Sat. Jun 15th, 2019

ਪੁਲਵਾਮਾ ਹਮਲਾ ‘ਚ ਸ਼ਹੀਦ CRPF ਜਵਾਨਾਂ ਦੀ ਗਿਣਤੀ ਵਧ ਕੇ 45 ਹੋਈ

ਪੁਲਵਾਮਾ ਹਮਲਾ ‘ਚ ਸ਼ਹੀਦ CRPF ਜਵਾਨਾਂ ਦੀ ਗਿਣਤੀ ਵਧ ਕੇ 45 ਹੋਈ

ਸ਼੍ਰੀਨਗਰ : ਜੰਮੂ ਅਤੇ ਕਸ਼ਮੀਰ ਵਿਚ ਵੀਰਵਾਰ ਨੂੰ ਕੇਂਦਰੀ ਰਿਜਰਵ ਪੁਲਸ ਬਲ (ਸੀਆਰਪੀਐਫ਼) ਦੇ ਕਾਫਿਲੇ ਉੱਤੇ ਹੋਏ ਹਮਲੇ ਵਿੱਚ ਜਵਾਨਾਂ ਦੇ ਦਮ ਤੋੜਨ ਨਾਲ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਭਿਆਨਕ ਅਤਿਵਾਦੀ ਹਮਲੇ ਵਿਚ 38 ਹੋਰ ਜਵਾਨ ਜਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਕਿਹਾ, ਪੁਲਵਾਮਾ ਜਿਲ੍ਹੇ ਵਿਚ ਸ਼੍ਰੀਨਗਰ-ਜੰਮੂ ਰਾਜ ਮਾਰਗ ਉੱਤੇ ਇਹ ਹਮਲਾ ਵੀਰਵਾਰ ਸ਼ਾਮ 3.15 ਵਜੇ ਹੋਇਆ। ਜੈਸ਼-ਏ-ਮੁਹੰਮਦ (ਜੇਈਐਮ) ਦੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲਦੀ ਐਸਿਊਵੀ ਸੀਆਰਪੀਐਫ ਦੀ ਬੱਸ ਨਾਲ ਟਕਰਾ ਦਿਤੀ ਸੀ
ਅਤੇ ਜਿਸ ਨਾਲ ਵਿਸਫੋਟ ਹੋ ਗਿਆ। ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਕਿਹਾ, ਆਤਮਘਾਤੀ ਬੰਬ ਵਿਸਫੋਟ ਵਿਚ ਬੱਸ ਵਿਚ ਸਵਾਰ 44 ਸੀਆਰਪੀਐਫ ਜਵਾਨਾਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚਿਆ। ਉਨ੍ਹਾਂ ਨੇ ਕਿਹਾ, ਹੋਰ ਬਸ ਵਿੱਚ ਸਵਾਰ ਇੱਕ ਜਖ਼ਮੀ ਵਿਅਕਤੀ ਨੇ ਵੀ ਦਮ ਤੋੜ ਦਿੱਤਾ, ਜਿਸਦੇ ਨਾਲ ਗਿਣਤੀ ਵਧਕੇ 45 ਹੋ ਗਈ ਹੈ। ਹੁਣ ਖੁਫੀਆ ਵਿਭਾਗ ਵੱਲੋਂ 48 ਘੰਟੇ ਪਹਿਲਾਂ ਹੀ ਹਮਲੇ ਦੀ ਸੰਭਾਵਨਾ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਵੀ ਇਹ ਹਮਲਾ ਹੋਇਆ। ਖੁਫੀਆ ਇਨਪੁਟ ਵਿੱਚ ਦੱਸਿਆ ਗਿਆ ਸੀ,
ਗੱਲਬਾਤ ਨਾਲ ਖੁਲਾਸਾ ਹੋਇਆ ਕਿ ਜੇਈਐਮ ਨੇ ਜੰਮੂ ਅਤੇ ਕਸ਼ਮੀਰ ਵਿਚ ਜਿਨ੍ਹਾਂ ਮਾਰਗਾਂ ਤੋਂ ਹੋ ਕੇ ਸੁਰੱਖਿਆ ਬਲਾਂ ਦਾ ਕਾਫਲਾ ਗੁਜਰਦਾ ਹੈ, ਉੱਥੇ ਆਈਈਡੀ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਸੰਕੇਤ ਦਿੱਤਾ ਹੈ। ਸੰਗਠਨ ਵੱਲੋਂ ਅਪਲੋਡ ਕੀਤੀ ਗਈ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ। ਵਿਭਾਗ ਨੇ ਸਲਾਹ ਦਿੱਤੀ ਸੀ ਕਿ ਅਤਿਵਾਦੀਆਂ ਦੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਨ ਲਈ ਸੁਰੱਖਿਆ ਬਲਾਂ ਨੂੰ ਅਲਰਟ ‘ਤੇ ਰੱਖਣ ਦੀ ਜ਼ਰੂਰਤ ਹੈ। ਜਾਣਕਾਰ ਸੂਤਰਾਂ ਨੇ ਕਿਹਾ ਕਿ ਖੁਫੀਆ ਇਨਪੁਟ ਨੂੰ ਜੰਮੂ-ਕਸ਼ਮੀਰ ਵਿੱਚ ਸਾਰੇ ਸੁਰੱਖਿਆ ਬਲਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: