ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਪੁਸਤਕ ਚਰਚਾ:  ਪਵਿੱਤਰ ਖੂਨੀ (ਨਾਵਲ)

ਪੁਸਤਕ ਚਰਚਾ:  ਪਵਿੱਤਰ ਖੂਨੀ (ਨਾਵਲ)

ਲੇਖਕ : ਪਰਮਜੀਤ ਕਮਲਾ
ਪ੍ਰਕਾਸ਼ਕ : ਸ਼ਿੰਗਾਰਾ ਸਿੰਘ ਸ਼ਾਤ

ਪਰਮਜੀਤ ਕਮਲਾ ਪੰਜਾਬੀ ਸਾਹਿਤ ਦਾ ਜਾਣਿਆ ਪਹਿਚਾਣਿਆ ਨਾਮ ਹੈ । ਕਮਲਾ ਜਿੱਥੇ ਲੇਖਕ ਵਧੀਆ ਹੈ । ਉੱਥੇ ਇਨਸਾਨ ਬਹੁਤ ਵਧੀਆ ਹੈ । ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ । ਆਪ ਆਪਣੇ ਅੰਦਰ ਲੋਕਾਈ ਦਾ ਦਰਦ ਛੁਪਾਈ ਬੈਠੇ ਹਨ । ਸਮਾਜਿਕ ਕੁਰੀਤੀਆਂ ਦੇ ਖਿਲਾਫ, ਸਮਾਜਿਕ ਨਾ ਬਰਾਬਰੀ ਦੇ ਖਿਲਾਫ ਆਪ ਦੀ ਕਲਮ ਅਵਾਜ ਬੁਲੰਦ ਕਰਦੀ ਹੈ । ਪਰਮਜੀਤ ਕਮਲਾ ਹੁਣ ਤੱਕ ਛੇ ਨਾਵਲਾਂ ਦੀ ਰਚਨਾ ਕਰ ਚੁੱਕੇ ਹਨ । ਇੰਨਾਂ ਦੇ ਨਾਵਲ ਕੋਣ ਜਿੱਤਿਆ?, ਵੱਫਾ, ਦਰਦ, ਕੌਣ ਦਿਲਾਂ ਦੀਆਂ ਜਾਣੇ ਅਤੇ ਅਨੀਤਾ ਵਰਗੇ ਉੱਚ ਕੋਟੀ ਦੇ ਨਾਵਲ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ।

ਹੱਥਲਾ ਨਾਵਲ ‘ਪਵਿੱਤਰ ਖੂਨੀ’ ਇੱਕ ਪ੍ਰੇਮ ਗਾਥਾ ਤੇ ਅਧਾਰਿਤ ਹੈ । ਇਹ ਨਾਵਲ ਪਹਿਲਾਂ 1975 ਵਿੱਚ ਛੱਪ ਚੁੱਕਾ ਹੈ । ਹੁਣ ਇਸਦਾ ਦੂਸਰਾ ਅਡੀਸ਼ਨ ਛੱਪਿਆ ਹੈ । ਨਵੇਂ ਪਾਠਕ ਵੀ ਇਸ ਨੂੰ ਧੱੜਾ ਧੱੜ ਪਸੰਦ ਕਰ ਰਹੇ ਹਨ। ਜਸਵੀਰ ਅਤੇ ਰਵਿੰਦਰ ਦੀ ਪਿਆਰ ਕਹਾਣੀ ਹੈ । ਜਸਵੀਰ ਗਰੀਬ ਘਰ ਦਾ ਹੋਣਹਾਰ ਮੁੰਡਾ ਹੈ । ਪੜ੍ਹ ਲਿਖ ਕੇ ਕੁਝ ਬਣਨ ਦੀ ਲਾਲਸਾ ਮਨ ਵਿੱਚ ਧਾਰਕੇ ਲੁਧਿਆਣੇ ਕਾਲਜ ਵਿੱਚ ਪੜ੍ਹਨ ਆਉਂਦਾ ਹੈ । ਉਸ ਦਾ ਪਿਆਰ ਅਮੀਰ ਘਰ ਦੀ ਰਵਿੰਦਰ ਨਾਂ ਦੀ ਕੁੜੀ ਨਾਲ ਹੋ ਜਾਂਦਾ ਹੈ । ਨਾਇਕ ਕੁੜੀ ਦੇ ਪਿਆਰ ਨੂੰ ਘਰ ਦੀ ਗਰੀਬੀ ਕਾਰਨ ਠੁਕਰਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ । ਪਰ ਇੰਨਾਂ ਦਾ ਪਿਆਰ ਦਿਨ-ਬ-ਦਿਨ ਗੂੜਾ ਹੁੰਦਾ ਜਾਂਦਾ ਹੈ । ਇੰਨਾਂ ਦੇ ਪਿਆਰ ਨੂੰ ਤੋੜਨ ਦੀ ਕੋਸ਼ਿਸ਼ ਨਾਇਕ ਦਾ ਦੋਸਤ ਸਵਰਨ ਕਰਦਾ ਹੈ ਜੋ ਕਿ ਆਪਣੇ ਮਾੜੇ ਕਾਰਨਾਮੇ ਵਿੱਚ ਸਫਲ ਹੋ ਜਾਂਦਾ ਹੈ ।

ਨਾਇਕ ਜਦੋਂ ਸ਼ਹਿਰ ਤੋਂ ਬਾਹਰ ਪੜ੍ਹਨ ਜਾਂਦਾ ਹੈ । ਉੱਥੇ ਉਹ ਰਵਿੰਦਰ ਦੇ ਵਿਛੋੜੇ ਵਿੱਚ ਲਿਖਣ ਲੱਗ ਪੈਂਦਾ ਹੈ । ਉਹ ਉਸ ਨੂੰ ਕਿਤਾਬੀ ਰੂਪ ਦੇਣ ਤੋਂ ਪਹਿਲਾ ਕਾਲਜ ਦੇ ਪ੍ਰੋਫੈਸਰ ਤੋਂ ਉਸ ਉੱਤੇ ਦੋ ਸ਼ਬਦ ਜਾਂ ਮੁੱਖ ਬੰਦ ਲਿਖਵਾਉਣਾ ਚਾਹੁੰਦਾ ਹੈ । ਪਰ ਅਖੌਤੀ ਡਾਕਟਰ ਪ੍ਰੋਫੈਸਰ ਉਸ ਨੂੰ ਬਹੁਤ ਜਲੀਲ ਕਰਦਾ ਹੈ । ਅੰਤ ਤੱਕ ਉਹ ਮੁੱਖ ਬੰਦ ਨਹੀਂ ਲਿਖ ਕੇ ਦਿੰਦਾ ।

ਅਖੀਰ ਤੇ ਨਾਇਕ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸਦੀ ਪ੍ਰੇਮਿਕਾ ਰਵਿੰਦਰ ਦਾ ਕਾਤਲ ਸਵਰਨ ਹੈ । ਉਹ ਸਵਰਨ ਨੂੰ ਮਾਰਨ ਉਸ ਦੇ ਘਰ ਜਾਂਦਾ ਹੈ । ਸਵਰਨ ਦਾ ਰਿਵਾਲਵਰ ਖੋਹ ਕੇ ਸਵਰਨ ਨੂੰ ਮਾਰ ਕੇ ਨਾਇਕ ਪ੍ਰੋਫੈਸਰ ਨੂੰ ਵੀ ਮਾਰ ਦਿੰਦਾ ਹੈ ।

ਨਾਵਲ ਦੀ ਕਹਾਣੀ ਬਹੁਤ ਜਲਦੀ ਨਾਲ ਅੱਗੇ ਵਧਦੀ ਹੈ । ਨਾਵਲ ਇਕ ਬੈਠਕ ਵਿੱਚ ਪੜ੍ਹਿਆ ਜਾਣ ਵਾਲਾ ਹੈ । ਨਾਵਲ ਪੜ੍ਹਦਿਆ ਅਕਾਊਪਣ ਨਹੀਂ ਲੱਗਦਾ । ਲੇਖਕ ਨੇ ਆਪਣੇ ਵੱਲੋਂ ਬੇਲੋੜਾ ਵਿਸਥਾਰ ਨਹੀਂ ਦਿੱਤਾ । ਕਹਾਣੀ ਬਹੁਤ ਸਰਲਤਾ ਨਾਲ ਅੱਗੇ ਵਧਦੀ ਹੈ । ਲੇਖਕ ਵੱਲੋਂ ਸਰਲ ਆਮ ਟਕਸਾਲੀ ਭਾਸ਼ਾ ਦੀ ਵਰਤੋ ਕੀਤੀ ਹੈ । ਜੋ ਆਮ ਪਾਠਕ ਨੂੰ ਆਪਣੇ ਨਾਲ ਲੈ ਕੇ ਤੁਰਦੀ ਹੈ । ਨਾਵਲ ਅੰਤ ਬਹੁਤ ਕਾਹਲੀ ਨਾਲ ਅਤੇ ਫਿਲਮੀ ਸਟਾਇਲ ਨਾਲ ਕੀਤਾ ਗਿਆ ਹੈ । ਨਾਵਲ ਪੜ੍ਹਨਯੋਗ ਹੈ । ਪਾਠਕਾਂ ਨੂੰ ਇਹ ਨਾਵਲ ਪੜ੍ਹਨਾ ਚਾਹੀਦਾ ਹੈ । ਪਰਮਜੀਤ ਕਮਲਾ ਦਾ ਇਹ ਨਾਵਲ ਨਿਰਸੰਦੇਹ ਬਹੁਤ ਵਧੀਆ ਨਾਵਲ ਹੈ । ਕਿਉਂਕਿ ਨਾਵਲ ਦਾ ਦੂਸਰਾ ਐਡੀਸ਼ਨ ਛੱਪਿਆ ਹੈ । ਇਸ ਲਈ ਨਾਵਲ ‘ਪਵਿੱਤਰ ਖੂਨੀ’ ਨੂੰ ਦੁਬਾਰਾ ਜੀ ਆਇਆ ਕਹਿਣਾ ਬਣਦਾ ਹੈ । ਪਰਮਜੀਤ ਕਮਲਾ ਤੋਂ ਮਾਂ ਬੋਲੀ ਪੰਜਾਬੀ ਨੂੰ ਹੋਰ ਨਾਵਲਾਂ ਦੀ ਉਮੀਦ ਹੈ । ਉਮੀਦ ਹੈ ਆਪ ਮਾਂ ਬੋਲੀ ਪੰਜਾਬੀ ਦੀ ਇਸੇ ਤਰ੍ਹਾ ਸੇਵਾ ਕਰਦੇ ਰਹੋਗੇ ।

ਪਰਗਟ ਸਿੰਘ ਜੰਬਰ
88377-26702
ਸ਼੍ਰੀ ਮੁਕਤਸਰ ਸਾਹਿਬ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: