ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਪੁਲਿਸ਼ ਅਤੇ ਸਮਾਜ: ਪੁਰਾਣੇ ਸਮੇਂ ਤੋਂ ਹੁਣ ਤੱਕ ਇੱਕ ਛੋਟੀ ਜੇਹੀ ਝਾਕ

ਪੁਲਿਸ਼ ਅਤੇ ਸਮਾਜ: ਪੁਰਾਣੇ ਸਮੇਂ ਤੋਂ ਹੁਣ ਤੱਕ ਇੱਕ ਛੋਟੀ ਜੇਹੀ ਝਾਕ

ਪੁਲਿਸ ਅਤੇ ਸਮਾਜ ਦਾ ਨੌਹਮਾਸ ਦਾ ਰਿਸ਼ਤਾ ਹੈ ਇਹ ਇੱਕ ਦੂਜੇ ਨਾਲ ਜੁੜੇ ਹੋਏ ਹਨ ਪੁਲਿਸ ਸਮਾਜ ਦੀ ਰੱਖਿਆ ਲਈ ਹੀ ਬਣਾਈ ਗਈ ਅਤੇ ਸਮਾਜ ਨੇ ਆਪਣੀਆਂ ਅਪਰਾਧਿਕ ਸਮੱਸਿਆਵਾਂ ਪੁਲਿਸ ਨੁੰ ਦੱਸਣੀਆਂ ਹੁੰਦੀਆਂ ਹਨ ਇਸ ਕਰਕੇ ਇਹਨਾ ਦਾ ਰਿਸ਼ਤਾ ਬਹੁਤ ਗਹਿਰਾ ਹੈ। ਸਮਾਜ ਵਿੱਚ ਅਪਰਾਧ ਵੈਦਿਕ ਕਾਲ, ਪ੍ਰਾਚੀਨ ਕਾਲ ਪੁਰਾਣਿਆ ਸਮਿਂਆਂ ਤੋਂ ਹੀ ਚਲੇ ਆ ਰਹੇ ਹਨ। ਉਹਨਾਂ ਸਮਿਆਂ ਤੋਂ ਹੀ ਇਹਨਾ ਅਪਰਾਧਾਂ ਨੁੰ ਰੋਕਣ ਲਈ ਕੋਈ ਨਾ ਕੋਈ ਸੰਗਠਨ ਸਥਾਪਿਤ ਹੁੰਦਾ ਰਿਹਾ ਹੈ, ਜਿਸ ਨੂੰ ਪੁਲਿਸ ਵੀ ਕਿਹਾ ਜਾਣ ਲੱਗਾ ਸੀ। ਪੁਰਾਣੇ ਸਮਿਆਂ ਵਿੱਚ ਇੱਕ ਮੰਤਰੀ ਦੇ ਅਧੀਨ ਇੱਕ ਸੈਕਟਰੀ ਹੁੰਦਾ ਸੀ ਅਜਕੱਲ ਉਸ ਸੈਕਟਰੀ ਨੂੰ ਆਈ.ਏ.ਐਸ ਅਧਿਕਾਰੀ ਦਾ ਰੂਪ ਦਿੱਤਾ ਹੈ। ਭਾਰਤ ਵਿੱਚ ਬ੍ਰਿਟਿਸ ਪੁਲਿਸ ਦਾ ਸੰਗਠਨ ਹੋਇਆ। 1781 ਦੇ ਕਰੀਬ ਸ਼ਹਿਰਾਂ ਵਿੱਚ ਇੱਕ ਕੋਤਵਾਲ ਹੁੰਦਾ ਸੀ ਕੋਤਵਾਲ ਦੇ ਥੱਲੇ ਇੱਕ ਦਰੋਗਾ ਹੁੰਦਾ ਸੀ। ਪਿੰਡਾ ਵਿੱਚ 50 ਵਰਗਮੀਲ ਤੇ ਇੱਕ ਦਰੋਗਾ ਨਿਯੁਕਤ ਕੀਤਾ ਜਾਂਦਾ ਸੀ।

ਇੱਕ ਦਰੋਗਾ ਦੇ ਥੱਲੇ 20 ਤੋਂ 50 ਤੱਕ ਅਬਾਦੀ ਦੇ ਹਿਸਾਬ ਨਾਲ yਸਿਪਾਹੀ ਹੁੰਦੇ ਸੀ। ਪਿੰਡਾ ਦਾ ਪਹਿਰੇਦਾਰ ਹੁਣ ਸਿੱਧਾ ਦਰੋਗਾ ਦੇ ਅਧੀਨ ਹੁੰਦਾ ਸੀ ਜਦੋਂ ਵੀ ਕੋਈ ਡਕੈਤ ਫੜ੍ਹਿਆ ਜਾਂਦਾ ਤਾਂ ਉਸ ਪਿੰਡ ਦੇ ਪਹਿਰੇਦਾਰ ਨੂੰ 10 ਰੁਪਏ ਦਿੰਦੇ ਸਨ ਅਤੇ ਜੇਕਰ ਚੋਰੀ ਦਾ ਸਮਾਨ ਫੜ੍ਹਿਆ ਜਾਂਦਾ ਸੀ ਤਾਂ ਚੋਰ ਜਾਂ ਡਕੈਤ ਨੂੰ ਸਜਾ ਹੁੰਦੀ ਸੀ ਤਾਂ ਪ੍ਰਾਪਤ ਸੰਪਤੀ ਦਾ 10 ਫੀਸਦੀ ਉਸਨੁੰ ਮਿਲਦਾ ਸੀ। ਇਸ ਤੋਂ ਬਗੈਰ ਪਿੰਡਾ ਦੀ ਪੁਲਿਸ ਦਾ ਕੋਈ ਵੇਤਨ ਨਹੀ ਸੀ । ਹੌਲੀ ਹੌਲੀ ਪੰਚਾਇਤਾਂ ਦਾ ਰਾਜ ਖਤਮ ਹੁੰਦਾ ਗਿਆ। ਪਰ ਸਮਾਜ ਵਿੱਚ ਪੁਲਿਸ ਦੇ ਆਣ ਤੇ ਡਕੈਤੀ ਰੁੱਕੀ ਨਹੀਂ ਸੀ ਕੁਝ ਪਿੰਡਾ ਸ਼ਹਿਰਾਂ ਵਿੱਚ ਦਰੋਗਾ ਚੋਰਾਂ ਅਤੇ ਡਕੈਤੀਆਂ ਨਾਲ ਰਲ ਜਾਂਦੇ ਸਨ। ਇਸ ਸਮੇਂ ਦੌਰਾਨ ਪੁਲਿਸ ਦਾ ਮਾੜਾ ਰਵੱਈਆਂ ਸਮਾਜ ਲਈ ਬਹੁਤ ਹੀ ਭਿਆਨਕ ਸੀ। ਪੁਲਿਸ ਬੇਲਗਾਮ ਹੋ ਚੁੱਕੀ ਸੀ ਜਿਸ ਕਾਰਨ ਸਮਾਜ ਅਤੇ ਪੁਲਿਸ ਦਾ ਆਪਸੀ ਤਾਲਮੇਲ ਵਿਗੜ ਗਿਆ ਸੀ।

ਗਵਰਨ ਜਨਰਲ ਲਾਰਡ ਬੇਲੇਜਲੀ ਨੇ ਇਸ ਵਿਸ਼ੇ ਦੀ ਜਾਂਚ ਕਰਨ ਲਈ ਇੱਕ ਕਮੇਟੀ ਗਠਿਤ ਕੀਤੀ। ਅਸਲ ਵਿੱਚ ਭਾਰਤੀ ਪੁਲਿਸ ਦੀ ਸਥਾਪਨਾ ਗਵਰਨਰ ਜਨਰਲ ਲਾਰਡ ਕਾਰਨਵਾਲਿਸ ਦੇ ਸਮੇਂ ਹੋਈ। ਇਸਨੇ ਇਹ ਆਦੇਸ਼ ਦਿੱਤਾ ਕਿ ਪ੍ਰਤੀ 400 ਵਰਗਮੀਲ ਤੇ ਇੱਕ ਥਾਣਾ ਖੋਲ੍ਹਿਆ ਜਾਵੇ ਤੇ ਸਮਾਜ ਦੀ ਸੁਰੱਖਿਆ ਕੀਤੀ ਜਾ ਸਕੇ ਪ੍ਰੰਤੂ ਇਹ ਨਿਯੁਕਤੀ ਵੀ ਕਾਮਯਾਬ ਨਹੀਂ ਹੋਈ। ਈਸਟ ਇੰਡੀਆ ਕੰਪਨੀ ਨੇ ਇੱਕ ਕਮੇਟੀ ਬਿਠਾਈ ਇਸ ਵਿੱਚ ਦੱਸਿਆ ਗਿਆ ਕਿ ਦਰੋਗਾ ਦੀ ਪ੍ਰਣਾਲੀ ਗਲਤ ਹੈ। ਕਮੇਟੀ ਨੇ ਸਪਸਟ ਕੀਤਾ ਕਿ ਪੁਰਾਣਾ ਭਾਰਤ ਸਹੀ ਸੀ। ਹਰ ਪਿੰਡ ਵਿੱਚ ਇੱਕ ਚੌਕੀਦਾਰ ਸੀ ਆਪਣੇ ਸਰਪੰਚ ਦੇ ਅਧੀਨ ਕੰਮ ਕਰਦੇ ਸੀ। ਚੌਕੀਦਾਰ ਦੀ ਪ੍ਰਥਾ ਫਿਰ ਸੁਰੂ ਕੀਤੀ ਜਾਵੇ। ਸਾਰਿਆਂ ਤੋਂ ਪਹਿਲਾਂ ਜੋ ਸੁਪਰਡੈਂਟ ਪੁਲਿਸ ਨਿਯੁਕਤੀ ਕੀਤੀ ਗਈ ਉਹ ਯੂਰਪੀਅਨ ਸੀ ਉਹ ਭਾਰਤੀ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੇ ਸੀ। ਪਹਿਲਾਂ ਸੁਪਰਡੈਂਟ ਦੀ ਅਸਾਮੀ ਨਾ ਹੋਣ ਕਰਕੇ ਜਿਲ੍ਹੇ ਦੇ ਕੁਲੈਕਟਰ ਹੀ ਸਭ ਕੁਝ ਵੇਖਦੇ ਸੀ। ਪ੍ਰੰਤੂ ਸੁਪਰਡੈਂਟ ਦੇ ਪੱਦ ਨਿਯੁਕਤ ਕਰਕੇ ਹੁਣ ਪੁਲਿਸ ਕੁਲੈਕਟਰ ਦੀ ਅਧੀਨ ਨਹੀਂ ਰਹੀ ਸੀ। ਫਿਰ ਵੀ ਕੁਲੈਕਟਰ ਆਪਣੇ ਜਿਲ੍ਹੇ ਵਾਸਤੇ ਜਿੰਮਵਾਰ ਸੀ। ਹੁਣ ਦੂਹਰਾ ਸ਼ਾਸਨ ਚੱਲਣ ਲੱਗ ਪਿਆ ਸੀ। ਕਦੀ ਕਦੀ ਦੋਨਾਂ ਅਧਿਕਾਰੀਆਂ ਦਾ ਟਕਰਾਵ ਹੋ ਜਾਂਦਾ ਸੀ। ਈਸਟ ਇੰਡੀਆਂ ਕੰਪਨੀ ਨੇ ਆਪਣਾ ਖਰਚਾ ਕਰਕੇ ਸੁਪਰਡੈਂਟ ਦੀ ਅਸਾਮੀ ਖਤਮ ਕਰ ਦਿੱਤੀ। ਇਹ ਕੰਮ ਫਿਰ ਕੁਲੈਕਟਰ ਦੇ ਜੁੰਮੇ ਹੋ ਗਿਆ। ਪਰ ਇਸ ਦਾ ਪਰਿਨਾਮ ਬਹੁਤ ਬੂਰਾ ਹੋਇਆ। ਦੇਸ਼ ਵਿੱਚ ਅਪਰਾਧ, ਲੁਟਮਾਰ, ਡਕੈਤੀ, ਚੋਰੀਆਂ ਬਹੁਤ ਵਧ ਗਈਆਂ ਅਤੇ ਜਨ ਸੰਕਟ ਵੱਧ ਗਿਆ। ਕਮੇਟੀ ਫਿਰ ਬਿਠਾਈ ਗਈ।

