ਪੁਲਿਸ ਨੇ ਨਾਕਾ ਲਗਾ ਕੀਤੀ ਵਹੀਕਲਾਂ ਦੀ ਚੈਂਕਿੰਗ

ss1

ਪੁਲਿਸ ਨੇ ਨਾਕਾ ਲਗਾ ਕੀਤੀ ਵਹੀਕਲਾਂ ਦੀ ਚੈਂਕਿੰਗ

11-1
ਮੂਨਕ 09 ਜੁਲਾਈ (ਸੁਰਜੀਤ ਸਿੰਘ ਭੁਟਾਲ) ਡੀ.ਐਸ.ਪੀ. ਮੂਨਕ ਅਕਾਸ਼ਦੀਪ ਸਿੰਘ ਔਲਖ ਦੀ ਅਗੁਵਾਈ ਹੇਠ ਮੂਨਕ ਪੁਲਸ ਨੇ ਸਥਾਨਕ ਬੈਰੀਅਰ ਟੀ ਪੁਆਇਂਟ ਤੇ ਨਾਕਾ ਬੰਦੀ ਕਰਕੇ ਵਹੀਕਲਾ ਦੀ ਚੈਂਕਿੰਗ ਕੀਤੀ।
ਇਸ ਮੋਕੇ ਐਸ.ਐਚ.ਓ ਮੂਨਕ ਗੁਰਭਜਨ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਮਾੜੇ ਅਨਸਰਾ ਤੇ ਕਾਬੂ ਪਾਉਣਾ ਬਹੁੱਤ ਜਰੂਰੀ ਹੈ। ਇਸ ਲਈ ਅੱਜ ਅਸੀ ਵਹੀਕਲਾ ਨੂੰ ਰੋਕ ਕੇ ਉਹਨਾ ਦੀਆ ਡੱਗੀਆ, ਸੀਟਾ ਥੱਲੇ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਾਂ ਤਾਂ ਕਿ ਕੋਈ ਅਣ ਸੁਖਾਵੀ ਘਟਨਾ ਨਾ ਵਾਪਰ ਸਕੇ।ਇਸ ਮੌਕੇ ਪੁਲਸ ਨੇ ਦਰਜਨ ਦੇ ਕਰੀਬ ਬਿਨਾ ਕਾਰਗਜਾਤ ਵਾਲੇ ਵਹੀਕਲਾ ਦੇ ਚਲਾਨ ਕੱਟੇ। ਇਸ ਮੌਕੇ ਉਹਨਾ ਨਾਲ ਏ.ਐਸ.ਆਈ ਨਰਿੰਦਰ ਸਿੰਘ, ਏ.ਐਸ.ਅਈ. ਪਰਮਜੀਤ ਸਿੰਘ, ਹੋਲਦਾਰ ਗੁਰਭੇਜ ਸਿੰਘ, ਸਿਪਾਹੀ ਸ਼ਮਸ਼ੇਰ ਸਿੰਘ ਤੋ ਇਲਾਵਾ ਹੋਰ ਵੀ ਪੁਲਸ ਕਰਮਚਾਰੀ ਮੌਜੂਦ ਸਨ।

Share Button

Leave a Reply

Your email address will not be published. Required fields are marked *