ਪੁਲਵਾਮਾ ਹਮਲਾ: ਹਿਮਾਚਲੀ ਤੇ ਕਸ਼ਮੀਰੀ ਵਿਦਿਆਰਥੀਆਂ ਵਿਚਕਾਰ ਟਕਰਾਅ

ਪੁਲਵਾਮਾ ਹਮਲਾ: ਹਿਮਾਚਲੀ ਤੇ ਕਸ਼ਮੀਰੀ ਵਿਦਿਆਰਥੀਆਂ ਵਿਚਕਾਰ ਟਕਰਾਅ

ਖੰਨਾ: ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਖੰਨਾ ਤਹਿਸੀਲ ਵਿੱਚ ਸਥਿਤ ਇੱਕ ਕਾਲਜ ਵਿੱਚ ਪੁਲਵਾਮਾ ਹਮਲੇ ਦੀ ਹੋਈ ਤਕਰਾਰ ਤੋਂ ਬਾਅਦ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਿਮਾਚਲ ਦੇ ਵਿਦਿਆਰਥੀਆਂ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵਿਚਕਾਰ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਸ਼ਮੀਰੀ ਵਿਦਿਆਥੀਆਂ ਨੇ ਇਸ ਤਕਰਾਰ ਦੀ ਵੀਡੀਓ ਨੂੰ ਵਾਇਰਲ ਕਰ ਦਿੱਤਾ। ਇਸ ਨੂੰ ਵਾਇਰਲ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਤਕਰਾਰ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤਕਰਾਰ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਕਾਲਜ ਪ੍ਰਬੰਧਨ ਨੇ ਦੋਨੋ ਪੱਖਾਂ ਵਿੱਚ ਸਮਝੌਤਾ ਕਰਵਾ ਦਿੱਤਾ ਅਤੇ ਹੁਣ ਸਥਿਤੀ ਕਾਬੂ ਵਿੱਚ ਹੈ।
ਪੰਜਾਬ ਦੇ ਖੰਨਾ ਸ਼ਹਿਰ ਵਿੱਚ ਸਥਿਤ ਇੱਕ ਨਿੱਜੀ ਕਾਲਜ ਦੇ ਹੋਸਟਲ ਵਿੱਚ ਕੁਝ ਕਸ਼ਮੀਰੀ ਵਿਦਿਆਰਥੀਆਂ ਦਾ ਹਿਮਾਚਲ ਦੇ ਵਿਦਿਆਰਥੀਆਂ ਦੇ ਨਾਲ ਵਿਵਾਦ ਹੋ ਗਿਆ ਅਤੇ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਤੱਕ ਬੁਲਾਉਣੀ ਪੈ ਗਈ। ਦੋਨੋ ਪੱਖਾਂ ਵਿੱਚ ਇੱਕ ਦੂਜੇ ਨੂੰ ਨਜਾਇਜ਼ ਤੌਰ ‘ਤੇ ਤੰਗ ਕਰਨ ਅਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸਨ, ਪਰ ਕਾਲਜ ਪ੍ਰਸ਼ਾਸਨ ਨੇ ਵਿੱਚ ਆ ਕੇ ਇਸ ਸਾਰੇ ਮਸਲੇ ਨੂੰ ਸੁਲਝਾ ਦਿੱਤਾ। ਹਾਲਾਂਕਿ ਹਿਮਾਚਲੀ ਵਿਦਿਆਰਥੀਆਂ ਨੇ ਆਰੋਪ ਲਗਾਇਆ ਕਿ ਕਸ਼ਮੀਰੀ ਸਟੂਡੈਂਟ ਅਕਸਰ ਹੋਸਟਲ ਵਿੱਚ ਰੌਲਾ ਪਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਤਾਂ ਉਹ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਸਭ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹੋਏ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: