ਪੂਰਨ ਢਿੱਲਵਾਂ ਬਣੇ ਭਗਤਪੁਰਾ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ

ss1

ਪੂਰਨ ਢਿੱਲਵਾਂ ਬਣੇ ਭਗਤਪੁਰਾ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ

vikrant-bansal-1ਭਦੌੜ 03 ਅਕਤੂਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਭਗਤਪੁਰਾ ਵਿਖੇ ਪੂਰਨ ਸਿੰਘ ਢਿੱਲਵਾਂ ਨੇ ਬਤੌਰ ਹੈਡ ਟੀਚਰ ਆਪਣਾ ਅਹੁਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਦੀ ਅਗਵਾਈ ਹੇਠ ਸੰਭਾਲ ਲਿਆ ਗਿਆ ਅਹੁਦਾ ਸੰਭਾਲਣ ਉਪਰੰਤ ਹੈਡ ਟੀਚਰ ਪੂਰਨ ਸਿੰਘ ਢਿੱਲਵਾਂ ਨੇ ਕਿਹਾ ਕਿ ਸਕੂਲ ਸਟਾਫ ਦੇ ਤਾਲਮੇਲ ਨਾਲ ਹੀ ਸਕੂਲ ਵਿਚ ਵਧੀਆਂ ਮਾਹੌਲ ਸਿਰਜਿਆ ਜਾ ਸਕਦਾ ਹੈ ਅਤੇ ਉਹ ਆਪਣੀਆਂ ਸੇਵਾਵਾਂ ਦੌਰਾਨ ਇਸ ਸਕੂਲ ਦਾ ਨਾਮ ਉੱਚਾ ਕਰਨ ਲਈ ਮਿਹਨਤ ਕਰਨਗੇ ਉਨਾਂ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾ ਕੇ ਹਾਜ਼ਰੀ ਸੌ ਫੀਸਦੀ ਬਨਾਉਣ ਦੇ ਨਾਲ-ਨਾਲ ਗਿਣਤੀ ‘ਚ ਵੀ ਵਾਧਾ ਕੀਤਾ ਜਾਵੇਗਾ ਉਨਾਂ ਨੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਪੋ੍ਰਗਰਾਮ ਵੱਲ ਉਤਸ਼ਾਹਿਤ ਕੀਤਾ ਜਾਵੇ ਇਸ ਸਮੇਂ ਬੀਪੀਈਓ ਹਾਕਮ ਸਿੰਘ ਨੇ ਕਿਹਾ ਕਿ ਦਫਤਰ ਵੱਲੋਂ ਉਨਾਂ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇਗਾ ਇਸ ਦੌਰਾਨ ਨਵੇਂ ਆਏ ਹੈਡ ਟੀਚਰ ਪੂਰਨ ਸਿੰਘ ਢਿੱਲਵਾਂ ਨੂੰ ਸਕੂਲ ਦੇ ਸਮੂਹ ਸਟਾਫ ਨੇ ਜੀ ਆਇਆ ਕਿਹਾਇਸ ਮੌਕੇ ਅਧਿਆਪਕ ਦਲ ਜ਼ਿਲਾ ਬਰਨਾਲਾ ਦੇ ਸੀਨੀਅਰ ਆਗੂ ਨਰਿੰਦਰ ਸ਼ਹਿਣਾ, ਕੁਲਦੀਪ ਸਿੰਘ ਭੁੱਲਰ, ਜ਼ਿਲਾ ਕੋਆਰਡੀਨੇਟਰ ਪ੍ਰਵੇਸ਼ ਬਰਨਾਲਾ ਕਰਮਜੀਤ ਸਿੰਘ ਢਿੱਲਵਾਂ, ਸੁਖਪਾਲ ਸਿੰਘ ਕੈਰੇ, ਪੇ੍ਰਮ ਸਿੰਘ ਢਿੱਲੋਂ, ਅਮਰਜੀਤ ਭਗਤਪੁਰਾ, ਜਸਪਾਲ ਤਪਾ, ਸੁਰਿੰਦਰ ਮਾਨ, ਮੈਡਮ ਨੀਰਜ਼ਾ ਆਦਿ ਹਾਜ਼ਰ ਸਨ

Share Button

Leave a Reply

Your email address will not be published. Required fields are marked *