ਪੁੱਛਾਂ ਦੇਣ ਵਾਲੇ ਠੱਗ

ss1

ਪੁੱਛਾਂ ਦੇਣ ਵਾਲੇ ਠੱਗ

ਮੈਂ ਤੇ ਮੇਰਾ ਤਾਇਅਾ ਮੇਜਰ ਖੇਤ ਨਰਮਾ ਗੁਡ ਰਹੇ ਸੀ।ਸਾਡੇ ਕਾਮੇ ਨੂੰ ਓ ਦਿਨ ਘਰ ਕੰਮ ਹੋਗਿਅਾ। ਇਕ ਦਿਹਾੜੀਅਾ ਪੁਛਿਅਾ ਸੀ ਓ ਵੀ ਨੀ ਅਾਇਅਾ ।ੲੇਸੇ ਕਰਕੇ ਮੈਂ ਤੇ ਮੇਰਾ ਤਾਇਅਾ ਦੋਵੇਂ ਹੀ ਰਹਿ ਗੇ ਸੀ।ਗਰਮੀ ਵੀ ਬਹੁਤ ਹੀ ਜਿਅਾਦੇ ਸੀ ਅਸੀਂ ਖੇਤ ਵਾਲੇ ਕੋਠੇ ਤੋਂ ਥੋੜਾ ਦੂਰ ਸੀ।ਖੇਤ ਵਾਲੀਅਾਂ ਸਮਾਧਾਂ ਚੋਂ ਸਪੀਕਰ ਦੀਅਾਂ ਅਵਾਜਾਂ ਕੰਨੀ ਪੈਂਦੀਅਾਂ ਸੀ।ਗੁਰਬਖਸ ਅਲਬੇਲਾ ਚਲ ਰਿਹਾ ਸੀ।ਵਧੀਅਾ ਜੀਅ ਲਗਿਅਾ ਕੰਮ ਚ,ਨੇੜੇ ਹੀ ਖੇਤਾਂ ਚ ਪਾਲਾ ਪੁਛਾ ਦਿੰਦਾ ਸੀ। ਬੜੇ ਲੋਕ ਅਾਓਂਦੇ ਸੀ ,ਬੁੜੀਅਾਂ ਜਿੰਨਾਂ ਤੋਂ ਘਰਦੇ ਕੰਮ ਨੀ ਹੁੰਦੇ ਸੀ।ਸਾਰਾ ਦਿਨ ਭਾਂਡੇ ਮਾਂਜਦੀਅਾਂ ਸੀ।ਪਾਲੇ ਦਾ ਇਕ ਮੁੰਡਾ ਚੋਰੀ ਦੇ ਕੇਸ ਚ ਜੇਲ ਚ ਸੀ,ਿੲਕ ਸਿਰੇ ਦਾ ਨਸੇੜੀ ਸੀ,ਵਾਹਨ ਦੇ ਢਾੲੀ ਕੁ ਕਿਲੇ ਸੀ,ਖੇਤ ਨਿਕੀ ਜਿਹੀ ਸਮਾਧ ਤੋਂ ਵਡੀ ਬਣਾ ਲੀ ਲੋਕਾਂ ਦੇ ਬੈਠਣ ਲੀ ਖਾਸਾ ਜੁਗਾੜ ਕਰ ਰਖਿਅਾ ਸੀ,ਤਾਇਅਾ ਦਸਦਾ ਸੀ ਕਿ ਪਾਲੇ ਦੇ ਪਿਓ ਦਾ ਦਾਦਾ ਗੁਜਰਿਅਾ ਸੀ।ਓਦੋਂ ਖੇਤ ਮਟੀ ਜਿਹੀ ਬਣਾ ਦਿਤੀ ਸੀ,,ਦਿਵਾਲੀ ਨੂੰ ਦੀਵਾ ਲਾ ਦਿੰਦੇ ਸੀ,ਹੋਲੀ ਹੋਲੀ ਅਾ ਦੁਕਾਨ ਬਣਾ ਲੀ,ੳੁਂਝ ਹੁੰਦਾ ੲੇਹਨਾਂ ਕੋਲ ਸ਼ੇਰਾ ਕਖ ਨੀ, ਲੈ ਸੁਣਲਾ ਗੱਲ ਕੇਰਾਂ ਅਮਨ ਜਵਾਹਰਵਾਲਾ ਰੇਹੜੇ ਤੋਂ ਡਿਗ ਗਿਅਾ ਸੀ।