Fri. Apr 19th, 2019

ਪੀ.ਏ.ਯੂ. ਵੱਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127 ਕਾਸ਼ਤ ਲਈ ਜਾਰੀ

ਪੀ.ਏ.ਯੂ. ਵੱਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127 ਕਾਸ਼ਤ ਲਈ ਜਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127 ਵਿਕਸਤ ਕੀਤੀ ਗਈ ਹੈ। ਇਹ ਕਿਸਮ ਪੂਸਾ 44 ਅਤੇ ਅਫ਼ਰੀਕਨ ਝੋਨੇ ਦੇ ਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਨੂੰ ਸਟੇਟ ਵਰਾਇਟੀ ਅਪਰੂਵਲ ਕਮੇਟੀ ਵਲੋਂ ਖੇਤੀਬਾੜੀ ਸਾਇੰਸਦਾਨਾਂ, ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਸ਼ੈਲਰ ਉਦਯੋਗ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪ੍ਰਵਾਨਗੀ ਦਿੱਤੀ ਗਈ ।
ਇਹ ਕਿਸਮ ਪੱਕਣ ਲਈ ਪਨੀਰੀ ਸਮੇਤ ਲੱਗਭੱਗ 137 ਦਿਨਾਂ ਦਾ ਸਮਾਂ ਲੈਂਦੀ ਹੈ।ਇਹ ਕਿਸਮ ਪੰਜਾਬ ਵਿੱਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦੇ ਚੌਲ ਲੰਬੇ ਪਤਲੇ (ਲੰਬਾਈ/ਚੌੜਾਈ ਅਨੁਪਾਤ 3.23) ਅਤੇ ਚਮਕਦਾਰ ਹੁੰਦੇ ਹਨ ਜੋ ਰਿੰਨਣ ਉਪਰੰਤ ਜੁੜਦੇ ਨਹੀਂ। ਇਸ ਕਿਸਮ ਵਿੱਚ ਸਾਬਤ ਅਤੇ ਕੁੱਲ ਚੌਲਾਂ ਦੀ ਮਾਤਰਾ ਪੂਸਾ 44 ਦੇ ਮੁਕਾਬਲਤਨ 2-3 ਪ੍ਰਤੀਸ਼ਤ ਜ਼ਿਆਦਾ ਹੈ। ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ 44 ਵਾਂਗ ਇਹ ਕਿਸਮ ਮਾੜੇ ਪਾਣੀਆਂ/ਜ਼ਮੀਨਾਂ ਲਈ ਢੁਕਵੀਂ ਨਹੀਂ ਹੈ। ਵਧੇਰੇ ਝਾੜ, ਘੱਟ ਸਮੇਂ ਵਿੱਚ ਪੱਕਣ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ਪੀ ਆਰ 127 ਦੀ ਕਾਸ਼ਤ ਨਾਲ ਕਿਸਾਨਾਂ, ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਇਹ ਕਿਸਮ ਝੋਨੇ ਦੀ ਕਾਸ਼ਤ ਵਿੱਚ ਵਿਭਿੰਨਤਾ ਲਿਆਉਣ ਦੇ ਨਾਲ-ਨਾਲ ਮੌਜੂਦਾ ਸਮੇਂ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾਂਭਣ ਦੀ ਸਮੱਸਿਆ ਦੇ ਹੱਲ ਵਿੱਚ ਵੀ ਸਹਾਈ ਹੋਵੇਗੀ। ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਲਾਡੋਵਾਲ, ਨਰਾਇਣਗੜ•, ਫਰੀਦਕੋਟ ਅਤੇ ਕਪੂਰਥਲਾ ਵਿਖੇ ਸਥਿਤ ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਹਫ਼ਤੇ ਦੇ ਸੱਤ ਦੇ ਸੱਤ ਦਿਨ ਉਪਲਬਧ ਹੈ।

Share Button

Leave a Reply

Your email address will not be published. Required fields are marked *

%d bloggers like this: