ਪੁਲਸ ਨੇ ਨਸ਼ੀਲੀਆਂ ਗੋਲੀਆਂ ਸਣੇ ਇੱਕ ਆਦਮੀ ਅਤੇ ਔਰਤ ਨੂੰ ਕੀਤਾ ਕਾਬੂ

ss1

ਪੁਲਸ ਨੇ ਨਸ਼ੀਲੀਆਂ ਗੋਲੀਆਂ ਸਣੇ ਇੱਕ ਆਦਮੀ ਅਤੇ ਔਰਤ ਨੂੰ ਕੀਤਾ ਕਾਬੂ

ਮਲੋਟ, 25 ਮਈ (ਆਰਤੀ ਕਮਲ) : ਪੁਲਸ ਵੱਲੋ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਇੱਕ ਹੋਰ ਸਫਲਤਾ ਪ੍ਰਾਪਤ ਹੋਈ ਜਦ ਪੁਲਸ ਨੇ ਨਸ਼ੀਲੀਆ ਗੋਲੀਆਂ ਸਣੇ ਇੱਕ ਆਦਮੀ ਅਤੇ ਔਰਤ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਪੁਲਸ ਟੀਮ ਦੇ ਬਾਜ ਸਿੰਘ, ਕ੍ਰਿਸ਼ਨ ਲਾਲ, ਸੋਮਨਾਥ ਅਤੇ ਲੇਡੀ ਸਿਪਾਹੀ ਗੁਰਜੀਤ ਕੌਰ ਵੱਲੋ ਪਿੰਡ ਦਾਨੇਵਾਲਾ ਦੇ ਸੇਮ ਨਾਲ ਪੁੱਲ ਕੋਲ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਡੱਬਵਾਲੀ ਤੋ ਮਲੋਟ ਤੋ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਜਿਸਦੇ ਪਿੱਛੇ ਇੱਕ ਔਰਤ ਬੈਠੀ ਸੀ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣਾ ਮੋਟਰਸਾਈਕਲ ਸੱਜੇ ਪਾਸੇ ਨੂੰ ਮੋੜਨ ਲੱਗਾ ਤਾਂ ਸ਼ੱਕ ਦੇ ਆਧਾਰ ਤੇ ਪੁਲਸ ਕਰਮਚਾਰੀਆ ਨੇ ਮੋਟਰਸਾਈਕਲ ਸਵਾਰ ਨੂੰ ਰੋਕ ਲਿਆ। ਜਦ ਪੁਲਸ ਟੀਮ ਵੱਲੋ ਇਹਨਾ ਸ਼ੱਕੀ ਔਰਤ ਅਤੇ ਆਦਮੀ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਨਾਲ ਟੰਗੇ ਹੋਏ ਥੈਲੇ ਵਿੱਚੋ 600 ਗੋਲੀਆ ਐਲਪਰਾਫ੍ਰੈਸ ਅਤੇ ਔਰਤ ਦੇ ਹੱਥ ਵਿੱਚ ਫੜੇ ਹੋਏ ਪਰਸ ਵਿੱਚੋ ਵੀ 600 ਗੋਲੀਆ ਐਲਪਰਾਫ੍ਰੈਸ ਕੁਲ ਮਿਲਾ ਕੇ 1200 ਨਸ਼ੀਲੀਆ ਗੋਲੀਆ ਬਰਾਮਦ ਹੋਈਆ। ਉਕਤ ਵਿਅਕਤੀ ਦੀ ਪਹਿਚਾਣ ਜੋਗਿੰਦਰ ਸਿੰਘ ਪੁੱਤਰ ਚਾਂਦੀ ਨਾਥ ਅਤੇ ਔਰਤ ਦੀ ਪਹਿਚਾਣ ਕਰਮੇਸ਼ ਪਤਨੀ ਜੋਗਿੰਦਰ ਨਾਥ ਵਾਸੀ ਅਬੋਹਰ ਵੱਲੋ ਹੋਈ ਹੈ। ਪੁਲਸ ਨੇ ਦੋਸ਼ੀਆ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *