Wed. Jul 24th, 2019

ਪੁਲਿਸ ਮੁਲਾਜਮਾਂ ਨੇ ਦਲਿਤ ਵਿਅਕਤੀ ਨੂੰ ਬੇਰਹਿਮੀ ਨਾਲ ਬਣਾਇਆ ਕੁੱਟ ਮਾਰ ਦਾ ਸ਼ਿਕਾਰ

ਪੁਲਿਸ ਮੁਲਾਜਮਾਂ ਨੇ ਦਲਿਤ ਵਿਅਕਤੀ ਨੂੰ ਬੇਰਹਿਮੀ ਨਾਲ ਬਣਾਇਆ ਕੁੱਟ ਮਾਰ ਦਾ ਸ਼ਿਕਾਰ
ਮਾਮਲਾ ਪੈਸਿਆਂ ਦੇ ਲੈਣ ਦੇਣ ਦਾ
ਜਾਤੀਸੂਚਕ ਗਾਲੀ ਗਲੋਚ ਵੀ ਕੀਤਾ

27-8ਅਮਰਕੋਟ, 26 ਜੁਲਾਈ (ਬਲਜੀਤ ਸਿੰਘ): ਥਾਣਾ ਵਲਟੋਹਾ ਅਧੀਨ ਆਉਂਦੀ ਚੌਂਕੀ ਘਰਿਆਲਾ ਦੀ ਪੁਲਿਸ ਵੱਲੋਂ ਪੈਸਿਆਂ ਦੇ ਲੈਣ ਦੇਣ ਦੇ ਚੱਲਦਿਆਂ ਹਿਰਾਸਤ ਵਿਚ ਲਏ ਇੱਕ ਦਲਿਤ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟ ਮਾਰ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਦਾ ਦੋਸ਼ ਹੈ ਕਿ ਦੋ ਪੁਲਿਸ ਮੁਲਾਜਮਾਂ ਨੇ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਉਸ ਦੀ ਕੁੱਟ ਮਾਰ ਕੀਤੀ ਅਤੇ ਜਾਤੀਸੂਚਕ ਗਾਲੀ ਗਲੋਚ ਵੀ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੱਸਾ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਪਿੰਡ ਘਰਿਆਲਾ ਨਿਵਾਸੀ ਇੱਕ ਵਿਅਕਤੀ ਤੋਂ 2 ਮੱਝਾਂ ਲਈਆਂ ਸਨ ਜਿਨ੍ਹਾਂ ਦੇ ਪੈਸੇ ਕੁਝ ਦਿਨਾਂ ਵਿਚ ਦੇਣ ਦਾ ਇਕਰਾਰ ਕੀਤਾ ਪਰ ਕੁਝ ਦਿਨਾਂ ਬਾਅਦ ਹੀ ਉਸ ਦੀ ਪਤਨੀ ਬਹੁਤ ਜਿਆਦਾ ਬਿਮਾਰ ਹੋ ਗਈ ਜਿਸ ਨੂੰ ਅੰਮ੍ਰਿਤਸਰ ਵਿਖੇ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਸ ਦੇ ਇਲਾਜ ’ਤੇ ਭਾਰੀ ਖਰਚਾ ਆਇਆ ਇੱਥੋਂ ਤੱਕ ਕਿ ਉਸ ਨੇ ਪਤਨੀ ਦਾ ਇਲਾਜ ਕਰਵਾਉਣ ਲਈ ਆਪਣਾ ਮਕਾਨ ਤੱਕ ਗਹਿਣੇ ਰੱਖ ਦਿੱਤਾ ਤੇ ਮੈਂ ਉਕਤ ਵਿਅਕਤੀ ਦੇ ਪੈਸੇ ਨਹੀਂ ਦੇ ਸਕਿਆ।

ਜਿਸ ਕਾਰਨ ਉਕਤ ਵਿਅਕਤੀ ਨੇ 5 ਜੂਨ 2016 ਨੂੰ ਉਸ ਦਾ ਪਲਟੀਨਾ ਮੋਟਰ ਸਾਈਕਲ ਵੀ ਧੱਕੇ ਨਾਲ ਖੋਹ ਲਿਆ ਪਰ ਮੈਂ ਫਿਰ ਵੀ ਕੁਝ ਨਹੀਂ ਬੋਲ੍ਹਿਆ ਅਤੇ ਹੁਣ ਉਕਤ ਵਿਅਕਤੀ ਨੇ ਕੁਝ ਦਿਨ ਪਹਿਲਾਂ ਚੌਂਕੀ ਘਰਿਆਲਾ ਵਿਖੇ ਮੇਰੇ ਖਿਲਾਫ ਪੈਸੇ ਨਾ ਦੇਣ ਸਬੰਧੀ ਦਰਖਾਸਤ ਦੇ ਦਿੱਤਾ ਜਿਸ ’ਤੇ ਪੁਲਿਸ ਮੈਨੂੰ ਚੁੱਕ ਕੇ ਲੈ ਗਈ ਅਤੇ 2 ਦਿਨ ਤੱਕ ਹਵਾਲਾਤ ਵਿਚ ਬਿਠਾਈ ਰੱਖਿਆ। 23 ਜੁਲਾਈ ਦੀ ਸ਼ਾਮ ਪੁਲਿਸ ਮੁਲਾਜਮ ਨਿੰਦਰ ਸਿੰਘ ਅਤੇ ਇੱਕ ਹੋਰ ਮੁਲਾਜਮ ਜੋ ਸ਼ਰਾਬੀ ਹਾਲਤ ਵਿਚ ਸਨ ਮੇਰੇ ਕੋਲ ਆਏ ਅਤੇ ਜਾਤੀਸੂਚਕ ਗਾਲੀ ਗਲੋਚ ਕਰਨ ਲੱਗ ਪਏ। ਉਕਤ ਮੁਲਾਜਮਾਂ ਨੇ ਮੈਨੂੰ ਜਮੀਨ ’ਤੇ ਲਿਟਾ ਕੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀਆਂ ਪਸਲੀਆਂ ’ਤੇ ਸੱਟ ਲੱਗੀ ਅਤੇ ਲਾਸ਼ਾਂ ਦੇ ਨਿਸ਼ਾਨ ਵੀ ਪੈ ਗਏ। ਪੀੜ੍ਹਤ ਜੱਸਾ ਸਿੰਘ ਨੇ ਆਪਣੇ ’ਤੇ ਹੋਏ ਤਸ਼ੱਦਦ ਸਬੰਧੀ ਐੱਸ.ਸੀ.ਐੱਸ.ਟੀ. ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਅਤੇ ਐੱਸ.ਐੱਸ.ਪੀ. ਮਨਮੋਹਨ ਕੁਮਾਰ ਸ਼ਰਮਾਂ ਨੂੰ ਲਿਖਤੀ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਬੁੱਟਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੀੜ੍ਹਤ ਬੇਝਿੱਜਕ ਹੋ ਕੇ ਥਾਣਾ ਵਲਟੋਹਾ ਵਿਖੇ ਆਵੇ ਅਤੇ ਉਸ ਦੇ ਬਿਆਨ ਕਲਮਬੰਦ ਕਰਕੇ ਫੌਰੀ ਦੋਸ਼ੀ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: