Sun. Oct 13th, 2019

ਪੁਲਿਸ ਵੱਲੋ 24 ਕਿਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ

ਪੁਲਿਸ ਵੱਲੋ 24 ਕਿਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ

ਰਾਮਪੁਰਾ ਫੂਲ,13 ਜੁਲਾਈ,ਦਲਜੀਤ ਸਿੰਘ ਸਿਧਾਣਾ: ਸੀ ਆਈ ਸਟਾਫ ਬਠਿੰਡਾ ਨੂੰ ਰਾਮਪੁਰਾ ਫੂਲ ਵਿੱਚ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਹਨਾਂ ਦੋ ਵਿਆਕਤੀਆ ਨੂੰ ਕਾਬੂ ਕਰਕੇ 24 ਕਿਲੋ ਅਫੀਮ ਬਰਾਮਦ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਸੂਏ ਦੇ ਨਜਦੀਕ ਗੁਰੂਦੁਆਰਾ ਸਾਹਿਬ ਕੋਲ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਤੇ ਨਾਕਾ ਲਗਾਇਆ ਹੋਇਆ ਸੀ। ਇਸ ਮੌਕੇ ਪੁਲਿਸ ਨੂੰ ਇਤਲਾਹ ਮਿਲੀ ਕੀ ਕਮਲਦੀਪ ਸਿੰਘ ਪੁੱਤਰ ਰੂਪ ਸਿੰਘ ਜੱਟ ਵਾਸੀ ਨਾਲਾਪਾੜਾ ਗੁਹਾਟੀ ਤੇ ਉਸਦੇ ਨਾਲ ਸੰਜੀਵ ਰੋਸ਼ਨ ਉਰਫ ਪ੍ਰਮੋਦ ਗਿਰੀ ਪੁੱਤਰ ਚੰਦੋਸਵਰ ਗਿਰੀ ਵਾਸੀ ਮੋੜਗੂ ਜਿਲਾ ਸੈਨਾਪਤੀ ਮਣੀਪੁਰ ਹਾਲ ਵਾਸੀਅਨ ਗਲੀ ਨੰਬਰ ਇੱਕ ਬਚਿੱਤਰ ਨਗਰ ਗਿੱਲ ਰੋਡ ਲੁਧਿਆਣਾ ਜੋ ਮਣੀਪੁਰ ਤੋ ਅਫੀਮ ਲਿਆਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤਰਫੋ ਡਸਟਨ ਗੋ ਗੱਡੀ ਨੰਬਰ ਏ ਐਸ ੳ ਆਈ ਡੀ,ਈ 8797 ਗਰੇ ਰੰਗ ਦੀ ਆ ਰਹੀ ਸੀ ਜਦੋ ਉਕਤ ਗੱਡੀ ਨੂੰ ਪੁਲਿਸ ਪਾਰਟੀ ਵੱਲੋ ਰੋਕਣਾ ਚਾਹਿਆ ਤਾਂ ਗੱਡੀ ਦੇ ਚਾਲਕ ਨੇ ਬ੍ਰੇਕ ਮਾਰਕੇ ਗੱਡੀ ਨੂੰ ਪਿੱਛੇ ਭਜਾਉਣ ਦੀ ਕੋਸ਼ਿਸ ਕੀਤੀ ਗਈ। ਇਸੇ ਦੌਰਾਨ ਪੁਲਿਸ ਵੱਲੋ ਉਹਨਾਂ ਨੂੰ ਘੇਰਾ ਪਾ ਲਿਆ ਗਿਆ। ਇਸ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਜਿੰਨਾ ਦੀ ਪਿਛਲੀ ਸੀਟ ਤੇ ਕਾਲੇ ਰੰਗ ਦਾ ਬੈਗ ਪਿਆ ਸੀ ਜਿਸ ਚੋ ਅਫੀਮ ਦੀ ਖੁਸ਼ਬੋ ਆ ਰਹੀ ਸੀ। ਇਸ ਮੌਕੇ ਡੀ ਐਸ ਪੀ ਫੂਲ ਗੁਰਪ੍ਰੀਤ ਸਿੰਘ ਤੇ ਪੁਲਿਸ ਫੂਲ ਸਮੇਤ ਮੌਕੇ ਤੇ ਪਹੁੰਚ ਗਏ ਜਿੰਨਾ ਦੀ ਹਾਜ਼ਰੀ ਚ ਦੋਵਾ ਵਿਅਕਤੀਆ ਪਾਸੋ 24 ਕਿਲੋ ਅਫੀਮ ਦੀ ਬਰਾਮਦੀ ਹੋਈ। ਦੋਵਾਂ ਵਿਕਤੀਆ ਨੂੰ ਗਿਰਫਤਾਰ ਕਰਕੇ ਉਹਨਾਂ ਉਪਰ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *

%d bloggers like this: