ਪੁਲਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ss1

ਪੁਲਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਗੁਰਦਾਸਪੁਰ: ਜ਼ਿਲਾ ਪੁਲਸ ਗੁਰਦਾਸਪੁਰ ਨੇ ਲੁੱਟਮਾਰ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦ ਉਹ ਲੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਸ ਦੀ ਤੁਰੰਤ ਕਾਰਵਾਈ ਨਾਲ ਇਕ ਡਾਕਟਰ ਦਾ ਅਗਵਾ ਵੀ ਬਚ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕਲਾਨੌਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਬ. ਇੰਸਪੈਕਟਰ ਜਾਗੀਰ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਰੁਡਿਆਨਾ ਦੇ ਬਾਹਰ ਨਹਿਰ ਪੁਲ ‘ਤੇ ਖੜ੍ਹੇ ਸੀ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਇਲਾਕੇ ਵਿਚ ਇਕ ਗਿਰੋਹ ਲੁੱਟਮਾਰ ਦੀ ਘਟਨਾਵਾਂ ਕਰਦਾ ਰਹਿੰਦਾ ਹੈ ਅਤੇ ਇਸ ਸਮੇਂ ਵੀ ਇਹ ਗਿਰੋਹ ਪਿੰਡ ਬੋਹੜ ਵਡਾਲਾ ਪੱਕੀ ਸੜਕ ਤੇ ਬੈਠ ਲੁੱਟਮਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਗਿਰੋਹ ਦੇ ਮੈਂਬਰਾਂ ‘ਚ ਗੋਲਡੀ ਮਸੀਹ ਪੁੱਤਰ ਜੋਗਿੰਦਰ ਮਸੀਹ ਨਿਵਾਸੀ ਪਿੰਡ ਤਾਪਾਲ, ਸ਼ੇਰਾ ਮਸੀਹ ਪੁੱਤਰ ਲੱਖਾ ਮਸੀਹ ਨਿਵਾਸੀ ਚੰਦੂ ਸੂਜਾ, ਸੁਨੀਲ ਮਸੀਹ ਪੁੱਤਰ ਅਮਰੀਕ ਮਸੀਹ ਨਿਵਾਸੀ ਅਠਵਾਲ, ਮਨੂੰ ਮਸੀਹ ਪੁੱਤਰ ਜੰਗਾ ਮਸੀਹ ਅਤੇ ਨਰੇਸ ਮਸੀਹ ਪੁੱਤਰ ਦਾਨਾ ਮਸੀਹ ਨਿਵਾਸੀ ਪਿੰਡ ਛੋਹਣ ਸ਼ਾਮਲ ਹੈ ਅਤੇ ਇਹ ਪੰਜ ਦੋਸ਼ੀ ਇਸ ਸਮੇਂ ਬੋਹੜ ਵਡਾਲਾ ਪੱਕੀ ਸੜਕ ਤੇ ਬੈਠੇ ਹੋਏ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਦ ਪੁਲਸ ਪਾਰਟੀ ਦੱਸੇ ਸਥਾਨ ‘ਤੇ ਛਾਪਾ ਮਾਰਨ ਲਈ ਪਹੁੰਚੀ ਤਾਂ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਲੱਗੇ। ਇਕ ਦੋਸ਼ੀ ਨਰੇਸ ਕੁਮਾਰ ਨੂੰ ਤਾਂ ਖੇਤਾਂ ਵੱਲ ਭੱਜਣ ਵਿਚ ਸਫਲ ਹੋ ਗਿਆ ਜਦਕਿ ਹੋਰ ਚਾਰ ਸੜਕ ਤੇ ਖੜੀ ਇਕ ਜਾਈਲੋ ਗੱਡੀ ਵਿਚ ਬੈਠ ਕੇ ਭੱਜਣ ਲੱਗੇ ਪਰ ਪੁਲਸ ਪਾਰਟੀ ਨੇ ਇਸ ਗੱਡੀ ‘ਤੇ ਕਾਬੂ ਪਾ ਕੇ ਗੱਡੀ ਵਿਚ ਬੈਠੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀਆਂ ਨੇ ਆਪਣੀ ਪਹਿਚਾਣ ਗੋਲਡੀ ਮਸੀਹ, ਸ਼ੇਰਾ ਮਸੀਹ, ਸੁਨੀਲ ਮਸੀਹ ਤੇ ਮਨੂੰ ਮਸੀਹ ਦੱਸੀ। ਗੱਡੀ ਦੀ ਤਾਲਾਸ਼ੀ ਲੈਣ ‘ਤੇ ਉਸ ਵਿਚੋਂ ਇਕ ਕ੍ਰਿਪਾਨ, ਬੇਸਬਾਲ, ਹਥੌੜਾ, ਸੈਨੀ, ਦਾਤਰ, ਵਾਹਨ ਦੇ ਕਾਗਜ਼ ਤੇ ਚਾਰ ਨੰਬਰ ਪਲੇਟ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਭੱਜਣ ਵਿਚ ਸਫਲ ਹੋਣ ਵਾਲਾ ਦੋਸ਼ੀ ਨਰੇਸ ਮਸੀਹ ਸੀ। ਐੱਸ. ਐੱਸ. ਪੀ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਤੋਂ ਜੋ ਵਾਹਨ ਮਿਲਿਆ ਹੈ ਉਹ ਵੀ ਚੋਰੀ ਦਾ ਹੈ ਅਤੇ ਦੋਸ਼ੀ ਵਾਹਨ ਤੇ ਜਾਲੀ ਨੰਬਰ ਪਲੇਟ ਲਗਾ ਕੇ ਲੁੱਟਮਾਰ ਕਰਦੇ ਸੀ।ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਵਿਚ ਦੋਸ਼ੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ ਅੱਜ ਗੁਰਦਾਸਪੁਰ ਨਿਵਾਸੀ ਡਾ. ਦੀਪਕ ਜੋ ਪਿੰਡ ਸ਼ਾਲੇਚੱਕ ਵਿਚ ਹਸਪਤਾਲ ਚਲਾਉਦਾ ਹੈ ਉਸ ਨੂੰ ਸ਼ਾਲੇਚੱਕ ਤੋਂ ਰਾਤ ਵਾਪਸ ਆਉਂਦੇ ਸਮੇਂ ਘੇਰ ਕੇ ਉਸ ਦੀ ਕਾਰ ਅਤੇ ਪੈਸੇ ਆਦਿ ਲੁੱਟਣੇ ਸਨ। ਦੋਸ਼ੀ ਨਰੇਸ਼ ਕੁਮਾਰ ਜੋ ਪਿੰਡ ਸ਼ਾਲੇਚੱਕ ਦਾ ਰਹਿਣ ਵਾਲਾ ਸੀ ਉਹ ਡਾਕਟਰ ‘ਤੇ ਨਜ਼ਰ ਰੱਖਦਾ ਸੀ ਅਤੇ ਉਹ ਅਜੇ ਭਗੌੜਾ ਹੈ।

Share Button

Leave a Reply

Your email address will not be published. Required fields are marked *