ਪੁਲਿਸ ਦੀ ਬੜੀ ਨਿੰਦਾ ਹੋਈ। ਸੁਪਰਡੈਂਟ ਦੀ ਪੋਸਟ ਨੂੰ ਖਤਮ ਕਰਨਾ ਗਲਤ ਦੱਸਿਆ ਗਿਆ। ਫਿਰ ਸਿਫਾਰਸ਼ ਕੀਤੀ ਕਿ ਹਰ ਜਿਲ੍ਹੇ ਅੰਦਰ ਇੱਕ ਸੁਪਰਡੈਂਟ ਜਿਸਦੇ ਥੱਲੇ ਇੱਕ ਸਹਾਇਕ ਸੁਪਰਡੈਂਟ ਅਤੇ ਚਾਰ ਗਜਟਿਡ ਅਫਸਰ ਹੋਣ। ਇਸ ਨੂੰ ਦੇਸ਼ ਵਿੱਚ ਲਾਗੂ ਕਰਨ ਤੇ 25 ਸਾਲ ਲੱਗ ਗਏ। ਇੱਕ ਅਜਿਹਾ ਸਮਾਂ ਆਇਆ ਈਸਟ ਇੰਡੀਆਂ ਕੰਪਨੀ ਖਤਮ ਕਰਕੇ ਭਾਰਤ ਨੂੰ ਅੰਗਰੇਜਾ ਦਾ ਗੁਲਾਮ ਬਣਾ ਦਿੱਤਾ। ਭਾਰਤੀ ਲੋਕਾਂ ਨੁੰ ਵਿਸ਼ਵਾਸ ਦਿਵਾਇਆ ਕਿ ਉਹ ਸਮਾਜ ਪ੍ਰਤੀ ਵਫਾਦਾਰ ਰਹਿਣਗੇ ਤੇ ਉਹਨਾਂ ਦੀ ਹਰ ਪੱਖੋਂ ਮਦਦ ਕਰਨਗੇ ਪ੍ਰੰਤੂ ਹੋਇਆ ਇਸ ਦੇ ਉਲਟ। ਬ੍ਰਿਟਿਸ ਸਰਕਾਰ ਭਾਰਤ ਦੇ ਲੋਕਾਂ ਨੂੰ ਬਹੁਤ ਹੀ ਮਾੜਾ ਸਮਝਦੇ ਸੀ। ਜੰਗਲੀ, ਨੀਚ, ਗਵਾਰ, ਅਨਪੜ੍ਹ ਆਦਿ ਕਹਿ ਕੇ ਬੁਲਾਇਆ ਕਰਦੇ ਸਨ। ਬ੍ਰਿਟਿਸ ਸਰਕਾਰ ਨੇ ਪੁਲਿਸ ਸੰਗਠਨ ਵਿੱਚ ਫਿਰ ਸੋਧ ਲਿਆਂਦੀ।

ਪੰਜਾਬ ਦੀ ਅਬਾਦੀ ਜਨਵਰੀ 1868 ਵਿੱਚ 1 ਕਰੋੜ 5 ਲੱਖ 93 ਹਜਾਰ 946 ਸੀ ਜਿਸ ਵਿੱਚ ਸਿੱਖ 11,29,319 ਹਿੰਦੂ 61,34,243 ਮੁਸ਼ਮਾਨ 17,938 ਯੂਰਪੀਅਨ ਤੇ ਈਸਾਈ ਅਤੇ ਹੋਰ ਕਈ ਜਾਤਾ ਸਨ । ਬ੍ਰਿਟਿਸ ਪੁਲਿਸ ਨੇ ਪੰਜਾਬ ਦੇ ਸਮਾਜ ਦੇ ਲੋਕਾਂ ਤੇ ਬੜ੍ਹੇ ਹੀ ਜੁਲਮ ਕੀਤੇ ਸਨ। ਪੁਲਿਸ ਵਾਲੇ ਬਦਨਾਮੀ ਦਾ ਕਾਰਨ ਇਸ ਕਰਕੇ ਬਣੇ ਇੱਕ ਜਾਂਚ ਤੋਂ ਪਤਾ ਲੱਗਾ ਕਿ ਗਆ ਜਿਲ੍ਹਾ ਜੋ ਇੱਕ ਪੁਰਾਣੇ ਸਮੇਂ ਬੰਗਾਲ ਵਿੱਚ ਸੀ। ਬਹੁਤ ਪੁਲਿਸ ਵਾਲੇ ਖੁੱਦ ਹੀ ਟਰੇਨਾ ਵਿੱਚ ਡਾਕਾ ਮਾਰਦੇ ਸੀ ਅਤੇ ਕਈ ਪ੍ਰਕਾਰ ਦੇ ਅਪਰਾਧ ਵੀ ਕਰਦੀ ਸੀ। ਇਸ ਕਾਰਣ ਬਹੁਤ ਸਾਰੇ ਪੁਲਿਸ ਵਾਲੇ ਨੌਕਰੀਓ ਬਾਹਰ ਕੱਢੇ ਗਏ। ਇਹਨਾਂ ਅਪਰਾਧਾ ਦਾ ਵੱਡਾ ਕਾਰਣ ਸੀ ਪੁਲਿਸ ਵਾਲਿਆ ਦੀ ਘੱਟ ਤਨਖਾਹ 1890 ਦਹਾਕੇ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਵੀਕਾਰ ਕੀਤਾ ਕਿ ਅਸੀ ਪੁਲਿਸ ਵਾਲਿਆਂ ਨੁੰ ਤਨਖਾਹ ਕੁਲੀਆਂ ਦੇ ਬਰਾਬਰ ਦਿੰਦੇ ਹਾਂ ਤੇ ਕੰਮ 24 ਘੰਟੇ ਵਾਗੂ ਲੈਂਦੇ ਹਾਂ।

ਇਹਨਾ ਤੋਂ ਫਿਰ ਅਸੀਂ ਈਮਾਨਦਾਰੀ, ਸਚਾਈ ਦੀ ਆਸ ਰੱਖਦੇ ਹਾਂ। ਪਿਛਲੇ ਦਹਾਕਿਆਂ ਤੋਂ ਪੁਲਿਸ ਇੰਨੀ ਬਦਨਾਮ ਸੀ ਕਿ ਇਸ ਵਿੱਚ ਆਪ ਬੰਦਾ ਭਰਤੀ ਨਹੀਂ ਹੋਣਾ ਚਾਹੁੰਦਾ ਸੀ। ਅਗਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਪੁਲਿਸ ਵਿੱਚ ਬਹੁਤ ਹੀ ਜਿਅਦਾ ਸੁਧਾਰ ਆ ਚੁੱਕਾ ਹੈ ਸਮਾਜ ਪ੍ਰਤੀ। ਅੱਜ ਦੀ ਪੁਲਿਸ ਸਮਾਜ ਦੇ ਨਾਲ ਹੀ ਰਲ ਕੇ ਕੰਮ ਕਰ ਰਹੀ ਹੈ।