ਓਹਦੀ ਲੱਤ ਟੁੱਟਗੀ ਸੀ,ਓਦੋਂ ਸੁਨਾਮ ਜਾਣਾ ਪੈਂਦਾ ਸੀ ਥੋੜੀ ਜਿਹੀ ਸਟ ਦੇ ਲੀ। ਓਹਦੀ ਲਤ ਤੇ ਪਲਾਸਤਰ ਕਰਤਾ ਡਾਕਟਰ ਨੇ,ਓ ਵਾਗਿਅਾ ਪਾਲੇ ਕੋਲ ਓ ਨੂੰ ਸਾਰਾ ਕੁਝ ਦਸਤਾ ਓ ਕਹਿੰਦਾ ਕੁਝ ਨੀ ਹੋਇਅਾ ਠੀਕ ਹੋਜੂ ਧੱਕ ਲਗੀ ਹੋੲੀਅਾ।ਪਾਲੇ ਨੇ ਕਹਿਤਾ ੲੇਹਨੂੰ ਪਲਾਸਤਰ ਵਢਦੇ, ਹਾਕਮ ਨੇ ਘਰ ਅਾ ਕੇ ਦਾਤੀ ਨਾਲ ਵਢਤਾ,,ਮਖਾ ਅਛਾ ਅੈਨੀ ਸਕਤੀ ਸੀ ਬਾਬੇ ਪਾਲੇ ਵਿਚ।ਤਾਇਅਾ ਕਹਿੰਦਾ ਅਾਹੋ ਸਕਤੀ ਸੀ,ਮਖਾਂ ਪਲਾਸਤਰ ਵਢਾ ਤਾ ਸੀ,ਤਾਇਅਾ ਕਹਿੰਦਾ ਜੇ ਪਲਾਸਤਰ ਵਢਾ ਤਾ ਸੀ ਤਾਂਹੀ ਤਾਂ ਅਮਨ ਸਿਓਂ ਹੁਣ ਕਰਮਾਂ ਜਿਹੀਅਾਂ ਮਰਦਾ ਫਿਰਦਾ,ਲੱਤ ਇਕੱਠੀ ਵੀ ਨੀ ਹੁੰਦੀ।ਫਿਰ ਲੋਕ ਤਾਂਹੀ ਅਾਓਂਦੇ ਨੇ ਲੋਕਾਂ ਦੇ ਕੰਮ ਬਣਦੇ ਨੇ ਡੰਗਰ ਪਸੂ ਅਾਂ ਦਾ ਕੰਮ ਠੀਕ ਰਹਿੰਦਾ। ਤਾਇਅਾ ਕਹਿੰਦਾ ਕੇਰਾਂ ਅਾਪਾਂ ਤੇਰੀ ਮਾਸੀ ਤੋਂ ਮੱਝ ਲਿਅਾਂਦੀ ਜਨਾਲ ਤੋਂ,ਦੁਧ ਵੀ ਬੜਾ ਸੀ ਤੇਰਾ ਪਾਪਾ ਤੇ ਮੈਂ ਲੈ ਅਾੲੇ,ਓ ਤਾਂ ਘਰ ਅਾਗੀ ਕਖ ਨੀ ਖਾਦੇ ਓਹਨੇ,ਸੋਹਣੀ ਵੀ ਬੜੀ ਸੀ ਮਝ ਮੱਖਣਾਂ,ਸਾਮੀ ਧਾਰ ਕੱਢਣ ਲਗੇ ਤਾਂ ਲੱਤ ਮਾਰੇ ਖੜੇ ਨਾ, ਬੜਾ ਪੰਗਾ ਪਿਅਾ ਮੱਝ ਓਪਰਾ ਕਰਗੀ ਘਰੇ ਹੋਰ ਕੋੲੀ ਕਟਾ ਵਛਾ ਨਾ,ਓਥੇ ਪਸੂ ਕੲੀ ਸੀ ।ਮੈਂ ਤੇਰੇ ਪਿਓ ਨੂੰ ਕਿਹਾ ਵੀ ਓਪਰਾ ਕਰਦੀਅਾ ਚੱਲ ਕੋੲੀ ਨਾ,ਤੇਰੀ ਬੇਬੇ ਕਹਿੰਦੀ ਪਾਲੇ ਬਾਬੇ ਤੋਂ ਪਾਣੀ ਕਰਵਾ ਕੇ ਲਿਅਾ ਮਝ ਨੂੰ ਨਜਰ ਲੱਗ ਗੀ,ਮੈਂ ਬੜਾ ਮਨਾ ਕੀਤਾ ਨਹੀਂ ਜਾਣਾ ਕੁਝ ਨੀ ਓਹਦੇ ਕੋਲ.ਗਲ ਮੁਕਾਓ ਘਰ ਚ ਕਲੇਸ ਪੈ ਗਿਅਾ ਤੇਰੀ ਮਾਂ ਨੂੰ ਪੁਠਾ ਬੋਲੇ ਬੇਬੇ ਤੇਰੀ ਭੈਣ ਠਗੀ ਮਾਰਗੀ ਹੋਰ ਅਵਾ ਤਵਾ ਬੋਲੇ,ਮੈਂਨੂੰ ਡੋਲੂ ਫੜਾਤਾ ਤੁਰਿਅਾ ਗਿਅਾ. ਮਭਾੲੀ ਓਹਦੇ ਘਰ ਵਲ ਨੂੰ ਜੀਅ ਨਾ ਕਰੇ ਵੀ ਠੱਗ ਅਾ ,ਗੱਲ ਮੁਕਾ ਸੇਰਾ ਮੈਂ ਵਾਗਿਅਾ ਘਰ ਕੋਲ ਜਦ ਵੇਖਿਅਾ ਲੱਕੜ ਦਾ ਗੇਟ ਸੀ ਲੱਗਿਅਾ ਪਿਅਾ ਅੰਦਰੋਂ ਮੈਂ ਮਖਣਾਂ ਵਿਰਲ ਵਿਚ ਦੀ ਵੇਖਿਅਾ ਜਦ ਮੇਰੀ ਤਾਂ ਹਾਸੀ ਨਿਕਲ ਗੀ,ਮੈਂ ਪੁਛਿਅਾ ਤਾਇਅਾ ਹਾਸੀ ਕਾਹਤੋਂ ,ਕਹਿੰਦਾ ਮਖਣਾਂ ਪਾਲੇ ਦਾ ਸਾਰਾ ਟਬਰ ਅਪਦੀ ਮੱਝ ਚੋਣ ਨੂੰ ਨੂੜੀ ਖੜਾ ਸੀ,ਮੈਂ ਅੈਂਵੇ ਮੁੜ ਅਾਿਅਾ ਬੇਬੇ ਨੂੰ ਫੜਾ ਤਾ ਡੋਲੂ ਬੇਬੇ ਨੇ ਵਹਿੜੇ ਚ ਸਿੜਕਤਾ ਤੇ ਕੁਝ ਮਝ ਤੇ ਪਾਤਾ,ਪੁਤਰਾ ਮੈਂ ਸੋਚਿਅਾ ਵੀ ਅਜ ਤਾਂ ਮਿਲਣੀ ਨੀ ਭੁਖੀ ਅਾ ਨਾਲੇ ਕਲ ਤਕ ਜੀਅ ਲਗਜੂ, ਤੜਕੇ ਧਾਰ ਕਢਾਂ ਗੇ,,ਤੜਕੇ ਭਾੲੀ ਧਾਰ ਨੂੰ ਰਿੰਗੇ ਓ ਤਾਂ,ਬੇਬੇ ਕਹੇ ਸਾਡੀ ਤਾਂ ਬੁੜੀਅਾਂ ਦੀ ਸੁਣਦੇ ਹੀ ਨੀ, ਮਖਾ ਤਾਇਅਾ ਹੈਗਾ ਤਾਂ ੲੇਹ ਫਿਰ ਬੇਕਾਰ ਕੰਮ ਅਾ, ਲੋਕਾਂ ਨੂੰ ਠੱਗਣਾ,ਤਾਇਅਾ ਕਹਿੰਦਾ ਲੋਕ ਘਰ ਜਾ ਕੇ ਕਹਿੰਦੇ ਨੇ ਮੈਂਨੂੰ ਠਗ ਬਾਬਾ ਜੀ,ਅਾਹ ਵੇਖ ਤੂੰ ਮਹੀਨਾਂ ਨੀ ਹੋਇਅਾ ਰੁਲਦੂ ਦੀ ਮੁਟਿਅਾਰ ਧੀ ਪੂਰੀ ਹੋਗੀ ਸੀ,ਲੋਕਾਂ ਦਾ ਸਰਿਅਾ ਪਿਅਾ ਜਮਾਂ ਹੀ ਮੱਖਣਾਂ ਅਕਲ ਹੀ ਨਹੀਂ ਜਮਾਂ ਵੀ, ਪਤਾ ਨੀ ਵਾਹਲੀ ਅਾ.ਰੁਲਦੂ ਮਜਬੀ ਦੀ ਕੁੜੀ ਦੇ ਸ਼ੇਰਾ ਦਰਦ ਹੋਣ ਲਗ ਗਿਅਾ ਸੀ ਦਵਾੲੀ ਲਿਅਾਂਦੀ ਠੀਕ ਨੀ ਹੋਿੲਅਾ ਫਰਕ ਜਾ ਪੈ ਗਿਅਾ,ਰੁਲਦੂ ਦੇ ਘਰ ਵਾਲੀ ਤੇਰੀ ਚਾਚੀ ਜੈਲੋ ਪਾਲੇ ਕੋਲ ਲੈ ਗੀ ਕੁੜੀ ਨੂੰ ਓਹਨੇ ਥੋਲਾ ਪਾਤਾ ਤਵੀਤ ਦੇਤਾ ਕਹਿੰਦੇ ਠੀਕ ਹੋਜੂ ਕਸਰ ਅਾ ਥੋਡੇ ਅਪਦਿਅਾਂ ਦੀ ਕਿਤੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਸ ਠੀਕ ਹੋਜੂ, ਕੁੜੀ ਘਰ ਰੱਖਲੀ ਦਰਦ ਹੋੲੀ ਜਾਇਅਾ ਕਰੇ ਹਟਜਿਅਾ ਕਰੇ,,ਸਾਰਾ ਦਿਨ ਪੲੀ ਰਿਹਾ ਕਰੇ ਦਰਦ ਤੋਂ ਰਾਹਤ ਮਿਲਜਿਅਾ ਕਰੇ,ਅਾਥਣੇ ਭਾੲੀ ੳੁਠਿਅਾ ਕਰੇ ਮਾੜਾ ਮੋਟਾ ਦਰਦ ਹੋਣ ਲਗਜੇ ,ਪਾਲਾ ਕਹਿੰਦਾ ੲੇਹਦਾ ਪਿਓ ਦਾਰੂ ਪੀਂਦਾ ਅਾਥਣੇ ਹਟਾਓ, ਹਟਾਤਾ ਭਾੲੀ ਜਦ ਪੲੀ ਰਹਿੰਦੀ ਪੇਟ ਚ ਜੋ ਸੀ ਟਿਕਿਅਾ ਰਹਿੰਦਾ ਸੀ ਤੁਰਨ ਫਿਰਨ ਨਾਲ ਹਿਲ ਜੁਲ ਹੁੰਦੀ ਸੀ ਦਰਦ ਹੁੰਦਾ ਸੀ, ਮਖਾ ਤਾਇਅਾ ਜਦ ਦਾਰੂ ਬੰਦ ਕਰਤੀ ਹਟਗਿਅਾ ਸੀ ਦਰਦ ਹੈਂ, ਤਾਇਅਾ ਕਹਿੰਦਾ ਦਰਦ ਹਟਿਅਾ ਨੀ ਵਧ ਗਿਅਾ ,,ਕੁਝ ਸਿਅਾਣੇ ਬੰਦਿਅਾਂ ਨੇ ਰੁਲਦੂ ਨੂੰ ਕਿਹਾ ਹਸਪਤਾਲ ਲੈ ਜਾ, ਜਦ ਲੈ ਕੇ ਗੲੇ ਕੁਝ ਕੁ ਸਮੇਂ ਚ ਰਿਪੋਰਟਾਂ ਲੈਣ ਪਿਛੋ ਓ ਪੂਰੀ ਹੋਗੀ, ਡਾਕਟਰਾਂ ਦੇ ਦਸਣ ਤੇ ਪਤਾ ਲਗਿਅਾ ਕਿ ੲੇਹਦੇ ਅੰਦਰ ਨਾੜ ਫਟਗੀ ਜੋ ਅਪਰੇਸਨ ਕਰਕੇ ਅਜ ਤੋਂ ਕੲੀ ਦਿਨ ਪਹਿਲਾਂ ਕਢੀ ਜਾਣੀ ਸੀ,ਮਖਾ ਤਾਇਅਾ ਸਚੀ ਹੀ ਲੋਕਾਂ ਨੂੰ ਠਗਦੇ ਨੇ ਫਿਰ ਤਾਂ ਜਮਾਂ ਹੀ,ਅੈਨੇ ਨੂੰ ਤਾੲੇ ਦੀ ਨਿਗਾ ਮੋਟਰ ਵਾਲੇ ਕੋਠੇ ਕਨੀ ਪੲੀ ਕਹਿੰਦਾ ਮਖਣਾਂ ਓ ਬੰਦਾ ਕੋੲੀ ਅਾਪਣਾ ਮਖਾ ਨਾ ਤਾਇਅਾ,ਕਹਿੰਦਾ ਭਾਂਡੇ ਨਾ ਕਠੇ ਕਰਕੇ ਲੈਜੇ ਕੋੲੀ ਗੇੜੇ ਜੇ ਦੇੲੀ ਜਾਂਦਾ,,ਕੋਠੇ ਚ ਵੜਗਿਅਾ ਓ ਬੰਦਾ ਅਸੀਂ ਵੀ ਤੁਰਪੇ ਚਕਮੇਂ ਜੇ ਪੈਰੀ ਅਾਗੇ ਕੋਠੇ ਕੋਲ ਵੇਖਿਅਾ ਬੰਦਾ ਪਾਸਲਾ ਤੇ ਅਮਲੀ ਲਗਦਾ, ਪੁਛਣ ਤੇ ਓਹਨੇ ਦਸਿਅਾ ਕਿ ਮੈਂ ਤਾਂ ਡਬੀ ਭਾਲ਼ਦਾ ਸੀ ਤਾਿੲਅਾ ਕਹਿੰਦਾ ਤੂੰ ਕੌਣ ਅਾ ,,ਓ ਕਹਿੰਦਾ ਜੀ ਮੈਂ ਤਾਂ ਯੋਧਾ ਦੋਦੜੇ ਤੋਂ ਪਾਲੇ ਬਾਬੇ ਕੋਲ ਪੁਛਾ ਲੈਣ ਅਾਇਅਾ ਸੀ, ਤਾਇਅਾ ਓਹਨੂੰ ਕਹਿੰਦਾ ਤੈਂਨੂੰ ਤੇਰੇ ਬਾਬੇ ਨੇ ਅੈਂਵੇ ਨੀ ਦਸਿਅਾ ਫਿਰ ਵਿ ਿੲਧਰ ਨਾ ਜਾਵੀ ਮੋਟਰ ਕਨੀ ਵੀ ਅਜ ਤੇਰੇ ਪੈਣਗੀਅਾਂ ਹੈਂ, ਸੁਟਲਿਅਾ ਤਾੲੇ ਨੇ ਸਾਲਿਅਾ ਡਬੀਅਾਂ ਕਾਹਨੁੰ ਭਾਂਡੇ ਲੈਣ ਅਾਿੲਅਾ ਹੋਵੇਗਾ,ਅੈਨੇ ਘਰੋਂ ਚਾਹ ਰੋਟੀ ਅਾਗੀ ਦੁਪਹਿਰ ਦੀ ਪਤਾ ਨੀ ਲਗਿਅਾ ਗਲਾਂ ਚ ਕਦੋਂ ਦੋ ਵਜਗੇ,ਯੋਧਾ ਸਿਓਂ ਜਾਨ ਵਚਾ ਕੇ ਜੀਰੀ ਵਿਚ ਦੀ ਪਤਾ ਨੀ ਕਿਵੇਂ ਲੰਘ ਗਿਅਾ ਮੈਂ ਤੇ ਤਾਿੲਅਾ ਰੋਟੀ ਖਾਣ ਲਗ ਗੇ,ਰੋਟੀ ਖਾਂਦਿਆਂ ਮੇਰਾ ਧਿਆਨ ਰੋਟੀ ਘਣੀ ਘੱਟ ਤੇ ਪਾਲੇ ਸਿਆਣੇ ਦੀ ਸਿਆਣਪ ਤੇ ਲੋਕਾਂ ਦੀ ਬੇਵਕੂਫੀ ਘਣੀ ਜਿਆਦਾ ਸੀ।ਰੋਟੀ ਖਾਣ ਤੋ ਬਾਅਦ ਵੀ ਮੈਂ ਕਿੰਨਾ ਚਿਰ ਤਾਏ ਦੀਆਂ ਸਿਆਣਿਆਂ ਦੀ ਸਿਆਣਪ ਆਲੀਆਂ ਗੱਲਾਂ ਯਾਦ ਕਰਕੇ ਹੱਸੀ ਗਿਆ..

ਮਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ.ਸ਼ੇਰੋਂ ਜਿਲਾ ਸੰਗਰੂਰ
ਮੋਬਾ. 98787-98726
ਮੋਬਾ. 98787-98826

Share Button

Leave a Reply

Your email address will not be published. Required fields are marked *