ਪੀ.ਐਨ ਬੀ. ਬੈਂਕ ਲਾਕਰ ‘ਚੋਂ 60 ਲੱਖ ਰੁਪੈ ਦੇ ਸੋਨੇ ਦੇ ਜੇਵਰ ਅਤੇ ਕੀਮਤੀ ਸਮਾਨ ਚੋਰੀ

ss1

ਪੀ.ਐਨ ਬੀ. ਬੈਂਕ ਲਾਕਰ ‘ਚੋਂ 60 ਲੱਖ ਰੁਪੈ ਦੇ ਸੋਨੇ ਦੇ ਜੇਵਰ ਅਤੇ ਕੀਮਤੀ ਸਮਾਨ ਚੋਰੀ

photo-file-5-tapa-01ਤਪਾ ਮੰਡੀ 5ਅਕਤੂਬਰ (ਨਰੇਸ਼ ਗਰਗ)-ਪੰਜਾਬ ਨੈਸ਼ਨਲ ਬੈਂਕ ਤਪਾ ਦੀ ਬਰਾਂਚ ‘ਚ ਇੱਕ ਖਾਤਾ ਧਾਰਕ ਦੇ ਲਾਕਰ ‘ਚੋਂ 60 ਲੱਖ ਰੁਪੈ ਦੇ ਕਰੀਬ ਸੋਨਾ ਅਤੇ ਕੀਮਤੀ ਸਮਾਨ ਚੋਰੀ ਹੋ ਜਾਣ ਕਾਰਨ ਸ਼ਹਿਰ ਦੇ ਸਾਰੇ ਲਾਕਰ ਮਾਲਕਾਂ ‘ਚ ਖਲਬਲੀ ਮੱਚ ਗਈ। ਇਸ ਸਬੰਧੀ ਖਾਤਾ ਧਾਰਕ ਤਰਸੇਮ ਚੰਦ ਪੁੱਤਰ ਸਾਧੂ ਰਾਮ ਕੌਮ ਅਗ੍ਰਵਾਲ ਵਾਸੀ ਤਪਾ ਨੇ ਦੱਸਿਆ ਕਿ ਉਸ ਨੇ ਪਿਛਲੇ ਕਈ ਸਾਲਾਂ ਤੋਂ ਪੀ.ਐਨ.ਬੀ.ਬੈਂਕ ‘ਚ ਸੁਰੱਖਿਅਤ ਲਈ ਸੋਨਾ,ਕੁਝ ਨਗਦੀ ਅਤੇ ਹੋਰ ਸਮਾਨ ਰੱਖਦਾ ਆ ਰਿਹਾ ਹੈ ਅਤੇ 22 ਜੂਨ ਨੂੰ ਉਨਾਂ ਅਪਣੇ ਲਾਕਰ ਦੀ ਦੇਖ-ਭਾਲ ਲਈ ਆਏ ਸੀ,ਬਿਲਕੁਲ ਠੀਕ-ਠਾਕ ਸੀ। 1 ਅਕਤੂਬਰ ਨੂੰ ਬੈਂਕ ਚੋਂ ਫੋਨ ਆਇਆ ਕਿ ਤੁਹਾਡਾ ਲਾਕਰ ਖੁਲਾ ਪਿਆ ਹੈ ਚੈਂਕ ਕਰ ਜਾਉ ਲੇਕਿਨ ਮੈਂ ਬਾਹਰ ਹੋਣ ਕਾਰਨ ਸੋਮਵਾਰ ਨੂੰ ਆਇਆ ਤਾਂ ਦੇਖਿਆ ਤੰ ਸਾਰਾ ਸਾਮਾਨ ਲਾਕਰ ਚੋਂ ਗਾਇਬ ਸੀ।ਇਸ ਸੰਬੰਧੀ ਬੈਂਕ ਮੈਨੇਜਰ ਮੇਨੂੰ ਲਗਾਤਾਰ ਭਰੋਸਾ ਦਿੰਦਾ ਰਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਦ ਕਿ ਮੇਰਾ 60 ਲੱਖ ਰੁਪੈ ਤੋਂ ਵੱਧ ਦਾ ਨੁਕਸਾਨ ਹੋ ਗਿਆ ਪਰ ਮੈਨੇਜਰ ਜਾਂਚ ਕਰਨ ਬਾਰੇ ਕਹਿਕੇ ਮੋੜ ਰਿਹਾ ਹੈ,ਤਾਂ ਖਪਤਕਾਰ ਨੇ ਇਹ ਗੱਲ ਵਪਾਰ ਮੰਡਲ ਦੇ ਧਿਆਨ ‘ਚ ਲਿਆਂਦੀ ਤਾਂ ਵੱਡੀ ਗਿਣਤੀ ਇਕੱਠੇ ਵਪਾਰੀਆਂ ਨੇ ਚੇਤਾਵਨੀ ਦਿੱਤੀ ਇਸ ਚੋਰੀ ‘ਚ ਮੁਲਾਜਮਾਂ ਦੀ ਮਿਲੀਭੁਗਤ ਹੈ,ਵਪਾਰੀਆਂ ਦਾ ਰੋਹ ਦੇਖਦੇ ਹੋਏ ਮੈਨੇਜਰ ਵਾਰ-ਵਾਰ ਪਾਣੀ ਪੀ ਰਿਹਾ ਸੀ ਅਤੇ ਮੈਨੇਜਰ ਜੋਤੀ ਸਰੂਪ ਨੇ ਰਵੇਲ ਸਿੰਘ ਡੀ.ਸੀ.