ਪੁਦੀਨਾ ਸੁਆਦ ਹੀ ਨਹੀਂ, ਸਿਹਤ ਲਈ ਵੀ ਹੈ ਬੇਹੱਦ ਫਾਇਦੇਮੰਦ

ss1

ਪੁਦੀਨਾ ਸੁਆਦ ਹੀ ਨਹੀਂ, ਸਿਹਤ ਲਈ ਵੀ ਹੈ ਬੇਹੱਦ ਫਾਇਦੇਮੰਦ

1. ਪੇਟ ਦਰਦ ਤੋਂ ਛੁਟਕਾਰਾ
ਪੁਦੀਨਾ ਪੇਟ ਦੀ ਸਮੱਸਿਆ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜਦੋਂ ਕਦੇ ਵੀ ਕਿਸੇ ਦਾ ਪੇਟ ਚੰਗੀ ਤਰ੍ਹਾਂ ਨਾਲ ਸਾਫ ਨਾ ਹੋਇਆ ਹੋਵੇ ਅਤੇ ਪੇਟ ‘ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ ‘ਚ ਮਿਲਾ ਲਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਪੇਟ ਦਰਦ ਤੋਂ ਵੀ ਰਾਹਤ ਮਿਲੇਗੀ।
2. ਗਰਮੀ ਤੋਂ ਰਾਹਤ
ਪੁਦੀਨੇ ਦੀ ਵਰਤੋਂ ਖਾਸ ਕਰਕੇ ਗਰਮੀਆਂ ‘ਚ ਗੰਨੇ ਦੇ ਰਸ ‘ਚ, ਅੰਬ ਦਾ ਪੰਨਾ ਬਣਾਉਣਾ ‘ਚ ਭੋਜਨ ‘ਚ ਕੀਤੀ ਜਾਂਦੀ ਹੈ ਕਿਉਂਕਿ ਇਹ ਸਰੀਰ ‘ਚ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।
3. ਮੂੰਹ ਦੀ ਬਦਬੂ
ਕਈ ਵਾਰ ਬਰੱਸ਼ ਕਰਨ ਦੇ ਬਾਅਦ ਵੀ ਮੂੰਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ ਤੁਸੀਂ ਇਸ ਨੂੰ ਹਟਾਉਣ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁੱਕਾ ਕੇ ਇਸ ਦਾ ਚੂਰਨ ਵੀ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।
4. ਹੱਡੀਆਂ ਨੂੰ ਬਣਾਏ ਮਜ਼ਬੂਤ
ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਮੈਗਨੀਸ਼ੀਅਮ ਤੱਤ ਮੌਜੂਦ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ।
5. ਕੋਲੈਸਟੋਰਲ ਲੇਵਲ ਨੂੰ ਠੀਕ ਰੱਖੇ
ਪੁਦੀਨੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਵਧੇ ਹੋਏ ਕੋਲੈਸਟਰੋਲ ਲੇਵਲ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।
6. ਮੋਟਾਪਾ ਘਟਾਉਣ ‘ਚ ਮਦਦ ਕਰੇ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਹ ਭਾਰ ਘੱਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ‘ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ ‘ਚ ਜਮ੍ਹਾ ਵਸਾ ਨੂੰ ਘੱਟ ਕਰਦੇ ਹਨ ਅਤੇ ਮੋਟਾਪੇ ਤੋਂ ਛੁਟਕਾਰਾ ਦਿਵਾਉਂਦੇ ਹਨ।
7. ਜਖਮ ਤੋਂ ਰਾਹਤ
ਪੁਦੀਨੇ ‘ਚ ਐਂਟੀ ਬੈਕਟੀਰੀਅਲ ਮੌਜੂਦ ਹੁੰਦਾ ਹੈ ਜੋ ਜਖਮ ਜਾਂ ਸੱਟ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਜਦੋਂ ਤੁਹਾਨੂੰ ਕਦੇਂ ਵੀ ਜਖਮ ਜਾਂ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਪੁਦੀਨੇ ਦੀਆਂ ਪੱਤੀਆਂ ਮਸਲ ਕੇ ਇਸ ਦੀ ਪੇਸਟ ਬਣਾ ਕੇ ਜਖਮ ਵਾਲੀ ਥਾਂ ‘ਤੇ ਲਗਾਓ।
8. ਉਲਟੀ ਜਾਂ ਹਿੱਚਕੀ ਰੋਕੇ
ਜੇ ਤੁਹਾਨੂੰ ਕਦੇਂ ਵੀ ਉਲਟੀਆਂ ਲੱਗ ਜਾਣ ਤਾਂ ਪੁਦੀਨੇ ਦਾ ਰਸ 1-1 ਚੱਮਚ ਦਿਨ ‘ਚ ਦੋ ਵਾਰ ਪੀਓ। ਹਿੱਚਕੀ ਰੋਕਣ ਲਈ ਇਸ ਦੀਆਂ ਪੱਤੀਆਂ ਬਹੁਤ ਅਸਰਦਾਰ ਉਪਾਅ ਹਨ।

Share Button

Leave a Reply

Your email address will not be published. Required fields are marked *