ਜਿਵੇਂ ਕਿ ਅੱਜ ਦੀ ਗੱਲ ਕਰੀਏ ਆਪਣਾ ਦੇਸ਼ ਕੋਰੋਨਾ ਵਾਇਰਸ (ਜੋ ਕਿ ਚਾਈਨਾ ਵਿੱਚ ਪੈਦਾ ਹੋਇਆ) ਦੀ ਚਪੇਟ ਵਿੱਚ ਆਉਣ ਕਰਕੇ ਆਰਥਿਕ ਪੱਖੋਂ ਕਮਜੋਰ ਹੋਇਆ ਪਿਆ ਹੈ ਸਰਕਾਰ ਵੱਲੋਂ ਲਾਕ ਡਾਊਨ ਲੱਗਣ ਕਰਕੇ ਇਹ ਵੇਖਣ ਵਿੱਚ ਆਇਆ ਕਿ ਕਈ ਪੁਲਿਸ ਕਰਮੀ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਬੂ ਪਾਉਣ ਵਿੱਚ ਕਾਫੀ ਯੋਗਦਾਨ ਪਾ ਰਹੇ ਨੇ ਪੰਤੂ ਕੁਝ ਨਸੇyੜੀ ਕਿਸਮ ਦੇ ਪੁਲਿਸ ਕਰਮਚਾਰੀ ਲੋਕਾਂ ਨੂੰ ਤੰਗ ਕਰ ਰਹੇ ਨੇ ਕੁੱਲ ਮਿਲਾ ਕਿ ਅਜੇ ਵੀ ਕਿਤੇ ਨਾ ਕਿਤੇ ਪੁਲਿਸ ਦਾ ਸਮਾਜ ਪ੍ਰਤੀ ਰਵੱਈਆਂ ਠੀਕ ਨਹੀਂ ਹੈ। 1869 ਦਾ ਪੁਲਿਸ ਐਕਟ ਅਜੇ ਵੀ ਭਾਰਤ ਵਿੱਚ ਹੈ। ਵੈਸੇ ਪੁਲਿਸ ਸੰਗਠਨ ਵਿੱਚ ਪਰਿਵਰਤਨ ਲਿਆਉਣ ਲਈ ਕਈ ਨਵੇਂ ਨਿਯਮ ਬਣਾਏ ਗਏ ਹਨ। ਪ੍ਰੰਤੂ 1869 ਵਾਲੇ ਐਕਟ ਵਿੱਚ ਕੋਈ ਪਰਿਵਰਨ ਨਹੀਂ ਹੋਇਆ।

ਪੁਲਿਸ ਦੇ ਸਮਾਜ ਪ੍ਰਤੀ ਕੱਰਤਵ
1. ਭਾਰਤੀ ਸੰਵਿਧਾਨ ਦੇ ਹਿਸਾਬ ਨਾਲ ਸਮਾਜ ਵਿੱਚ ਅਧਿਕਾਰਾਂ ਦਾ ਪਾਲਣਾ ਕਰਨਾ ਚਾਹੀਦਾ ਹੈ।
2. ਪੁਲਿਸ ਦਾ ਕੰਮ ਹੈ ਦੇਸ ਵਿਂਚ ਲਾਗੂ ਕਾਨੂੰਨ ਦਾ ਪਾਲਣਾ ਕਰਨਾ ਨਾ ਕਿ ਸਮਾਜ ਵਿੱਚ ਲੋਕਾਂ ਨੂੰ ਬਿਨ੍ਹਾਂ ਵਜਾਹ ਪਰੇਸ਼ਾਨ ਕਰਨਾ।
3. ਦੂਸਰਿਆਂ ਦੀ ਰੱਖਿਆ ਲਈ ਆਪਣੀ ਜਾਨ ਦੀ ਬਲੀ ਦੇਣ ਲਈ ਵੀ ਤਿਆਰ ਰਹਿਣਾ।
4. ਸਭ ਤੋਂ ਵੱਡਾ ਫਰਜ ਹੈ ਈਮਾਨਦਾਰੀ, ਨਿੱਜੀ ਜੀਵਨ ਵਿੱਚ ਆਚਰਨ, ਸਰਕਾਰੀ, ਗੈਰ ਸਰਕਾਰੀ ਕੰਮਾਂ ਵਿੱਚ ਈਮਾਨਦਾਰੀ, ਸਚਾਈ ਦੇ ਰਾਹ ਤੇ ਚਲਣਾ ਤਾਂ ਕੇ ਸਮਾਜ ਦੀ ਨਿਗ੍ਹਾਂ ਵਿੱਚ ਇੱਕ ਸੱਚਾ ਆਦਰਸ਼ ਸਮਝਿਆ ਜਾਵੇ।

ਅਵੀ ਅਵਤਾਰ ਸਿੰਘ
ਫਰੀਦਕੋਟ
90563-49459

Leave a Reply

Your email address will not be published. Required fields are marked *

%d bloggers like this: