ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਗੁਰਦਿੱਤਪੁਰਾ (ਨੱਤਿਆਂ) ਦੇ ਚਾਰ ਪੰਚ ਮੁਅੱਤਲ

ss1

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਗੁਰਦਿੱਤਪੁਰਾ (ਨੱਤਿਆਂ) ਦੇ ਚਾਰ ਪੰਚ ਮੁਅੱਤਲ
ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਪੰਚਾਂ ਵੱਲੋਂ ਸਹਿਯੋਗ ਨਾ ਦੇਣ ਅਤੇ ਪੈਸੇ ਮੰਗਣ ਦੀ ਕੀਤੀ ਸ਼ਿਕਾਇਤ ਉੱਤੇ ਹੋਈ ਕਾਰਵਾਈ

ਬਨੂੜ, 12 ਅਗਸਤ (ਰਣਜੀਤ ਸਿੰਘ ਰਾਣਾ): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਨਜ਼ਦੀਕੀ ਪਿੰਡ ਗੁਰਦਿੱਤਪੁਰਾ (ਨੱਤਿਆਂ) ਦੀ ਪੰਚਾਇਤ ਦੇ ਚਾਰ ਪੰਚਾਇਤ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਾਇਰੈਕਟਰ ਵੱਲੋਂ ਉਕਤ ਕਾਰਵਾਈ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਮਗਰੋਂ ਭੇਜੀ ਰਿਪੋਰਟ ਦੇ ਆਧਾਰ ਉੱਤੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਅਧੀਨ ਕੀਤੀ ਗਈ ਹੈ।
ਡਾਇਰੈਕਟਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਰਪੰਚ ਅਮਰੀਕ ਸਿੰਘ ਨੇ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਚਾਰ ਪੰਚਾਇਤ ਮੈਂਬਰ ਜਿਨਾਂ ਵਿੱਚ ਬਲਵੀਰ ਸਿੰਘ, ਨਿਰਮਲ ਸਿੰਘ, ਜਗਦੀਸ਼ ਸਿੰਘ ਤੇ ਜਸਵੰਤ ਕੌਰ ਉਨਾਂ ਨੂੰ ਪਿੰਡ ਦੇ ਵਿਕਾਸ ਲਈ ਕੋਈ ਸਹਿਯੋਗ ਨਹੀਂ ਦੇ ਰਹੇ। ਸਬੰਧਿਤ ਪੰਛਾਇਤ ਮੈਂਬਰ ਵਿਕਾਸ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਲਈ ਏਜੰਡਾ ਵੀ ਪ੍ਰਾਪਤ ਕਰਨ ਤੋਂ ਇਨਕਾਰੀ ਹਨ। ਸਰਪੰਚ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਸਬੰਧਿਤ ਪੰਚ ਉਨਾਂ ਕੋਲੋਂ ਸਫ਼ੇਦਿਆਂ ਦੀ ਬੋਲੀ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਵਿੱਚੋਂ ਪੰਜਾਹ-ਪੰਜਾਹ ਹਜ਼ਾਰ ਦੀ ਮੰਗ ਕਰਦੇ ਸਨ। ਉਨਾਂ ਵੱਲੋਂ ਇਨਕਾਰ ਕਰਨ ਉੱਤੇ ਉਕਤ ਪੰਚ ਉਨਾਂ ਨੂੰ ਪੰਚਾਇਤੀ ਕਾਰਜਾਂ ਲਈ ਕੋਈ ਸਹਿਯੋਗ ਨਹੀਂ ਦੇ ਰਹੇ। ਸਰਪੰਚ ਅਨੁਸਾਰ ਪੰਚਾਂ ਦਾ ਸਹਿਯੋਗ ਨਾ ਮਿਲਣ ਕਾਰਨ ਪਿੰਡ ਦੇ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।
ਡਾਇਰੈਕਟਰ ਵੱਲੋਂ ਡੀਡੀਪੀਓ ਪਟਿਆਲਾ ਦੀ ਰਿਪੋਰਟ ਨੂੰ ਵਾਚਣ ਉਪਰੰਤ ਸਬੰਧਿਤ ਪੰਚਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਪਰ ਡਾਇਰੈਕਟਰ ਨੇ ਪੰਚਾਂ ਦੇ ਜਵਾਬ ਨੂੰ ਗੈਰ ਤਸੱਲੀਬਖ਼ਲ ਦੱਸਦਿਆਂ ਉਨਾਂ ਨੂੰ ਅਹੁਦੇ ਤੋਂ ਮੁੱਅਤਲ ਕਰਨ ਦੇ ਨਿਰਦੇਸ਼ ਦਿੱਤੇ ਹਨ।

Share Button

Leave a Reply

Your email address will not be published. Required fields are marked *