ਪੀ.ਪੀ.ਪੀ. ਦੇ ਰਲੇਵੇ ਉਪਰੰਤ ਕਾਂਗਰਸ ਮਜ਼ਬੂਤ ਹੋਈ ਤਲਵੰਡੀ, ਯਾਦੀ

ss1

ਪੀ.ਪੀ.ਪੀ. ਦੇ ਰਲੇਵੇ ਉਪਰੰਤ ਕਾਂਗਰਸ ਮਜ਼ਬੂਤ ਹੋਈ ਤਲਵੰਡੀ, ਯਾਦੀ

21-17 (1)
ਭਦੌੜ 20 ਮਈ (ਵਿਕਰਾਂਤ ਬਾਂਸਲ) ਪੰਜਾਬ ਪੀਪਲਜ਼ ਪਾਰਟੀ ਦੇ ਕਾਂਗਰਸ ’ਚ ਰਲੇਵੇਂ ਤੋਂ ਬਾਅਦ ਕਾਂਗਰਸ ਹੋਰ ਮਜ਼ਬੂਤ ਹੋ ਕੇ ਉੱਭਰੀ ਹੈ ਜਿਸਦਾ ਅਸਰ ਪਿੰਡ-ਪਿੰਡ ਪੈਣਾ ਸ਼ੁਰੂ ਹੋ ਗਿਆ ਹੈ। ਇਹ ਪ੍ਰਗਟਾਵਾ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ ਅਤੇ ਸੀਨੀਅਰ ਕਾਂਗਰਸੀ ਆਗੂ ਯਾਦਵਿੰਦਰ ਯਾਦੀ ਤਲਵੰਡੀ ਨੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਕਤ ਆਗੂਆਂ ਨੇ ਕਿਹਾ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਤੋਂ ਅੱਕੀ ਪਈ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੋਹਰੇ ਕਿਰਦਾਰ ਤੋਂ ਜਾਣੂੰ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਨੂੰ ਆਸ ਦੀ ਕਿਰਨ ਕੈਪਟਨ ਅਮਰਿੰਦਰ ਸਿੰਘ ਚੋਂ ਹੀ ਦਿਸ ਰਹੀ ਹੈ ਜੋ ਪੰਜਾਬ ਨੂੰ ਬੁਲੰਦੀਆਂ ਤੇ ਲਿਜਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੀ ਹੈ। ਇਸ ਮੌਕੇ ਸਾਬਕਾ ਸਰਪੰਚ ਵੀਰ ਚੰਦ, ਪੰਚ ਰਣਜੀਤ ਬਿੱਟੂ, ਬਲਾਕ ਸੰਮਤੀ ਮੈਂਬਰ ਮਨਦੀਪ ਕੌਰ, ਤੀਰਥ ਸਿੰਘ, ਗੁਲਾਜ਼ਰ ਸਿੰਘ, ਕੁਲਦੀਪ ਗਰੇਵਾਲ, ਹਰਬੰਸ ਨੰਬਰਦਾਰ, ਬੂਟਾ ਕਲੇਰ ਪੰਚ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *