਅਤੇ ਇਸ ਤਰ੍ਹਾਂ ਦੇ ਸਮਾਰੋਹਾਂ ਵਿਚ ਪ੍ਰਤੀਨਿਧੀਆਂ ਨੂੰ ਇੱਕ ਦੂਜੇ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੇ ਪੱਧਰ ਦਾ ਵੀ ਪਤਾ ਲੱਗਦਾ ਹੈ। ਇਸ ਲਈ ਇਨ੍ਹਾਂ ਮਹਿਲਾ ਪ੍ਰਤੀਨਿਧੀਆਂ ਨੂੰ ਇਕੱਠਿਆਂ ਕਰਨ ਦਾ ਸਮਾਰੋਹ ਇੱਕ ਵਿਸ਼ੇਸ ਮਹੱਤਵ ਰੱਖਦਾ ਹੈ ਅਤੇ ਇਸ ਸ਼ੁਭ ਕੰਮ ਲਈ ਸਾਵਣ ਦੇ ਮਹੀਨੇ ਤੋਂ ਇਲਾਵਾ ਹੋਰ ਕੋਈ ਸਮਾਂ ਜਿਆਦਾ ਢੱਕਵਾਂ ਨਹੀਂ ਹੋ ਸਕਦਾ।

Share Button

Leave a Reply

Your email address will not be published. Required fields are marked *