Mon. Jun 17th, 2019

ਪੁਰਾਣੇ ਦਹਾਕੇ ਦੇ ਵਿਆਹ ਤੇ ਰੀਤੀ-ਰਿਵਾਜਾ ‘ਤੇ ਆਧਾਰਿਤ ਹੈ ਫ਼ਿਲਮ ‘ਮੁਕਲਾਵਾ’

ਪੁਰਾਣੇ ਦਹਾਕੇ ਦੇ ਵਿਆਹ ਤੇ ਰੀਤੀ-ਰਿਵਾਜਾ ‘ਤੇ ਆਧਾਰਿਤ ਹੈ ਫ਼ਿਲਮ ‘ਮੁਕਲਾਵਾ’

ਪਾਲੀਵੁੱਡ ਪੋਸਟ- ‘ਵ੍ਹਾਈਟ ਹਿੱਲ ਸਟੂਡੀਓ’ ਤੇ ‘ਗਰੇਸਲੇਟ ਪਿਕਚਰਸ’ ਦੇ ਸਾਂਝੇ ਬੈਨਰ ਦੀ ਫ਼ਿਲਮ ‘ਮੁਕਲਾਵਾ’ 24 ਮਈ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ। ਸਟਾਰ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਇਸ ਫ਼ਿਲਮ ਵਿਚ ਸਰੋਤੇ ਵਰਗ ਨੂੰ ਰੁਮਾਂਸ, ਕਾਮੇਡੀ ਅਤੇ ਪੁਰਾਣੇ ਪੰਜਾਬ ਦੇ ਮਨਮੋਹਕ ਨਜ਼ਾਰਿਆਂ ਨਾਲ-ਨਾਲ ਬੇਹਤਰੀਨ ਸੰਗੀਤ ਵੀ ਮਿਲੇਗਾ।

ਇਹ ਫ਼ਿਲਮ ਪੁਰਾਣੇ ਦਹਾਕੇ ਦੇ ਵਿਆਹ ਤੇ ਰੀਤੀ-ਰਿਵਾਜਾਂ ‘ਤੇ ਆਧਾਰਿਤ ਹੈ ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੰਧੂ ਨੇ ਲਿਖੇ ਹਨ ਅਤੇ ਡਾਇਲਾਗਸ ਰਾਜੂ ਵਰਮਾ ਦੇ ਲਿਖੇ ਹਨ।ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸੁਖਬੀਰ ਸਿੰਘ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ, ਤਰਸੇਮ ਪੌਲ, ਅਨੀਤਾ ਸਬਦੀਸ਼, ਸੁਖਵਿੰਦਰ ਚਹਿਲ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।

Leave a Reply

Your email address will not be published. Required fields are marked *

%d bloggers like this: