Tue. Sep 24th, 2019

ਪੁਦੀਨਾ ਖਾਣ ਦੇ ਫ਼ਾਇਦੇ

ਪੁਦੀਨਾ ਖਾਣ ਦੇ ਫ਼ਾਇਦੇ

-ਪੁਦੀਨੇ ਦਾ ਸੇਵਨ ਪਾਚਨ ਕਿਰਿਆ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੀਆਂ ਸਾਰੀਆਂ ਪੇਟ ਸਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ। ਸਿਰ ਦਰਦ, ਪੇਟ ਦਰਦ, ਕਬਜ਼ ਤੇ ਗੈਸ ਦੀ ਸਮੱਸਿਆ ਤੋਂ ਅਰਾਮ ਮਿਲਦਾ ਹੈ। ਤੁਸੀਂ ਆਪਣੇ ਭੋਜਨ ‘ਚ ਤਾਜ਼ੇ ਪੁਦੀਨੇ ਦੇ ਪੱਤਿਆਂ ਨੂੰ ਸ਼ਾਮਿਲ ਕਰ ਸਕਦੇ ਹੋ।

-ਗਰਮੀਆਂ ‘ਚ ਲੂ ਤੋਂ ਬਚਣ ਦੇ ਲਈ ਵੀ ਪੁਦੀਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਰਸ ਨੂੰ ਪੀਕੇ ਬਾਹਰ ਕੱਢਣ ਨਾਲ ਲੂ ਲੱਗਣ ਦਾ ਡਰ ਘੱਟ ਹੋ ਜਾਂਦਾ ਹੈ।

-ਪੁਦੀਨਾ ਤੁਹਾਨੂੰ ਤਣਾਅ ਤੇ ਚਿੰਤਾ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਪੁਦੀਨੇ ਦੇ ਸੇਵਨ ਨਾਲ ਮੂੰਹ ਨੂੰ ਤਾਜ਼ਾ ਇਹਸਾਸ ਹੁੰਦਾ ਹੈ। ਇਸ ਦੀਆ ਪੱਤਿਆਂ ਨੂੰ ਮੂੰਹ ‘ਚ ਰੱਖਣ ਨਾਲ ਮੂੰਹ ‘ਚ ਤਾਜ਼ਗੀ ਰਹਿੰਦੀ ਹੈ। ਇਸ ਨਾਲ ਮੂੰਹ ‘ਚ ਬਦਬੂ ਫੈਲਾਉਣ ਵਾਲੇ ਬੈਕਟੀਰੀਆ ਖ਼ਤਮ ਹੁੰਦੇ ਹਨ। -ਪੁਦੀਨੇ ਦੇ ਤੇਲ ‘ਚ ਐਂਟੀਸੈਪਟਿਕ ਤੇ ਐਂਟੀਪ੍ਰਿਊਟੀਟੀਕਲ ਹੁੰਦੇ ਹਨ। ਇਹ ਚਮੜੀ ਨੂੰ ਸਾਫ਼ ਕਰਦਾ ਹੈ ਤੇ ਲਾਗ ਤੇ ਖਾਰਸ਼ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਮੁਹਾਸੇ ਘਟਾਉਣ ਦਾ ਇਕ ਚੰਗਾ ਤਰੀਕਾ ਹੋਣ ਦੇ ਨਾਲ-ਨਾਲ, ਇਹ ਮੁਹਾਂਸਿਆਂ ਦੇ ਕੁੱਝ ਲੱਛਣਾਂ ਤੋਂ ਵੀ ਰਾਹਤ ਦੇ ਸਕਦਾ ਹੈ।

-ਗਰਮੀਆਂ ਦੇ ਦਿਨਾਂ ‘ਚ ਪੁਦੀਨੇ ਦੀ ਚਾਹ ਬਣਾਕੇ ਪੀਣ ਨਾਲ ਵੀ ਬਹੁਤ ਫ਼ਾਇਦੇ ਹੁੰਦੇ ਹਨ। ਪੁਦੀਨੇ ਦੇ ਪੱਤਿਆਂ ਦਾ ਇਸਤੇਮਾਲ ਤੁਸੀਂ ਦੁੱਧ ‘ਚ ਪਾ ਕੇ ਵੀ ਕਰ ਸਕਦੇ ਹੋ ਇਸ ਨਾਲ ਦੁੱਧ ਵੀ ਸੁਆਦ ਲੱਗੇਗਾ ਤੇ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।

Leave a Reply

Your email address will not be published. Required fields are marked *

%d bloggers like this: