ਪੀ.ਆਰ.ਟੀ.ਸੀ. ਵੱਲੋਂ ਸ਼ਨਾਖਤੀ ਕਾਰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ 1 ਨਵੰਬਰ ਤੋਂ ਨਵੇਂ ਕਾਰਡ ਜਾਰੀ ਹੋਣਗੇ-ਸ਼ਰਮਾ

ss1

ਪੀ.ਆਰ.ਟੀ.ਸੀ. ਵੱਲੋਂ ਸ਼ਨਾਖਤੀ ਕਾਰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ 1 ਨਵੰਬਰ ਤੋਂ ਨਵੇਂ ਕਾਰਡ ਜਾਰੀ ਹੋਣਗੇ-ਸ਼ਰਮਾ

 ਪਟਿਆਲਾ, 10 ਅਕਤੂਬਰ – ਪੀ.ਆਰ.ਟੀ. ਸੀ ਨੇ ਕੁਝ ਵਿਅਕਤੀਆਂ ਵੱਲੋਂ ਪੀ.ਆਰ.ਟੀ.ਸੀ. ਕਰਮਚਾਰੀਆਂ/ਰਿਟਾਇਰੀਆਂ ਦੇ ਸ਼ਨਾਖਤੀ ਕਾਰਡਾਂ ਦੀਆਂ ਰੰਗਦਾਰ ਫੋਟੋਕਾਪੀਆਂ ਕਰਵਾ ਕੇ ਉਸ ਦੀ ਦੁਰਵਰਤੋਂ ਕਰਨ ਦੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ 1 ਨਵੰਬਰ 2017 ਤੋਂ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੇ ਰੈਗੂਲਰ, ਬਾਹਰੀ ਸੰਸਥਾ, ਪੀ.ਆਰ.ਟੀ.ਸੀ. ਦੇ ਸਿੱਧੇ ਠੇਕੇ ਉਪਰ, ਪੀ.ਆਰ.ਟੀ.ਸੀ. ਦੇ ਪੈਨਸ਼ਨਰ ਅਤੇ ਨਾਨ ਪੈਨਸ਼ਨਰਜ ਨੂੰ ਨਵੇਂ ਅਲੱਗ-ਅਲੱਗ ਰੰਗਾਂ ਦੇ ਕੈਟਾਗਰੀ ਵਾਇਜ਼ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਨੇ ਦੱਸਿਆ ਕਿ ਹੁਣ ਨਵੇਂ ਜਾਰੀ ਕੀਤੇ ਜਾ ਰਹੇ ਸ਼ਨਾਖਤੀ ਕਾਰਡਾਂ ਉਪਰ ਪੀ.ਆਰ.ਟੀ.ਸੀ. ਦਾ ਇੱਕ ਹੋਲੋਗਰਾਮ ਲੱਗਿਆ ਹੋਵੇਗਾ ਅਤੇ ਉਸ ਉਪਰ ਇੱਕ ਯੂਨੀਕ ਕੋਡ ਅੰਕਿਤ ਹੋਵੇਗਾ।

ਉਹਨਾਂ ਦੱਸਿਆ ਕਿ 1 ਨਵੰਬਰ 2017 ਤੋਂ ਬਾਅਦ ਰੈਗੂਲਰ, ਬਾਹਰੀ ਸੰਸਥਾ, ਪੀ.ਆਰ.ਟੀ.ਸੀ. ਦੇ ਸਿੱਧੇ ਠੇਕੇ ਉਪਰ, ਪੀ.ਆਰ.ਟੀ.ਸੀ. ਦੇ ਪੈਨਸ਼ਨਰ ਅਤੇ ਨਾਨ ਪੈਨਸ਼ਨਰਜ ਨੂੰ ਜਾਰੀ ਕੀਤੇ ਗਏ ਪੁਰਾਣੇ ਸ਼ਨਾਖਤੀ ਕਾਰਡ ਰੱਦ ਮੰਨੇ ਜਾਣਗੇ ਅਤੇ ਸ਼ਨਾਖਤ ਦੇ ਤੌਰ ’ਤੇ ਕੇਵਲ ਨਵੇਂ ਜਾਰੀ ਕੀਤੇ ਸ਼ਨਾਖਤੀ ਕਾਰਡ ਹੀ ਸਹੀ ਮੰਨੇ ਜਾਣਗੇ।

Share Button

Leave a Reply

Your email address will not be published. Required fields are marked *