Tue. Apr 23rd, 2019

ਪੁਰਾਣੇ ਫੋਨ ਤੋਂ ਨਵੇਂ ਫੋਨ ‘ਚ ਇਸ ਤਰ੍ਹਾਂ ਕਰੋ ਡਾਟਾ ਟਰਾਂਸਫਰ

ਪੁਰਾਣੇ ਫੋਨ ਤੋਂ ਨਵੇਂ ਫੋਨ ‘ਚ ਇਸ ਤਰ੍ਹਾਂ ਕਰੋ ਡਾਟਾ ਟਰਾਂਸਫਰ

ਤੁਸੀਂ ਆਸਾਨੀ ਨਾਲ ਆਪਣੇ ਪੁਰਾਣੇ ਫੋਨ ਦਾ ਡਾਟਾ ਨਵੇਂ ਫੋਨ ‘ਚ ਟਰਾਂਸਫਰ ਕਰ ਸਕਦੇ ਹੋ। ਇਸ ਐਪ ਦਾ ਨਾਂ Copy My Data ਹੈ।

1.Copy My Data ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰੋ। ਇੰਸਟਾਲ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਪਰਮੀਸ਼ਨ ਮੰਗੀ ਜਾਵੇਗੀ ਇਸ ਨੂੰ Accept ਕਰ ਲਓ। ਇਸ ਐਪ ਨੂੰ ਆਪਣੇ ਨਵੇਂ ਤੇ ਪੁਰਾਣੇ ਦੋਵਾਂ ਫੋਨਸ ‘ਚ ਡਾਊਨਲੋਡ ਕਰਨਾ ਪਵੇਗਾ। ਨਾਲ ਹੀ ਇਕ ਹੀ ਵਾਈ-ਫਾਈ ਨਾਲ ਕਨੈਕਟ ਕਰਨਾ ਹੋਵੇਗਾ।

2. ਇਹ ਐਪ ਤੁਹਾਡੇ ਡਾਟਾ ਨੂੰ ਗੂਗਲ ਡਰਾਈਵ ‘ਤੇ ਬੈਕਅੱਪ ਕਰ ਰੀਸਟੋਰ ਕਰਦੀ ਹੈ।

3. ਇਸ ਜ਼ਰੀਏ ਤੁਸੀਂ ਆਪਣੇ ਸੰਪਰਕ ‘ਤੇ ਟੈਕਸਟ ਮੈਸੇਜ ਵੀ ਟਰਾਂਸਫਰ ਕਰ ਸਕਦੇ ਹਨ। ਜੇਕਰ ਤੁਸੀਂ ਫੋਨ ਨੂੰ ਪੀਸੀ ਨਾਲ ਕਨੈਕਟ ਕਰਦੇ ਹੋ ਤਾਂ ਤੁਹਾਨੂੰ ਡਾਟਾ ਟਰਾਂਸਫਰ ਦਾ ਵਿਕਲਪ ਮਿਲੇਗਾ। ਇਹੀ ਨਹੀਂ ਤੁਸੀਂ ਬਲੂਟੁੱਥ ਦੀ ਸਹਾਇਤਾ ਨਾਲ ਵੀ ਸੰਪਰਕ ਤੇ ਟੈਕਸਟ ਮੈਸੇਜ ਨੂੰ ਨਵੇਂ ਸਮਾਰਟਫੋਨ ‘ਚ ਟਰਾਂਸਫਰ ਕਰ ਸਕੋਗੇ।

Google ਦਾ ਇਹ ਅਜਿਹਾ ਅਧਿਕਾਰਕ ਐਪ ਐਂਡਰਾਇਡ ਗੋ ਯੂਜ਼ਰ ਨਾਲ ਹੀ ਸਟਾਕ ਐਂਡਰਾਇਡ ਯੂਜ਼ਰ ਲਈ ਵੀ ਉਪਲੱਬਧ ਹੈ। ਇਸ ਐਪ ਦੀ ਸਹਾਇਤਾ ਨਾਲ ਤੁਸੀਂ ਆਪਣੀਆਂ ਫਾਈਲਜ਼ ਨੂੰ ਇਕ ਡਿਵਾਈਸ ਤੋਂ ਦੂਸਰੀ ਡਿਵਾਈਸ ‘ਚ ਆਸਾਨੀ ਨਾਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਐਪ ਤੁਹਾਡੇ ਫੋਨ ਦੀ ਸਪੇਸ ਨੂੰ ਵੀ ਫ੍ਰੀ ਕਰਨ ‘ਚ ਸਹਾਇਤਾ ਕਰਦਾ ਹੈ। ਇਹ ਐਪ ਤੁਹਾਡੇ ਸਮਾਰਟਫੋਨ ਦੀਆਂ ਜੰਕ ਫਾਇਲਾਂ ਨੂੰ ਕਲੀਨ ਕਰਦਾ ਹੈ, ਨਾਲ ਹੀ ਡੁਪਲੀਕੇਟ ਇਮੇਜ ਅਤੇ ਫਾਈਲਸ ਨੂੰ ਵੀ ਰਿਕਗਨਾਈਜ਼ ਕਰਦਾ ਹੈ।

Share Button

Leave a Reply

Your email address will not be published. Required fields are marked *

%d bloggers like this: