ਪੀ ਟੀ ਸੀ ਇਨਬਾਕਸ ਲਈ ਬਣ ਰਹੀ ਪੰਜਾਬੀ ਫਿਲਮ ” ਰੱਜੋ ” ਵਿੱਚ ਦਿਖਾਈ ਦੇਵੇਗੀ ਹਰਮੀਤ ਜੱਸੀ

ਪੀ ਟੀ ਸੀ ਇਨਬਾਕਸ ਲਈ ਬਣ ਰਹੀ ਪੰਜਾਬੀ ਫਿਲਮ ” ਰੱਜੋ ” ਵਿੱਚ ਦਿਖਾਈ ਦੇਵੇਗੀ ਹਰਮੀਤ ਜੱਸੀ

ਫ਼ਿਲਮੀ ਦੁਨੀਆ ਦੀ ਨਾਮਵਰ ਹਸਤੀ ਗੁਰਪ੍ਰੀਤ ਕੌਰ ਚੱਢਾ ਦੁਆਰਾ ਪੀ ਟੀ ਸੀ ਇਨਬਾਕਸ ਲਈ ਅਨਨਿਆ ਗਨਨਿਆ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਪੰਜਾਬੀ ਫਿਲਮ ਰੱਜੋ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਪਿੰਡ ਡੱਡੂਆਣਾ ਵਿਖੇ ਮੁੰਕਮਲ ਕੀਤੀ ਗਈ, ਜਿਸ ਵਿੱਚ ਇੱਕ ਪਰਿਵਾਰਕ ਸਟੋਰੀ ਨੂੰ ਦਿਖਾਇਆ ਗਿਆ ਹੈ,ਇਸ ਫਿਲਮ ਦੇ ਡਾਇਰੈਕਟਰ ਸ੍ਰੀ ਸਾਹਿਲ ਕੋਹਲੀ ਨੇ ਦਸਿਆ ਕਿ ਉਹ ਇਹ ਫਿਲਮ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ, ਉਹਨਾਂ ਦਸਿਆ ਇਹ ਫਿਲਮ ਪਿਆਰ, ਮੁਹੱਬਤ ਅਤੇ ਸੰਘਰਸ਼ ਦੀ ਕਹਾਣੀ ਹੈ,ਸਾਹਿਲ ਕੋਹਲੀ ਫ਼ਿਲਮੀ ਦੁਨੀਆ ਦੀ ਅਜਿਹੀ ਨਾਮਵਰ ਹਸਤੀ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਵਿੱਚ ਪਾਈਆ, ਉਹਨਾਂ ਦਸਿਆ ਇਹ ਫਿਲਮ ਪੰਜਾਬੀਆਂ ਦੀ ਪਹਿਲੀ ਪਸੰਦ ਬਣੇਗੀ, ਇਸ ਫਿਲਮ ਦੀ ਕਹਾਣੀ ਕੁਦਰਤ ਪਾਲ ਜੀ ਦੁਆਰਾ ਲਿਖੀ ਗਈ ਹੈ, ਇਸ ਫਿਲਮ ਦੀ ਕਹਾਣੀ ਸਾਡੇ ਪੇਂਡੂ ਪਰਿਵਾਰਾਂ ਦੇ ਜੀਵਨ ਦੇ ਆਸ ਪਾਸ ਘੁਮਦੀ ਹੈ, ਕੁਦਰਤ ਪਾਲ ਜੀ ਨੇ ਦਸਿਆ ਕਿ ਇਹ ਫਿਲਮ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹੋਵੇਗੀ,

ਇਸ ਫਿਲਮ ਦੇ ਕੈਮਰਾਮੈਨ ਅਜੇ ਲਲਿਤ ਗੁਪਤਾ ਜੀ ਹਨ, ਜਿਨਾ ਨੇ ਬੜੀ ਮਿਹਨਤ ਨਾਲ ਸਾਰੀ ਫਿਲਮ ਆਪਣੇ ਕੈਮਰੇ ਰਾਹੀ ਦਰਸ਼ਕਾਂ ਤੱਕ ਪਹੁਚਾਉਣ ਲਈ ਆਪਣਾ ਯੋਗਦਾਨ ਪਾਇਆ, ਇਸ ਫਿਲਮ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰਾਂ ਅਤੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੇ ਕੰਮ ਕੀਤਾ ਹੈ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਗੁਰਪ੍ਰੀਤ ਕੌਰ ਚੱਢਾ , ਹਰਮੀਤ ਜੱਸੀ, ਮਹਾਵੀਰ ਭੁੱਲਰ, ਭਾਰਤੀ ਦੱਤ,ਤਾਹਿਲ ਪ੍ਰੀਤ, ਡਿਪਟੀ, ਅਕਸ਼ ਮਹਿਰਾਜ, ਪੀ ਟੀ ਸੀ ਪੰਜਾਬੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵਿੰਦਰ ਨਰਾਇਣ ਦੇ ਬਹੁਤ ਵਧੀਆ ਉਪਰਾਲੇ ਦੁਆਰਾ ਇਕ ਬਹੁਤ ਵਧੀਆ ਫਿਲਮ ਦਰਸ਼ਕਾਂ ਨੂੰ ਦੇਖਣ ਵਾਸਤੇ ਮਿਲੇਗੀ, ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਮੈਡਮ ਹਰਮੀਤ ਜੱਸੀ ਨੇ ਦਸਿਆ ਇਸ ਫਿਲਮ ਵਿੱਚ ਮੇਰਾ ਅਤੇ ਮੈਡਮ ਗੁਰਪ੍ਰੀਤ ਕੌਰ ਚੱਢਾ ਦਾ ਇਕ ਯਾਦਗਾਰੀ ਰੋਲ ਹੋਵੇਗਾ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ, ਹਰਮੀਤ ਜੱਸੀ ਨੇ ਕਿਹਾ ਉਹਨੂੰ ਪੂਰੀ ਉਮੀਦ ਹੈ ਕਿ ਮੇਰੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫਿਲਮ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ
75082-54006

Share Button

Leave a Reply

Your email address will not be published. Required fields are marked *

%d bloggers like this: