Sat. Jun 15th, 2019

ਪੀ.ਐੱਸ.ਈ.ਬੀ. ਦਾ ਨਵਾਂ ਐਲਾਨ, ਅਧਿਆਪਕਾਂ ਲਈ ਨਿਰਧਾਰਿਤ ਕੀਤੀਆਂ ਛੁੱਟੀਆਂ

ਪੀ.ਐੱਸ.ਈ.ਬੀ. ਦਾ ਨਵਾਂ ਐਲਾਨ, ਅਧਿਆਪਕਾਂ ਲਈ ਨਿਰਧਾਰਿਤ ਕੀਤੀਆਂ ਛੁੱਟੀਆਂ

 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਐਲਾਨ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕ ਨਵੰਬਰ ਤੇ ਦਸੰਬਰ ਮਹੀਨੇ ਵਿਚ 2 ਤੋਂ ਵੱਧ ਇਤਫਾਕੀਆ ਛੁੱਟੀਆਂ ਨਹੀਂ ਲੈ ਸਕਣਗੇ। ਵਿਭਾਗ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਅਧਿਆਪਕ ਪੂਰਾ ਸਾਲ ਛੁੱਟੀਆਂ ਘੱਟ ਲੈਂਦੇ ਹਨ। ਬਾਅਦ ਵਿਚ ਆਪਣੀਆਂ ਇਤਫਾਕੀਆ ਛੁੱਟੀਆਂ ਪੂਰੀਆਂ ਕਰਨ ਦੇ ਉਦੇਸ਼ ਨਾਲ ਸਾਲ ਦੇ ਅਖੀਰਲੇ ਮਹੀਨਿਆਂ ਵਿਚ ਇਕੱਠੀਆਂ ਛੁੱਟੀਆਂ ਲੈਂਦੇ ਹਨ, ਹੁਣ ਨਹੀਂ ਲੈ ਸਕਣਗੇ। ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ `ਤੇ ਅਸਰ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਦੇ ਪੇਪਰ ਵੀ ਹੋਣੇ ਹੁੰਦੇ ਹਨ, ਜਿਸ ਕਰ ਕੇ ਵਿਦਿਆਰਥੀ ਪੜ੍ਹਾਈ `ਚ ਪਿੱਛੇ ਰਹਿ ਜਾਂਦੇ ਹਨ। ਇਥੋਂ ਤੱਕ ਕਿ ਇਤਫਾਕੀਆ ਛੁੱਟੀਆਂ ਦੇ ਅਖੀਰਲੇ ਮਹੀਨਿਆਂ ਵਿਚ ਲੈਣ ਨਾਲ ਜਿਥੇ ਬੱਚਿਆਂ ਦੀ ਪੜ੍ਹਾਈ `ਤੇ ਅਸਰ ਪੈਂਦਾ ਹੈ, ਉਥੇ ਹੀ ਸਕੂਲ ਦਾ ਪ੍ਰਬੰਧ ਚਲਾਉਣ ਵਿਚ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ।

Leave a Reply

Your email address will not be published. Required fields are marked *

%d bloggers like this: