Wed. Apr 24th, 2019

ਹੋਲੇ ਮਹੱਲੇ ਦੌਰਾਨ ਵਿਰਾਸਤ ਏ ਖਾਲਸਾ ਵਿਖੇ ਕੁਝ ਵਿਅੱਕਤੀਆਂ ਨੇ ਲੇਡੀ ਕਾਂਸਟੇਬਲ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹੋਲੇ ਮਹੱਲੇ ਦੌਰਾਨ ਵਿਰਾਸਤ ਏ ਖਾਲਸਾ ਵਿਖੇ ਕੁਝ ਵਿਅੱਕਤੀਆਂ ਨੇ ਲੇਡੀ ਕਾਂਸਟੇਬਲ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਸ਼੍ਰੀ ਅਨੰਦਪੁਰ ਸਾਹਿਬ, 1 ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਰੂਪਨਗਰ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਹੋਲਾ ਮੁਹੱਲਾ ਦੀ ਡਿਊਟੀ ਸਬੰਧੀ ਲੇਡੀ ਕਾਸਟੇਬਲ ਮਨਪ੍ਰੀਤ ਕੋਰ ਨੰਬਰ 811/FGS ਅਤੇ ਲੇਡੀ ਕਾਸਟੇਬਲ ਰੁਪਿੰਦਰਪਾਲ ਕੋਰ ਨੰਬਰ 537/FGS ਨੂੰ ਵਿਰਾਸਤ ਏ ਖਾਲਸਾ ਦੇ ਮੇਨ ਗੇਟ ਤੇ ਔਰਤਾ ਦੀ ਸੁਰੱਖਿਆ ਸਬੰਧੀ ਡਿਊਟੀ ਤੇ ਲਗਾਇਆ ਗਿਆ ਸੀ।ਜੋ ਵਿਰਾਸਤ ਏ ਖਾਲਸਾ ਨੂੰ ਵੇਖਣ ਲਈ ਔਰਤਾਂ ਦੀ ਲਾਈਨ ਦੇ ਨਾਲ ਹੀ ਪੁਰਸ਼ਾ ਦੀ ਲਾਈਨ ਵੀ ਲੱਗੀ ਹੋਈ ਸੀ ਤਾ ਲੇਡੀ ਕਾਸਟੇਬਲ ਮਨਪ੍ਰੀਤ ਕੋਰ ਨੰਬਰ 811/FGS ਨੇ ਅੋਰਤਾ ਦੀ ਲਾਈਨ ਦੇ ਨਾਲ ਪੁਰਸ਼ਾ ਦੀ ਲਾਈਨ ਵਿੱਚ ਲੱਗੇ ਵਿਅਕਤੀਆ ਨੂੰ ਔਰਤਾ ਦੀ ਲਾਈਨ ਤੋ ਸਾਈਡ ਨੂੰ ਹੋਣ ਲਈ ਕਿਹਾ ਤਾ ਪੁਰਸ਼ਾ ਦੀ ਲਾਈਨ ਵਿੱਚ ਖੜੇ ਇੱਕ ਸਰਦਾਰ ਵਿਅਕਤੀ ਨੇ ਲੇਡੀ ਕਾਸਟੇਬਲ ਮਨਪ੍ਰੀਤ ਕੋਰ ਨੂੰ ਧੱਕੇ ਮਾਰੇ ਅਤੇ ਥੱਪੜ ਮਾਰੇ ਅਤੇ ਉਸ ਦੇ ਸਿਰ ਦੇ ਵਾਲ ਫੜ ਲਏ ਅਤੇ ਬੇਇੱਜਤੀ ਕਰਨ ਦੀ ਨੀਅਤ ਨਾਲ ਉਸ ਨੂੰ ਗੰਦੀਆ ਗਾਲਾ ਕੱਢੀਆ ਤਾਂ ਵਿਰਾਸਤ ਏ ਖਾਲਸਾ ਦੇ ਮੇਨ ਗੇਟ ਦੇ ਨਾਲ ਟੀ ਪੁਆਇੰਟ ਤੇ ਡਿਉਟੀ ਤੇ ਖੜੇ ਹੋਲਦਾਰ ਮੱਖਣ ਸ਼ਾਹ 245/ਬਰਨਾਲਾ ਅਤੇ ਹੋਲਦਾਰ ਬਲਵਿੰਦਰ ਸਿੰਘ 528/ਆਰ ਨੇ ਮੋਕਾ ਤੇ ਪਹੁੰਚ ਕੇ ਲੇਡੀ ਕਾਸਟੇਬਲ ਮਨਪ੍ਰੀਤ ਕੋਰ ਨੰਬਰ 811/FGS ਨੂੰ ਉਸ ਸਰਦਾਰ ਵਿਅਕਤੀ ਤੋ ਛੁਡਾਇਆ।

ਮੌਕ ਤੇ ਲੋਕਾ ਦੀ ਭੀੜ ਇੱਕਠੀ ਹੋਣ ਕਰਕੇ ਸਰਦਾਰ ਵਿਅਕਤੀ ਹੋਲਦਾਰ ਬਲਵਿੰਦਰ ਸਿੰਘ ਨੂੰ ਧਮਕੀਆ ਦਿੰਦਾ ਹੋਇਆ ਭੀੜ ਵਿੱਚ ਗਾਈਬ ਹੋ ਗਿਆ।ਜੋ ਮਨਪ੍ਰੀਤ ਕੋਰ  ਨੰਬਰ 811/FGS ਦੇ ਬਿਆਨ ਦੇ ਅਧਾਰ ਤੇ ਮੁਕੱਮਦਾ ਨੰਬਰ 30 ਮਿਤੀ 28/02/18 ਅ/ਧ 353,186,332,354,509 ਆਈ.ਪੀ.ਸੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ।ਤਫਤੀਸ਼ ਦੌਰਾਨ ਉਕਤ ਦੋਸ਼ੀ ਦਾ ਨਾਮ ਅਮ੍ਰਿਤਪਾਲ ਸਿੰਘ ਵਾਸੀ ਚੱਬਾ ਜਿਲਾ ਤਰਨਤਾਰਨ ਮਾਲੂਮ ਹੋਇਆ ਜਿਸ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ ਕੀਤੀ ਗਈ ।ਤਾਂ ਉਕਤ ਦੋਸ਼ੀ ਅਮ੍ਰਿਤਪਾਲ ਸਿੰਘ ਆਪਣੇ 10/12 ਸਿੱਖ ਨੋਜਵਾਨਾ ਜਿਹਨਾ ਵਿੱਚ ਕੁਝ ਨਿਹੰਗ ਬਾਣੇ ਵਿੱਚ ਸਨ।ਜਿਹਨਾ ਨੇ ਆਪਣੇ ਹੱਥਾ ਵਿੱਚ ਦਾਤਰ,ਗਡਾਸੇ ਅਤੇ ਬਰਛੇ ਫੜੇ ਹੋਏ ਸਨ।ਇਹਨਾਂ ਵਿਅਕਤੀਆਂ ਵਿਚੋ ਮੁਕੱਦਮਾ ਦੇ ਦੋਸ਼ੀ ਅਮ੍ਰਿਤਪਾਲ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਦਾਤਰ ਦਾ ਵਾਰ ਹੋਲਦਾਰ ਬਲਵਿੰਦਰ ਸਿੰਘ 528/ਆਰ ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਤਾਂ ਬਲਵਿੰਦਰ ਸਿੰਘ ਨੇ ਆਪਣੇ ਬਚਾਅ ਲਈ ਆਪਣਾ ਸੱਜਾ ਹੱਥ ਅੱਗੇ ਕੀਤਾ ਜੋ ਦਾਤਰ ਦਾ ਵਾਰ ਹੋਲਦਾਰ ਬਲਵਿੰਦਰ ਸਿੰਘ ਦੇ ਸੱਜੇ ਹੱਥ ਤੇ ਲੱਗਾ।ਜਿਸ ਕਾਰਨ ਹੌਲਦਾਰ ਬਲਵਿੰਦਰ ਸਿੰਘ ਜਮੀਨ ਤੇ ਡਿੱਗ ਗਿਆ ਤਾਂ ਉਕਤ ਵਿਅਕਤੀਆ ਨੇ ਉਸ ਦੀ ਕੁੱਟ ਮਾਰ ਕੀਤੀ,ਜੋ ਹੌਲਦਾਰ ਬਲਵਿੰਦਰ ਸਿੰਘ ਦੇ ਸੱਜ ਹੱਥ ਵਿੱਚ ਫਰੈਕਚਰ ਆ ਗਿਆ ਹੌਲਦਾਰ ਬਲਵਿੰਦਰ ਸਿੰਘ 528/ਆਰ ਦੇ ਬਿਆਨ ਦੇ ਅਧਾਰ ਤੇ ਉਕਤ ਦੋਸ਼ੀਆ ਦੇ ਖਿਲਾਫ ਮੁਕੱਦਮਾ 31 ਮਿਤੀ 28/02/18 ਅ/ਧ 332,186,353,307,148,149,506 ਆਈ.,ਪੀ.ਸੀ ਤਹਿਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ  ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੌਸ਼ੀ ਅਮ੍ਰਿਤਪਾਲ ਸਿੰਘ ਵਾਸੀ ਚੱਬਾ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: