Sat. Jan 25th, 2020

ਪੁੱਕਾ ਦਾ ਅਕਾਦਮਿਕ ਵਫਦ ਕਨੇਡਾ ਤੋ ਮੁੜਿਆ ਵਾਪਸ

ਪੁੱਕਾ ਦਾ ਅਕਾਦਮਿਕ ਵਫਦ ਕਨੇਡਾ ਤੋ ਮੁੜਿਆ ਵਾਪਸ
ਪੁੱਕਾ ਦੇ ਵਫਦ ਨੇ ਬ੍ਰਿਟਿਸ਼ ਕਲੰਬਿਆ ਦੇ ਕਾਲਜਾਂ ਤੇ ਯੂਨੀਵਰਸਟਿਆਂ ਦਾ ਦੋਰਾ ਕੀਤਾ

ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ 15 ਮੈਂਬਰੀ ਵਫਦ ਕੁੱਝ ਦਿਨਾ ਦੇ ਕੈਨੇਡਾ ਦੇ ਵੱਖ-ਵੱਖ ਵਿਦਿਅਕ ਅਕਾਦਮਿਕ ਦਾ ਦੌਰਾ ਕਰਕੇ ਕੈਨੇਡਾ ਤੋ ਵਾਪਿਸ ਪਰਤ ਆਇਆ ਹੈ।
ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਨੇ ਦੱਸਿਆ ਕਿ ਵਫਦ ਨੇ ਟੌਰਾਂਟੋਂ, ਕੈਲਗਰੀ, ਐਡਮਿੰਟਨ, ਕੈਲੋਨਾ, ਸਰੀ, ਐਬਟਸਫੋਰਡ, ਵੈਨਕੂਵਰ ਆਦਿ ਵੱਖ-ਵੱਖ ਸੰਸਥਾਵਾਂ ਦਾ ਦੌਰਾ ਕੀਤਾ। ਇਹਨਾਂ ਵਿੱਚ ਪੈਸੀਫਿਕ ਲਿੰਕ ਕਾਲਜ (ਪੀ ਐਲ ਸੀ), ਫੋਕਸ ਕਾਲਜ, ਯੂਨੀਵਰਸਿਟੀ ਆਫ ਫਰੈਸ਼ਰ ਵੈਲੀ (ਯੂ ਐਫ ਵੀ) ਲੰਗਾਰਾਂ ਕਾਲਜ, ਨੌਰਕਿਊਸਟ ਕਾਲਜ ਆਦਿ ਪ੍ਰਮੁੱਖ ਕਾਲਜ ਸਨ। ਵਫਦ ਨੇ ਵੈਨਕੂਵਰ ਦੇ ਕੰਸਲੇਟ ਜਨਰਲ ਆਫ ਇੰਡੀਆਂ ਵਿਖੇ, ਭਾਰਤੀ ਕੌਸਲ ਜਨਰਲ, ਸ਼੍ਰੀਮਤੀ ਅਭਿਲਾਸ਼ਾ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ।
ਡਾ.ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਹਰ ਸਾਲ ਭਾਰਤ ਤੋ 1.5 ਲੱਖ ਨੌਜਵਾਨ ਕੈਨੇਡਾ ਜਾ ਰਹੇ ਹਨ। ਆਈਲੈਟਸ ਵਿੱਚ ਘੱਟ ਬੈਂਡ, ਮਾਈਗ੍ਰੇਸ਼ਨ ਦੇ ਗੈਰ ਕਾਨੂੰਨੀ ਢੰਗ, ਸ਼ਾਰਟ ਕੱਟ ਤਰੀਕੇ, ਪਾਠਕ੍ਮ ਦੀ ਚੌਣ ਆਦਿ ਕਾਰਨ ਬਹੁਤ ਸਾਰੇ ਵਿਦਿਆਰਥੀ ਸਲਾਹਕਕਾਰਾਂ ਅਤੇ ਏਜੰਟਾਂ ਤੇ ਪੈਸਾ ਬਰਬਾਦ ਕਰ ਰਹੇ ਹਨ। ਪੁੱਕਾ ਪੰਜਾਬ ਅਤੇ ਕਨੇਡਾ ਦੇ ਕਾਲਜਾਂ ਵਿਚਕਾਰ ਸੰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂਜੋ ਵਿਦਿਆਰਥੀਆਂ ਦੇ ਸਮੇਂ, ਪੈਸੇ ਅਤੇ ਭਵਿੱਖ ਨੂੰ ਬਚਾਇਆ ਜਾ ਸਕੇ।
ਅਸ਼ਵਨੀ ਗਰਗ ਸਵਾਈਟ, ਬਨੂੰੜ, ਸਵਿੰਦਰ ਸਿੰਘ, ਸ਼੍ਰੀਮਤੀ ਮਨਜਿੰਦਰ ਕੋਰ ਅਤੇ ਮਿ. ਗੁਰਸਿਮਰਨਜੀਤ ਸਿੰਘ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ, ਗੁਰਦਾਸਪੁਰ; ਮਿ. ਮੋਹਿਤ ਮਹਾਜਨ ਅਤੇ ਅਨੁਮਹਾਜਨ, ਗੋਲਡਨ ਗਰੁੱਪ ਆਫ ਕਾਲਜਿਜ਼ ਗੁਰਦਾਸਪੁਰ ਨਲਿਨੀ ਚੋਪੜਾ, ਚੰਦਰ ਮੋਹਨ, ਕੇ ਜੇ ਗਰੁੱਪ, ਪਟਿਆਲਾ, ਪਰਮਿੰਦਰ ਪਾਲ ਸ਼ਰਮਾ, ਐਮਜੀਡੀਐਮ ਗਰੁੱਪ, ਬਠਿੰਡਾਂ, ਭਾਰਤ ਸ਼ਰਮਾ, ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ, ਬਠਿੰਡਾਂ ਰਾਜ ਕੁਮਾਰ ਥਾਪਰ, ਐਸਐਮਡੀ ਗਰੁੱਪ ਆਫ ਇੰਸਟੀਚਿਊਟਸ, ਫਰੀਦਕੋਟ; ਮਿ. ਰਾਜੇਸ਼ ਕੇ ਗਰਗ, ਭਾਰਤ ਗਰੁੱਪ ਆਫ ਇੰਸਟੀਚਿਊਸ਼ਨਸ, ਮਾਨਸਾ; ਮਿ. ਕੰਵਰ ਤੁਸ਼ਾਰ ਪੁੰਜ, ਸ਼੍ਰੀ ਸਾਈਂ ਗਰੁੱਪ, ਪਾਲਮਪੁਰ ਆਦਿ ਵੀ ਵਫਦ ਦਾ ਹਿੱਸਾ ਹਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: