ਪੀ ਟੀ ਸੀ ਨੈੱਟਵਰਕ ਨਹੀਂ ਚਲਾਏਗਾ ਲੱਚਰ , ਅਸਲ੍ਹਾ -ਪ੍ਰਸਤ ਅਤੇ ਨਸ਼ਾ ਉਕਸਾਊ ਗੀਤ-ਸੰਗੀਤ – ਰਾਬਿੰਦਰ ਨਰਾਇਣ ਨੇ ਕੀਤਾ ਐਲਾਨ

ਪੀ ਟੀ ਸੀ ਨੈੱਟਵਰਕ ਨਹੀਂ ਚਲਾਏਗਾ ਲੱਚਰ , ਅਸਲ੍ਹਾ -ਪ੍ਰਸਤ ਅਤੇ ਨਸ਼ਾ ਉਕਸਾਊ ਗੀਤ-ਸੰਗੀਤ – ਰਾਬਿੰਦਰ ਨਰਾਇਣ ਨੇ ਕੀਤਾ ਐਲਾਨ

ਸਮਾਜਿਕ ਸੁਧਾਰਾਂ ਦੀ ਦਿਸ਼ਾ ਵਿਚ ਪੀ ਟੀ ਸੀ ਦਾ ਇੱਕ ਹੋਰ ਉਪਰਾਲਾ ਹੈ ਇਹ – ਰਾਬਿੰਦਰ ਨਰਾਇਣ

ਚਰਚਿਤ ਪੰਜਾਬੀ ਟੀ ਵੀ ਚੈਨਲ ਪੀ ਟੀ ਸੀ ਨੇ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਇਹ ਐਲਾਨ ਕੀਤਾ ਹੈ ਕਿ ਇਹ ਚੈਨਲ ਅਜਿਹੇ ਗਾਣੇ ਅਤੇ ਗੀਤ ਸੰਗੀਤ ਨਹੀਂ ਚਲਾਏਗਾ ਜੋ ਨਸ਼ਿਆਂ , ਲੱਚਰਤਾ ਅਤੇ ਹਥਿਆਰ-ਪ੍ਰਸਤੀ ਨਾਲ ਲੱਦਿਆ ਹੋਵੇਗਾ . ਇਹ ਐਲਾਨ ਕਰਦੇ ਹੋਏ ਪੀ ਟੀ ਸੀ ਚੈਨਲ ਦੇ ਐਮ ਡੀ ਰਾਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਪੰਜਾਬੀ ਵਿਰਸੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀ ਟੀ ਸੀ ਨੇ ਇਹ ਨਿਰਨਾ ਕੀਤਾ ਹੈ ਕਿ ਨਸ਼ੇ , ਅਤੇ ਗੰਨ ਕਲਚਰ ਨੂੰ ਹਵਾ ਦੇਣ ਵਾਲੇ ਗਾਣਿਆਂ ਤੋਂ ਇਲਾਵਾ ਪੀ ਟੀ ਸੀ ਅਜਿਹਾ ਗੀਤ -ਸੰਗੀਤ ਵੀ ਨਹੀਂ ਪਰਮੋਟ ਕਰੇਗਾ ਜਿਸ ਰਾਹੀਂ ਔਰਤ ਦੀ ਇੱਜ਼ਤ ਅਤੇ ਰੁਤਬੇ ਨੂੰ ਛੁਟਿਆਇਆ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਹੈ ਇਸ ਵਿਚ ਪੰਜਾਬੀ ਦੇ ਉਸਾਰੂ ਅਤੇ ਅਮੀਰ ਵਿਰਸੇ ਨੂੰ ਕਾਇਮ ਰੱਖਣ ਲਈ ਇਹ ਨੈੱਟਵਰਕ ਨਸ਼ਿਆਂ , ਲੱਚਰ ਪੁਣੇ ਅਤੇ ਹਥਿਆਰ-ਉਕਸਾਊ ਆਡੀਓ-ਵੀਡੀਓ ਟੈਲੀਕਾਸਟ ਨਹੀਂ ਕਰੇਗਾ .ਨੈੱਟਵਰਕ ਦੀ ਮੈਨੇਜਮੈਂਟ ਨੇ ਇਹ ਫ਼ੈਸਲਾ ਸੋਚ ਸਮਝ ਕੇ ਕੀਤਾ ਹੈ।
ਪੀ ਟੀ ਸੀ ਪਹਿਲਾਂ ਵੱਡਾ ਟੀ ਵੀ ਨੈੱਟਵਰਕ ਹੈ ਜਿਸ ਨੇ ਅਜਿਹੀ ਪਹਿਲਕਦਮੀ ਕਰਨ ਦਾ ਵੱਡਾ ਐਲਾਨ ਕੀਤਾ ਹੈ . ਇਸ ਨੈੱਟ ਵਰਕ ਦੇ ਤਿੰਨ ਚੈਨਲ ਹਨ -ਪੀ ਟੀ ਸੀ ਨਿਊਜ਼ , ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕ ਦੇ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪੀ ਟੀ ਸੀ ਨਿਊਜ਼ ਨੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਤੇ ਆਪਣੇ ਚੈਨਲਾਂ ਰਾਹੀਂ ਲਗਾਤਾਰ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ ਕਿਸਾਨਾਂ ਨੂੰ ਖ਼ੁਦਕੁਸ਼ੀ ਦੇ ਰਾਹ ਨਾ ਪੈਣ ਦੀ ਪ੍ਰੇਰਨਾ ਦੇਣ ਦਾ ਯਤਨ ਕੀਤਾ ਗਿਆ . ਇਸ ਮੁਹਿੰਮ ਵਿਚ ਨਾਮੀ ਕਲਾਕਾਰਾਂ ਦੀਆਂ ਕੀਤੀਆਂ ਅਪੀਲਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ।

Share Button

Leave a Reply

Your email address will not be published. Required fields are marked *

%d bloggers like this: