ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ :- ਸੀਨੀਅਰ ਕਾਰਜਕਾਰੀ ਇੰਜੀਨੀਅਰ

ss1

ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ :- ਸੀਨੀਅਰ ਕਾਰਜਕਾਰੀ ਇੰਜੀਨੀਅਰ

13-5

ਜੰਡਿਆਲਾ ਗੁਰੁ 12 ਜੁਲਾਈ ਵਰਿੰਦਰ ਸਿੰਘ/ ਹਰਿੰਦਰ ਪਾਲ ਸਿੰਘ :- ਪੰਜਾਬ ਸਟੇਟ ਪਾੱਵਰ ਕਾੱਰਪੋਰੇਸ਼ਨ ਦੇ ਵਧੀਕ ਨਿਗਰਾਨ ਸੀਨੀਅਰ ਕਾਰਜਕਾਰੀ ਇੰਜੀਨੀਅਰ ( ਐਕਸੀਅਨ ) ਮੰਡਲ ਜੰਡਿਆਲਾ ਗੁਰੁ ਨੇ ਅਪਨੇ ਦਫਤਰ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਬਿਜਲੀ ਸੇਵਾਵਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਬਹੁਤ ਜਿਆਦਾ ਸੁਧਾਰ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰ ਦੇ ਨਾਲ ਨਾਲ ਸਨਅਤੀ ਖੇਤਰ ਵਿੱਚ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਨਾਗੇ ਤੋਂ ਨਿਰਵਿਘਨਤਾ ਪੂਰਵਕ 24 ਘੰਟੇ ਦਿੱਤੀ ਜਾ ਰਹੀ ਹੈ।ਉਹਨਾਂ ਇਸ ਗੱਲ ਨੂੰ ਮੰਨਿਆ ਕਿ ਮਹਿਕਮੇ ਕੋਲ ਤਕਨੀਕੀ ਕਾਮਿਆਂ ਦੀ ਕਮੀ ਹੈ ਅਤੇ ਝੋਨੇ ਦੇ ਸੀਜਨ ਦੋਰਾਨ ਆਰਜੀ ਤੋਰ ਤੇ ਕਾਮੇ ਭਰਤੀ ਕਰਨੇ ਪੈਂਦੇ ਹਨ। ਉਹਨਾਂ ਕਿਹਾ ਕਿ ਗ੍ਰਾਹਕ ਹੁਣ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਇੰਟਰਨੈੱਟ ਰਾਹੀ ਵੀ ਅਪਨਾ ਬਿੱਲ ਜਮ੍ਹਾਂ ਕਰਵਾ ਸਕਦੇ ਹਨ । ਅਨੂਸੁਚਿਤ ਜਾਤੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 400 ਯੂਨਿਟ ਮਹੀਨਾ ਫਰੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਕਿਸਮ ਦੇ ਵੀ ਨਵੇਂ ਕੁਨੈਕਸ਼ਨ ਲਈ ਅਗਰ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਗ੍ਰਾਹਕ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਉਸਦੀ ਸਿੱਧੀ ਸ਼ਿਕਾਇਤ ਮੇਰੇ ਦਫਤਰ ਭੇਜੀ ਜਾ ਸਕਦੀ ਹੈ। ਬਿਜਲੀ ਬੋਰਡ ਵਲੋਂ ਸਭ ਨੂੰ ਪਾਰਦਰਸ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Share Button