ਪੁਰਾਤਨ ਤਰੀਕਿਆਂ ਨਾਲ ਬਦਲਾਅ ਨਹੀਂ ਲਿਆਇਆ ਜਾ ਸਕਦਾ : ਪ੍ਰਣਾਬ

ss1

ਪੁਰਾਤਨ ਤਰੀਕਿਆਂ ਨਾਲ ਬਦਲਾਅ ਨਹੀਂ ਲਿਆਇਆ ਜਾ ਸਕਦਾ : ਪ੍ਰਣਾਬ

ਅਕਰਾ (ਪੀਟੀਆਈ) : ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਸੰਯੁਕਤ ਰਾਸ਼ਟਰ (ਯੂਐਨ) ਸਮੇਤ ਹੋਰ ਵਿਸ਼ਵਿਕ ਸੰਸਥਾਵਾਂ ‘ਚ ਮੁਢਲੇ ਬਦਲਾਅ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਤਨ ਪ੍ਰਣਾਲੀਆਂ ਦੇ ਦਮ ‘ਤੇ ਬਦਲਾਅ ਲਿਆਉਣਾ ਸੰਭਵ ਨਹੀਂ ਹੈ। ਇਸ ਨਾਲ ਦੁਨੀਆ ਦੀਆਂ ਮੌਜੂਦਾ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ।

ਰਾਸ਼ਟਰਪਤੀ ਨੇ ਸੋਮਵਾਰ ਨੂੰ ਘਾਨਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੂਐਨ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਅਤੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਮੌਜੂਦਾ ਢਾਂਚੇ ‘ਚ ਬਦਲਾਅ ਦੀ ਭਾਰਤ ਦੀ ਮੰਗ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਯੂਐਨ ਦੀ ਸਥਾਪਨਾ ਦੂਸਰੇ ਵਿਸ਼ਵ ਯੁੱਧ ਦੇ ਬਾਅਦ 1945 ‘ਚ ਹੋਈ ਸੀ। ਪਿਛਲੇ ਸੱਤ ਦਹਾਕਿਆਂ ‘ਚ ਦੁਨੀਆ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ। ਅਜਿਹੇ ਸਮੇਂ ਬਦਲਾਅ ਦੇ ਬਿਨਾਂ ਇਹ ਵਿਸ਼ਵ ਭਾਈਚਾਰੇ ਦੇ ਉਦੇਸ਼ਾਂ ਨੂੰ ਪੂਰਾ ਨਹੀਂ ਕਰ ਸਕਦਾ ਹੈ। ਸਥਾਪਨਾ ਦੇ ਵਕਤ ਕੁਝ ਦੇਸ਼ ਹੀ ਇਸ ਦੇ ਮੈਂਬਰ ਸਨ। ਵਿਸ਼ਵ ਯੁੱਧ ਦੇ ਬਾਅਦ ਸੁਤੰਤਰ ਅਫਰੀਕੀ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਦੀ ਇਸ ‘ਚ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਹੈ। ਭਾਰਤ ਖ਼ਾਸ ਕਰਕੇ ਸੁਰੱਖਿਆ ਪਰਿਸ਼ਦ ਦੇ ਮੌਜੂਦਾ ਸਰੂਪ ‘ਚ ਬਦਲਾਅ ਚਾਹੁੰਦਾ ਹੈ। ਪ੍ਰਣਾਬ ਮੁਖਰਜੀ ਨੇ ਭਾਰਤ ਅਤੇ ਅਫਰੀਕੀ ਦੇਸ਼ਾਂ ਨੂੰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਨਾ ਦੇਣਾ ਸਮੇਂ ਤੋਂ ਪਰੇ ਦੀ ਗੱਲ ਹੈ।

ਰੱਖਿਆ ਸਹਿਯੋਗ ਵਧਾਉਣ ‘ਤੇ ਸਹਿਮਤੀ

ਅੱਤਵਾਦ ਨਾਲ ਲੜਨ ਦੇ ਲਈ ਭਾਰਤ ਅਤੇ ਘਾਨਾ ਨੇ ਰੱਖਿਆ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਹੈ। ਦੋਨਾਂ ਹੀ ਦੇਸ਼ਾਂ ਨੇ ਅੱਤਵਾਦ ਨੂੰ ਦੁਨੀਆ ਦੇ ਲਈ ਵੱਡਾ ਖ਼ਤਰਾ ਦੱਸਿਆ ਹੈ। ਰਾਸ਼ਟਰਪਤੀ ਨੇ ਭਾਰਤੀ ਤਕਨੀਕੀ ਆਰਥਿਕ ਸਹਿਯੋਗ ਪ੍ਰੋਗਰਾਮ ‘ਚ ਘਾਨਾ ਦੇ ਲਈ ਵੰਡੀਆਂ ਸੀਟਾਂ ਨੂੰ 250 ਤੋਂ 300 ਕਰਨ ਦਾ ਐਲਾਨ ਵੀ ਕੀਤਾ। ਇਸ ਦੇ ਇਲਾਵਾ ਹੁਣ 20 ਦੀ ਥਾਂ ਘਾਨਾ ਦੇ 40 ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਏਗਾ। ਪ੍ਰਣਾਬ ਮੁਖਰਜੀ ਦਾ ਦੋ ਰੋਜ਼ਾ ਘਾਨਾ ਦਾ ਦੌਰਾ ਮੰਗਲਵਾਰ ਨੂੰ ਖ਼ਤਮ ਹੋ ਗਿਆ ਅਤੇ ਉਹ ਅਕਰਾ ਤੋਂ ਸਿੱਧੇ ਆਈਵਰੀ ਕੋਸਟ ਦੇ ਲਈ ਰਵਾਨਾ ਹੋ ਗਏ।

ਮੋਦੀ ਵੀ ਕਰਨਗੇ ਅਫਰੀਕੀ ਦੇਸ਼ਾਂ ਦੀ ਯਾਤਰਾ

ਪ੍ਰਣਾਬ ਮੁਖਰਜੀ ਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਖੇਤਰ ਦੇ ਕੁਝ ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਰਾਸ਼ਟਰਪਤੀ ਨੇ ਘਾਨਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਸੰਕੇਤ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮੋਦੀ ਜਲਦ ਹੀ ਚਾਰ-ਪੰਜ ਅਫਰੀਕੀ ਦੇਸ਼ਾਂ ਦਾ ਦੌਰਾ ਕਰਨਗੇ।

Share Button

Leave a Reply

Your email address will not be published. Required fields are marked *