ਪੁਲਿਸ ਨੇ ਭਗੌੜਾ ਕਾਬੂ ਕੀਤਾ

ss1

ਪੁਲਿਸ ਨੇ ਭਗੌੜਾ ਕਾਬੂ ਕੀਤਾ

ਮੂਨਕ 06 ਜੁਲਾਈ (ਸੁਰਜੀਤ ਸਿੰਘ ਭੁਟਾਲ) ਮੂਨਕ ਪੁਲਿਸ ਨੇ ਇੱਕ ਭਗੋੜਾ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੂਨਕ ਦੇ ਐਸ.ਐਚ.ਓ ਗੁਰਭਜਨ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਭੁਟਾਲ ਕਲਾਂ ਮਾਨਯੋਗ ਬਠਿੰਡਾ ਦੀ ਅਦਾਲਤ ਵਿੱਚੋ 138 ਐਨ.ਆਈ ਦੇ ਕੇਸ ਅਧੀਨ ਭਗੌੜਾ ਸੀ। ਜਿਸ ਦੀ ਭਾਲ ਕਰਨ ਲਈ ਏ.ਐਸ.ਆਈ ਜਗਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਗੁਰਤੇਜ ਸਿੰਘ ਦੇ ਘਰ ਭੁਟਾਲ ਕਲਾਂ ਵਿੱਖੇ ਰੇਡ ਕੀਤੀ ਤਾ ਉਸ ਨੂੰ ਮੋਕੇ ਤੇ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

Share Button

Leave a Reply

Your email address will not be published. Required fields are marked *