ਪੁਰਾਣੀ ਭਰਤੀ ਨੂੰ ਅੱਧਵਾਟੇ ਰੱਖ ਕੇ ਸਿੱਖਿਅਾ ਵਿਭਾਗ ਵਿੱਚ 2005 ਪੋਸਟਾਂ ਦਾ ਨਵਾ ੲਿਸਤਿਹਾਰ ਦੇ ਕੇ ਬੇਰੁਜਗਾਰਾਂ ਨਾਲ ਕੀਤਾ ਕੋਝਾ ਮਜਾਕ

ss1

ਪੁਰਾਣੀ ਭਰਤੀ ਨੂੰ ਅੱਧਵਾਟੇ ਰੱਖ ਕੇ ਸਿੱਖਿਅਾ ਵਿਭਾਗ ਵਿੱਚ 2005 ਪੋਸਟਾਂ ਦਾ ਨਵਾ ੲਿਸਤਿਹਾਰ ਦੇ ਕੇ ਬੇਰੁਜਗਾਰਾਂ ਨਾਲ ਕੀਤਾ ਕੋਝਾ ਮਜਾਕ
14 ਅਗਸਤ ਨੂੰ ਬੇਰੁਜਗਾਰ ਅਧਿਆਪਕ ਬਠਿੰਡਾ ਵਿਖੇ ਕਾਲੀ ਅਜਾਦੀ ਮਨਾਉਣਗੇ

7-27ਬੁਢਲਾਡਾ 7 ਅਗਸਤ ( ਤੇਜੀ ਢਿੱਲੋ) – ਅੱਜ ਮਾਨਸਾ ਵਿਖੇ ਈ.ਟੀ.ਟੀ. ਟੈਟ ਪਾਸ ਐਕਸ਼ਨ ਕਮੇਟੀ ਦੀ ਮੀਟਿੰਗ ਬਾਲ ਭਵਨ ਵਿਖੇ ਹੋਈ । ੲਿਸ ਸਮੇ ਕਮੇਟੀ ਦੇ ਸੂਬਾ ਆਗੂ ਜਗਪ੍ਰੀਤ ਸਿੰਘ ਬਠਿੰਡਾ ਨੇ ਸੰਬੋਧਨ ਕਰਦੇ ਹੋੲੇ ਕਿਹਾ ਕਿ ਪੰਜਾਬ ਸਰਕਾਰ ਨੇ ਈ.ਟੀ ਟੀ. ਦੀਆਂ 4500 ਪੋਸਟਾਂ ਦਾ ੲਿਸਤਿਹਾਰ ਨਵੰਬਰ 2015 ਵਿੱਚ ਦਿੱਤਾ ਸੀ, ਜਿਸ ਦੀ ਭਰਤੀ ਪ੍ਰਕਿਰਿਆਂ ਅੰਤਮ ਪੜਾਅ ਤੇ ਪਹੁੰਚ ਚੁੱਕੀ ਹੈ, ਪੰਤੂ ਸਰਕਾਰ ਵੱਲੋ ੲਿਹਨਾਂ ਪੋਸਟਾਂ ਨੂੰ ਸਿਰੇ ਲਗਾੳੁਣ ਦੀ ਬਿਜਾੲੇ ਕੋਰਟ ਵਿੱਚ ਲਮਕਾੲਿਅਾ ਜਾ ਰਿਹਾ ਹੈ, ਉਹਨਾ ਕਿਹਾ ਕਿ ਅਪਲਾਈ ਕਰਨ ਵਾਲੇ ਅਧਿਆਪਕਾਂ ਨੂੰ 31 ਮਈ ਤੱਕ ਨਿਯੁਕਤੀ ਪੱਤਰ ਮਿਲਣ ਦੀ ਆਸ ਸੀ, ਪਰ ਸਰਕਾਰ ਦੀਆਂ ਨਾਕਾਮੀਆਂ ਕਾਰਨ ਭਰਤੀ ਕੋਰਟ ਦੀਆਂ ਪੌੜੀਆਂ ਚੜ ਗਈ, ੲਿਹ ਪ੍ਰਕਿਰਿਆਂ ਤਾ ਪੂਰੀ ਨਹੀ ਹੋੲੀ ਪਰ ੲਿਸ ਤੋ ਬਾਅਦ ਸਰਕਾਰ ਵੱਲੋ ਬੇਰੁਜਗਾਰਾਂ ਨਾਲ ੲਿੱਕ ਹੋਰ ਕੋਝਾ ਮਜਾਕ ਕਰਦਿਅਾਂ ਪੰਜਾਬ ਵਿੱਚ 2005 ਅਸਾਮੀਆਂ ਦਾ ਨਵਾ ੲਿਸਤਿਹਾਰ ਕੱਢ ਦਿੱਤਾ ਜਿਸ ਵਿੱਚ ਅਪਲਾੲੀ ਕਰਨ ਦੀ ਮਿਤੀ 8 ਅਗਸਤ ਤੋ ਸੁਰੂ ਹੋ ਕੇ 28 ਅਗਸਤ ਤੱਕ ਚੱਲਣੀ ਹੈ, ਹੁਣ ੲਿਹ ਭੰਬਲਭੂਸੇ ਵਾਲੀ ਸਥਿਤੀ ੲਿਹ ਬਣ ਗੲੀ ਹੈ ਕਿ 4500 ਅਸਾਮੀਆਂ ਲੲੀ ਲਗਭਗ 7000 ਟੈਟ ਪਾਸ ਉਮੀਦਵਾਰਾਂ ਨੇ ਬੜੀ ਮੁਸਕਿਲ ਨਾਲ ਫੀਸ ਭਰਕੇ ਅਪਲਾੲੀ ਕੀਤਾ ਸੀ ਅਤੇ ਦੋ ਦੋ ਵਾਰ ਚੰਡੀਗੜ ਕੌਸਲਿੰਗ ਤੇ ਦਸਤਾਵੇਜਾਂ ਦੀ ਜਾਚ ਕਰਵਾਉਣ ਲਈ ਜਾ ਚੁੱਕੇ ਹਨ। ਜੇਕਰ 4500 ਅਧਿਆਪਕਾਂ ਦੀ ਭਰਤੀ ਲੲੀ ਵਿਭਾਗ ਮੈਰਿਟ ਲਿਸਟ ਅਨੁਸਾਰ ਚੁਣੇ ਗੲੇ ਯੋਗ ਉਮੀਦਵਾਰਾਂ ਦੇ ਨਾਮ ਘੋਸਿਤ ਨਹੀ ਕਰਦਾ ਤਾਂ 2005 ਅਸਾਮੀਆਂ ਲੲੀ ਪੂਰੇ ਲੱਗਭਗ 7000 ੳੁਮੀਦਵਾਰਾਂ ਦੁਬਾਰਾ ਫੀਸ ਭਰਨ ਲੲੀ ਮਜਬੂਰ ਹੋਣਾ ਪਵੇਗਾ ਕਿੳੁਕਿ ਕਿਸੇ ਵੀ ਉਮੀਦਵਾਰ ਨੂੰ ੲਿਹ ਸੁਨਿਸਚਤ ਨਹੀ ਕਿ ੳੁਹਨਾ ਨੂੰ ਕੌਸਲਿੰਗ ਅਨੁਸਾਰ 4500 ਅਧਿਆਪਕਾਂ ਦੀ ਲਿਸਟ ਵਿੱਚ ਨਿਯੁਕਤੀ ਮਿਲੇਗੀ ਜਾਂ ਨਹੀ। ਅੰਤ ਵਿੱਚ ੳੁਹਨਾ ਕਿਹਾ ਕਿ ਸਰਕਾਰ 4500 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਵੇ ਤਾਂ ਜੋ ਲੋਅ ਮੈਰਿਟ ਵਾਲੇ ਉਮੀਦਵਾਰਾਂ ਦਾ ਨੰਬਰ 2005 ਅਸਾਮੀਆਂ ਵਿੱਚ ਅਾ ਸਕੇ, ਜੇਕਰ ਸਰਕਾਰ ਜਲਦੀ ੳਹਨਾਂ ਦੀਅਾਂ ਮੰਗਾਂ ਨਹੀ ਮੰਨਦੀ ਤਾਂ 14 ਅਗਸਤ ਨੂੰ ਬੇਰੁਜਗਾਰ ਅਧਿਆਪਕ ਬਠਿੰਡਾ ਵਿਖੇ ਕਾਲੀ ਅਜਾਦੀ ਮਨਾਉਣਗੇ। ੲਿਸ ਮੌਕੇ ਉਹਨਾਂ ਨਾਲ ਅਮਨ ਅਹਿਮਦਪੁਰ, ਗੁਰਦੀਪ ਡੋਡ, ਜਸਪ੍ਰੀਤ ਰਾੜਾ, ਹਰਪ੍ਰੀਤ ਖਾਰਾ, ਰੇਸਮ ਮਾਨਸਾ, ਸੁਖਵਿੰਦਰ ਬੁਢਲਾਡਾ, ਰੇਖਾ ਰਾਣੀ ਮਾਨਸਾ, ਮਨਪ੍ਰੀਤ ਕੌਰ ਬੁਢਲਾਡਾ, ਗੁਰਪ੍ਰੀਤ ਹੀਰੋ, ਜਸਵੰਤ ਸਿਂਘ ਕਾਹਨੇ ਕੇ, ਬਲਕਾਰ ਗਾਗੋਵਾਲ, ਰਾਜੇਸ ਬੁਢਲਾਡਾ, ਜਸਵੰਤ ਸਿੰਘ ਆਦਿਕ ਹਾਜਰ ਸਨ।

Share Button

Leave a Reply

Your email address will not be published. Required fields are marked *