ਪੁਰਾਣੀ ਕਰੰਸੀ ਬਦਲਣ ਦਾ ਇੱਕ ਹੋਰ ਮੌਕਾ

ss1

ਪੁਰਾਣੀ ਕਰੰਸੀ ਬਦਲਣ ਦਾ ਇੱਕ ਹੋਰ ਮੌਕਾ

ਜੇਕਰ ਹੁਣ ਵੀ ਕਿਸੇ ਕੋਲ 500 ਅਤੇ 1000 ਰੁਪਏ ਦੀ ਪੁਰਾਣੀ ਕਰੰਸੀ ਹੈ ਤਾਂ ਉਨ੍ਹਾਂ ਲਈ ਖ਼ੁਸ਼ਖ਼ਬਰੀ ਹੈ। ਬੈਂਕ ਫਿਰ ਤੋਂ ਪੁਰਾਣੀ ਕਰੰਸੀ ਬਦਲ ਰਹੇ ਹਨ। ਪੁਰਾਣੀ ਕਰੰਸੀ ਭਾਰਤ ਵਿੱਚ ਨਹੀਂ ਸਗੋਂ ਨੇਪਾਲੀ ਬੈਂਕਾਂ ਵਿੱਚ ਬਦਲੀ ਜਾਵੇਗੀ। ਭਾਰਤੀ ਰਿਜ਼ਰਵ ਬੈਂਕ ਨੇ ਨੇਪਾਲ ਦੇ ਕੇਂਦਰੀ ਬੈਂਕਾਂ ਨੂੰ ਇਸ ਸਬੰਧੀ ਖ਼ਾਸ ਨਿਰਦੇਸ਼ ਦਿੱਤੇ ਹਨ।

ਆਦੇਸ਼ ਅਨੁਸਾਰ ਕੋਈ ਵੀ ਨੇਪਾਲੀ ਨਾਗਰਿਕ 4,500 ਰੁਪਏ ਤੱਕ ਦੀ ਪੁਰਾਣੀ ਕਰੰਸੀ 500 ਅਤੇ 1,000 ਰੁਪਏ ਨੋਟ ਬਦਲ ਸਕਦਾ ਹੈ। ਨੇਪਾਲ ਰਾਸ਼ਟਰੀ ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਵਿਚਕਾਰ ਸੋਮਵਾਰ ਨੂੰ ਇਸ ਸਬੰਧ ਵਿੱਚ ਗੱਲਬਾਤ ਹੋਈ।

ਨੇਪਾਲ ਰਾਸ਼ਟਰੀ ਬੈਂਕ ਦੇ ਸੂਤਰਾਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਇੱਕ ਗੱਲਬਾਤ ਦੌਰਾਨ ਨੇਪਾਲੀ ਅਧਿਕਾਰੀਆਂ ਅੱਗੇ ਇਸ ਗੱਲ ਦਾ ਪ੍ਰਸਤਾਵ ਰੱਖਿਆ ਹੈ। ਦੂਜੇ ਪਾਸੇ ਨੇਪਾਲੀ ਅਧਿਕਾਰੀ ਰਕਮ ਦੀ ਸ਼ਰਤ 25,000 ਰੁਪਏ ਪ੍ਰਤੀ ਵਿਅਕਤੀ ਕਰਨ ਦੀ ਅਪੀਲ ਕਰ ਰਹੇ ਹਨ।

Share Button