Mon. Sep 23rd, 2019

ਪੁਰਾਣੀ ਤੋਂ ਪੁਰਾਣੀ ਖੰਘ ਕਰੋਂ ਮਿੰਟਾਂ ‘ਚ ਦੂਰ

ਪੁਰਾਣੀ ਤੋਂ ਪੁਰਾਣੀ ਖੰਘ ਕਰੋਂ ਮਿੰਟਾਂ ‘ਚ ਦੂਰ

ਜੇਕਰ ਤੁਸੀਂ ਕਾਫ਼ੀ ਸਮੇਂ ਤੋਂ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਕ ਚਮਚ ਸ਼ਹਿਦ ਚੱਟ ਲਉ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ‘ਚ ਬਣਨ ਵਾਲੀ ਬਲਗਮ ਛੇਤੀ ਹੀ ਨਿਕਲ ਜਾਵੇਗੀ ਅਤੇ ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।

ਜੇਕਰ ਤੁਸੀਂ ਖੰਘ ਦੀ ਸਮੱਸਿਆ ਨੂੰ ਜੜ੍ਹੋਂ ਮਿਟਾਉਣਾ ਚਾਹੁੰਦੇ ਹੋ ਤਾਂ ਇਕ ਚਮਚ ਸ਼ਹਿਦ ‘ਚ ਆਂਵਲੇ ਦੇ ਪਾਊਡਰ ਦੀ ਥੋੜ੍ਹੀ ਮਾਤਰਾ ਮਿਲਾਓ ਅਤੇ ਸਵੇਰੇ-ਸ਼ਾਮ ਉਸ ਦਾ ਸੇਵਨ ਕਰੋ। ਨਿਯਮਤ ਰੂਪ ‘ਚ ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਦਵਾਈਆਂ ਖਾਣ ਤੋਂ ਬਾਅਦ ਵੀ ਜੇਕਰ ਖੰਘ ਘਟ ਨਹੀਂ ਹੋ ਰਹੀ ਹੈ ਅਤੇ ਖੰਘਦੇ-ਖੰਘਦੇ ਤੁਹਾਡੀ ਛਾਤੀ ‘ਚ ਦਰਦ ਸ਼ੁਰੂ ਹੋ ਗਈ ਹੈ ਤਾਂ ਸਰ੍ਹੋਂ ਦੇ ਤੇਲ ਨੂੰ ਗਰਮ ਕਰ ਕੇ ਉਸ ਵਿਚ ਥੋੜ੍ਹਾ ਕਪੂਰ ਮਿਲਾ ਕੇ ਚੰਗੀ ਤਰ੍ਹਾਂ ਨਾਲ ਛਾਤੀ ਤੇ ਪਿੱਠ ਦੀ ਮਾਲਸ਼ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

ਜੇਕਰ ਤੁਸੀਂ ਛੇਤੀ ਤੋਂ ਛੇਤੀ ਖੰਘ ਠੀਕ ਕਰਨੀ ਚਾਹੁੰਦੇ ਹੋ ਤਾਂ ਇਕ ਚਮਚ ਹਲਦੀ ਪਾਊਡਰ ਦੁੱਧ ‘ਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਜੇਕਰ ਤੁਹਾਨੂੰ ਸੁੱਕੀ ਖੰਘ ਹੈ ਤਾਂ ਇਕ ਬਤਾਸੇ ‘ਚ ਥੋੜ੍ਹਾ ਜਿਹਾ ਲੌਂਗ ਦਾ ਤੇਲ ਲਗਾ ਕੇ ਖਾ ਲਉ। ਅਜਿਹਾ ਕਰਨ ਨਾਲ ਤੁਹਾਨੂੰ ਸੁੱਕੀ ਖੰਘ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਤੁਸੀਂ ਸੁੱਕੀ ਖੰਘ ਤੋਂ ਰਾਹਤ ਪਾਉਣ ਲਈ ਮੂੰਹ ‘ਚ ਸੌਂਫ ਰੱਖ ਕੇ ਚਬਾਓ। ਨਿਯਮਤ ਰੂਪ ‘ਚ ਅਜਿਹਾ ਕਰਨ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ।

ਖੰਘ ਤੋਂ ਛੁਟਕਾਰਾ ਦਿਵਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਗਾਂ ਦੇ ਘਿਉ ਨੂੰ ਛਾਤੀ ‘ਤੇ ਮਲਣਾ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਖੰਘ ਤੋਂ ਛੇਤੀ ਆਰਾਮ ਮਿਲਦਾ ਹੈ।

Leave a Reply

Your email address will not be published. Required fields are marked *

%d bloggers like this: