ਪੁਲਿਸ ਵੱਲੋਂ 2 ਭਗੋੜੇ ਕਾਬੂ ਕਰਕੇ ਭੇਜੇ ਜ਼ੇਲ੍ਹ

ss1

ਪੁਲਿਸ ਵੱਲੋਂ 2 ਭਗੋੜੇ ਕਾਬੂ ਕਰਕੇ ਭੇਜੇ ਜ਼ੇਲ੍ਹ

ਚੋਣਾਂ ਤੋਂ ਪਹਿਲਾ ਅਸਲ੍ਹਾਂ ਜਮ੍ਹਾਂ ਨਾ ਕਰਾਉਣ ਵਾਲਿਆਂ ਦੇ ਹੋਣਗੇ ਲਾਇਸੰਸ ਰੱਦ

ਬੁਢਲਾਡਾ 20, ਦਸੰਬਰ(ਤਰਸੇਮ ਸ਼ਰਮਾਂ): ਪੰਜਾਬ ਵਿਧਾਨ ਸਭਾ ਚੌਣਾਂ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਵੱਖ ਵੱਖ ਕੇਸਾਂ ਵਿੱਚ ਸ਼ਾਮਿਲ ਭਗੋੜਿਆਂ ਦੀ ਪੈੜ ਨੱਪਣ ਲਈ ਸਖਤ ਕਦਮ ਚੁੱਕੇ ਹੋਏ ਹਨ । ਜਿਸ ਤਹਿਤ ਅੱਜ ਸਿਟੀ ਪੁਲਿਸ ਬੁਢਲਾਡਾ ਦੇ ਐੱਸ ਐੱਚ ਓ ਹਰਪ੍ਰੀਤ ਸਿੰਘ ਨੇ ਥਾਣੇ ਦੇ ਵੱਖ ਵੱਖ ਕੇਸਾਂ ਵਿੱਚ ਸ਼ਾਮਿਲ 2 ਭਗੋੜਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਗ੍ਰਿਫਤਾਰ ਕੀਤੇ ਗਏ ਭਗੋੜਿਆਂ ਵਿੱਚ ਦਲੇਰ ਸਿੰਘ ਫਿਰੋਜਪੁਰ ਅਤੇ ਪ੍ਰਸ਼ੋਤਮ ਕੁਮਾਰ ਬੱਛੂਆਣਾ ਸ਼ਾਮਿਲ ਦੱਸੇ ਗਏ ਹਨ। ਉਹਨਾਂ ਦੱਸਿਆਂ ਕਿ ਚੌਣਾਂ ਤੋਂ ਪਹਿਲਾ ਪਹਿਲਾ ਪੁਲਿਸ ਹੋਰ ਭਗੋੜਿਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ।

Share Button

Leave a Reply

Your email address will not be published. Required fields are marked *