ਪੀ ਐਮ ਮੋਦੀ ਨੇ ਦਿਖਾਇਆ 56 ਇਚੰ ਸੀਨੇ ਦਾ ਦਮ ….ਤਰੁਣ ਸ਼ਰਮਾ

ss1

ਪੀ ਐਮ ਮੋਦੀ ਨੇ ਦਿਖਾਇਆ 56 ਇਚੰ ਸੀਨੇ ਦਾ ਦਮ ….ਤਰੁਣ ਸ਼ਰਮਾ

photo-1

ਰਾਜਪੁਰਾ 30 ਸਤੰਬਰ (ਦਿਨੇਸ਼ ਸਚਦੇਵਾ) ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ 18 ਭਾਰਤੀ ਸੈਨਿਕਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤੀਯ ਫੌਜ ਦੁਆਰਾ ਕੀਤੀ ਗਈ ਸਰਜੀਕਲ ਸਟਰਾਈਕ ਵਿੱਚ ਪਾਕਿਸਤਾਨ ਵਿੱਚ ਚਲ ਰਹੇ 7 ਅੱਤਵਾਦੀ ਕੈਂਪਾਂ ਨੂੰ ਭਾਰਤੀ ਫੌਜ ਦੁਆਰਾ ਤਬਾਅ ਕੀਤੇ ਜਾਣ ਤੇ ਵਧਾਈ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਪ੍ਰਧਾਨ ਤਰੁਣ ਸ਼ਰਮਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਆਨ ਤੇ ਸ਼ਾਨ ਨੇ 56 ਇੰਚ ਦੇ ਸੀਨੇ ਦਾ ਇਹੀ ਕਮਾਲ ਹੈ ਕਿ ਭਾਰਤੀ ਸੈਨਾ ਦੇ ਹਮਲੇ ਵਿੱਚ ਕੁਝ ਦਿਨਾਂ ਦੇ ਅੰਦਰ ਭਾਰਤੀ ਫੌਜ ਦੁਆਰਾ ਪਾਕਿਸਤਾਨ ਦੇ ਵਿੱਚ ਘੁਸ ਕੇ ਉਸਦੇ ਆਂਤਕੀ ਕੈਂਪਾ ਨੂੰ ਤਬਾਹ ਕਰਕੇ ਭਾਰਤ ਦੇਸ਼ ਦਾ ਬਦਲਾ ਲਿਆ ਹੈ। ਸ਼ਰਮਾ ਨੇ ਕਿਹਾ ਕਿ ਜਦੋ ਦਾ ਦੇਸ਼ ਆਜਾਦ ਹੋਇਆਂ ਹੈ, ਪਹਿਲੀ ਵਾਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪਾਕਿਸਤਾਨ ਨੂੰ ਉਸਦੀ ਹੀ ਭਾਸ਼ਾ ਵਿੱਚ ਜਵਾਬ ਦਿਤਾ ਹੈ। ਸ਼ਰਮਾ ਨੇ ਕਿਹਾ ਕਿ ਉੜੀ ਹਮਲੇ ਵਿੱਚ ਭਾਰਤ ਦੇ ਸ਼ਹੀਦ ਹੋਏ ਸੈਨਿਕਾ ਨੂੰ ਇਹ ਸੱਚੀ ਸ਼ਰਧਾਂਜਲੀ ਹੈ।

Share Button

Leave a Reply

Your email address will not be published. Required fields are marked *