ਬਰਨਾਲਾ,ਦਲੀਪ ਸਿੰਘ ਸੀਨੀਅਰ ਮੈਨੇਜਰ ਬਰਨਾਲਾ,ਦਿਨੇਸ਼ ਡੋਗਰਾ ਸੀਨੀਅਰ ਮੈਨੇਜਰ ਬਰਨਾਲਾ,ਅਤੇ ਭੂਸ਼ਨ ਕੁਮਾਰ ਦੀ ਹਾਜਰੀ ‘ਚ ਦੱਸਿਆ ਕਿ ਮੈਂ 30 ਜੂਨ ਨੂੰ ਬੈਂਕ ‘ਚ ਜੁਆਇੰਨ ਕੀਤਾ ਸੀ,ਇੱਕ ਬੈਂਕ ਮੁਲਾਜਮ ਕਮਲ ਕੁਮਾਰ ਜਿਸ ਦਾ ਤਬਾਦਲਾ ਹਿਸਾਰ(ਹਰਿਆਣਾ) ਦਾ ਹੋ ਗਿਆ ਸੀ 1 ਅਕਤੂਬਰ ਨੂੰ ਰਲੀਵ ਹੋਕੇ ਜਾਣ ਸਮੇਂ ਦੱਸਿਆ ਕਿ 60ਏਬੀ ਲਾਕਰ ਖੁਲਾ ਪਿਆ ਹੈ,ਮੈਂ ਤੁਰੰਤ ਖਪਤਕਾਰ ਨੂੰ ਇਸ ਦੀ ਤਸੱਲੀ ਕਰਨ ਲਈ ਬੁਲਾਇਆ ਗਿਆ ਸੀ ਤਾਂ ਜਦ ਉਸ ਨੇ ਆਕੇ ਦੇਖਿਆ ਤਾਂ ਉਸ ਦੇ ਹੌਂਸ ਉਡ ਗਏ ਕਿ ਲਾਕਰ ‘ਚ ਪਿਆ 60 ਲੱਖ ਰੁਪੈ ਤੋਂ ਵੱਧ ਸੋਨੇ ਦੇ ਜੇਵਰ ਅਤੇ ਜਰੂਰੀ ਸਮਾਨ ਗਾਇਬ ਸੀ। ਮੈਨੇਜਰ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਸੂਚਨਾ ਬੈਂਕ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਜਿਨਾਂ 30 ਜੂਨ,2016 ਦੀ ਇੱਕ ਫੁਟੇਜ ਦੇਖੀ ਗਈ ਜਿਸ ‘ਚ ਰਲੀਵ ਹੋਕੇ ਗਏ ਮੁਲਾਜਮ ਕਮਲ ਦੀ ਹਾਜਰੀ ‘ਚ ਦੋ ਵਿਅਕਤੀਆਂ ਨੇ ਲਗਭਗ 20 ਮਿੰਟ ਸਟਰਾਂਗ ਰੂਮ ‘ਚ ਰਹੇ ਸੱਕ ਕੀਤਾ ਜਾ ਰਿਹਾ ਹੈ ਕਿ ਵਾਰਦਾਤ ਮੁਲਾਜਮਾਂ ਦੀ ਮਿਲੀਭੁਗਤ ਨਾਲ ਹੀ ਹੋਈ ਹੈ ਪਰ ਮੈਨੇਜਰ ਨੇ ਇਹ ਸਾਫ ਕਹਿ ਦਿੱਤਾ ਕਿ ਲਾਕਰ ਓਪਰੇਟ ਕਰਵਾਉਣ ‘ਤੇ ਉਸ ਦੀ ਹੀ ਡਿਊਟੀ ਸੀ ਅਤੇ ਓਪਰੇਟ ਦੀ ਐੰਟਰੀ ਬੈਂਕ ‘ਚ ਪਹਿਲਾਂ ਨਹੀਂ ਕੀਤੀ ਜਾਂਦੀ ਸੀ। ਮੈਨੇਜਰ ਦਾ ਇਹ ਵੀ ਕਹਿਣਾ ਹੈ ਚੰਡੀਗੜ ਤੋਂ ਸੀ.ਸੀ.ਟੀ.ਵੀ.ਕੈਮਰੇ ਦੇ ਐਕਸਪਰਟ ਪਹੁੰਚ ਗਏ ਹਨ,ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਦੋਸ਼ੀ ਮੁਲਾਜਮਾਂ ਜਾਂ ਹੋਰ ਖਿਲਾਫ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ ਨਹੀਂ ਤਾਂ ਲੋਕਾਂ ਦਾ ਵਿਸਾਵਾਲ ਬੈਂਕ ਤੋਂ ਉਠ ਜਾਵੇਗਾ ਕੀਤਾ ਜਾਵੇ ਗਾ ਅਤੇ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ। ਪਰ ਬੈਂਕ ਨੇ ਇਸ ਚੋਰੀ ਦੀ ਰਿਪੋਰਟ ਖਬਰ ਲਿਖੇ ਜਾਣ ਤੱਕ ਥਾਨੇ ‘ਚ ਨਹੀਂ ਦਿੱਤੀ ਜਿਸ ਤੋਂ ਸਪਸਟ ਜਾਹਰ ਹੋ ਰਿਹਾ ਹੈ ਕਿ ਮੁਲਾਜਮਾਂ ਦੀ ਮਿਲੀਭੁਗਤ ਹੈ।

Share Button

Leave a Reply

Your email address will not be published. Required fields are marked *