ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਪੀ.ਏ.ਯੂ. ਵੱਲੋਂ ਅਮਰੀਕਾ ਦੀ ਯੂਨੀਵਰਸਿਟੀ ਨਾਲ ਸੰਧੀ

ਪੀ.ਏ.ਯੂ. ਵੱਲੋਂ ਅਮਰੀਕਾ ਦੀ ਯੂਨੀਵਰਸਿਟੀ ਨਾਲ ਸੰਧੀ

ਨਿਊਯਾਰਕ/ਲੁਧਿਆਣਾ 11 ਦਸੰਬਰ (ਰਾਜ ਗੋਗਨਾ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਅਮਰੀਕਾ ਦੀ ਕੈਲੀਫੋਰਨੀਆ ਰਾਜ ਯੂਨੀਵਰਸਿਟੀ, ਫਰਿਜ਼ਨੋ ਨਾਲ ਇਕ ਸੰਧੀ ਕੀਤੀ। ਇਸ ਸੰਧੀ ਤਹਿਤ ਫਸਲ ਵਿਕਾਸ, ਬਾਇਓ ਟੈਕਨਾਲੋਜੀ, ਕੁਦਰਤੀ ਸਰੋਤ, ਪਾਣੀ ਅਤੇ ਸਿੰਚਾਈ ਟੈਕਨਾਲੋਜੀ ਅਤੇ ਖੇਤੀ ਕਾਰੋਬਾਰ ਆਦਿ ਖੇਤਰਾਂ ‘ਚ ਦੁਵੱਲੇ ਸਹਿਯੋਗ ਲਈ ਸਹਿਮਤੀ ਬਣੀ। ਦੋਵੇਂ ਸੰਸਥਾਵਾਂ ਵਿਗਿਆਨੀਆਂ ਅਤੇ ਟੈਕਨਾਲੋਜੀਆਂ ਦੇ ਤਬਾਦਲੇ ਤੋਂ ਇਲਾਵਾ ਖੋਜ ਸਮੱਗਰੀ, ਵਿਗਿਆਨਕ ਸੰਦਾਂ ਦੇ ਨਾਲ-ਨਾਲ ਖੋਜ ਪ੍ਰਾਜੈਕਟਾਂ ਦੇ ਤਬਾਦਲੇ ਲਈ ਵੀ ਇਕ ਸਾਂਝੇ ਮਤ ਉਪਰ ਸਹਿਮਤ ਹੋਈਆਂ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਫਰਿਜ਼ਨੋ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜੋਸੇਫ ਕਾਸਤਰੋ ਨੇ ਇਸ ਸਮਝੌਤੇ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ।

ਇਸ ਮੌਕੇ ਡਾ. ਸੌਲ ਜਿਮੇਨਜ਼ ਸੈਂਡੋਵਲ ਦੀ ਅਗਵਾਈ ‘ਚ 9 ਮੈਂਬਰੀ ਵਫਦ ਨੇ ਪੀ.ਏ.ਯੂ. ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਤੋਂ ਬਿਨਾਂ ਵਿਭਾਗਾਂ ਦੇ ਮੁਖੀਆਂ ਅਤੇ ਹੋਰ ਵਿਗਿਆਨੀਆਂ ਨਾਲ ਗੱਲਬਾਤ ਕੀਤੀ। ਇਸ ਵਫਦ ਵਿਚ ਡਾ. ਡੈਨਿਸ ਨੇਫ, ਡਾ. ਸਕਾਟ ਮੂਰ ਤੋਂ ਇਲਾਵਾ ਅਗਾਂਹਵਧੂ ਕਿਸਾਨ ਗੁਰਜਿੰਦਰ ਸਿੰਘ ਚਹਿਲ ਅਤੇ ਚਰਨਜੀਤ ਸਿੰਘ ਬਾਠ ਵੀ ਸ਼ਾਮਲ ਸਨ। ਵਫਦ ਦੇ ਮੈਂਬਰ ਨੇ ਯੂਨੀਵਰਸਿਟੀ ਦੇ ਬਾਗਾਂ, ਸਬਜ਼ੀ ਫਾਰਮਾਂ, ਪੁਰਾਤਨ ਅਜਾਇਬ ਘਰ, ਫਾਰਮ ਮਸ਼ੀਨਰੀ ਹਾਲ, ਭੋਜਨ ਇੰਕੁਬੇਸ਼ਨ ਕੇਂਦਰ ਦਾ ਦੌਰਾ ਕੀਤਾ। ਵਫਦ ਦੇ ਮੈਂਬਰ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਭੇਂਟ ਕੀਤਾ ਗਿਆ।ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋ ਬਾਇਲੌਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਛੜ ਨਾਲ ਸ. ਚਰਨਜੀਤ ਸਿੰਘ ਬਾਠ ਦੀ ਇਕ ਵਿਸ਼ੇਸ਼ ਮਿਲਣੀ ਹੋਈ। ਜਿਸ ਦੌਰਾਨ ਦੋਵਾਂ ਨੇ ਕੈਲੀਫੋਰਨੀਆ ਵਿਚ ਅੰਗੂਰਾਂ ਤੋਂ ਵਾਈਨ ਬਣਾਉਣ ‘ਤੇ ਵਿਚਾਰ-ਵਟਾਂਦਰੇ ਕੀਤੇ। ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: