Fri. Jul 19th, 2019

ਪੁਲਿਸ ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨਾਲ ਵਾਰੋ-ਵਾਰੀ ਕੀਤਾ ਰੇਪ

ਪੁਲਿਸ ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨਾਲ ਵਾਰੋ-ਵਾਰੀ ਕੀਤਾ ਰੇਪ

 ਜਿਲ੍ਹਾ ਹੁਸ਼ਿਆਰਪੁਰ ਦੇ ਰੇਲਵੇ ਸ਼ਟੇਸ਼ਨ ਚੋਲਾਂਗ ਥਾਣੇ ‘ਚ ਰੇਲਵੇ ਪੁਲਿਸ ਦੇ ਮੁਲਾਜ਼ਮਾ ਵੱਲੋਂ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜ੍ਹਤ ਨਾਬਾਲਿਗ ਲੜਕੀ ਮੋਕਲਾਂ ਜਿਲ੍ਹਾ ਜਲੰਧਰ ਜੋ ਕਿ ਹੁਣ ਐਮਾ ਜਿਲ੍ਹਾ ਹੁਸ਼ਿਆਰਪੁਰ ਰਹਿੰਦੇ ਹਨ ਬੀਤੀ ਸ਼ਾਮ ਚੋਲਾਂਗ ਸ਼ਟੇਸ਼ਨ ਤੇ ਉੱਤਰ ਕੇ ਆਪਣੇ ਚਾਚੇ ਨਾਲ ਪਿੰਡ ਮੋਕਲਾਂ ਚਲੀ ਗਈ।

ਅੱਜ ਜਦੋਂ ਸਵੇਰੇ ਉਹ ਤੇ ਉਸ ਦਾ ਚਾਚਾ ਸ਼ਟੇਸ਼ਨ ‘ਤੇ ਗਏ ਤਾਂ ਰੇਲਵੇ ਮੁਲਾਜ਼ਮਾਂ ਨੇ ਲੜਕੀ ਨੂੰ ਥਾਣੇ ‘ਚ ਰੋਕ ਲਿਆ ਤੇ ਉਸ ਦੇ ਚਾਚੇ ਨੂੰ ਵਾਪਿਸ ਭੇਜ ਦਿੱਤਾ। ਜਿਸ ਤੋਂ ਬਾਅਦ ਦੋ ਮੁਲਾਜ਼ਮਾਂ ਨੇ ਲੜਕੀ ਦੇ ਨਾਲ ਉਸ ਦੀ ਮਰਜ਼ੀ ਖਿਲਾਫ਼ ਵਾਰੀ-ਵਾਰੀ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਇਸ ਘਟਨਾ ਦਾ ਪਤਾ ਲੱਗਣ ‘ਤੇ ਡੀਐੱਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਨੇ ਆਪਣਾ ਗੁਨਾਹ ਵੀ ਕਬੂਲ ਲਿਆ।

Leave a Reply

Your email address will not be published. Required fields are marked *

%d bloggers like this: