ਪੀਲੇ ਕਾਰਡਾਂ ਦੇ ਮਾਮਲੇ ਚ ਫੀਲਡ ਪੱਤਰਕਾਰਾਂ ਨਾਲ ਵਿਤਕਰੇ ਦਾ ਮੁੱਦਾ ਕਾਰਜਕਾਰੀ ਮੁੱਖ ਸਕੱਤਰ ਕਲਸੀ ਕੋਲ ਉਠਾਇਆ ਜਰਨਲਿਸਟਸ ਐਸੋਸੀਏਸ਼ਨ ਨੇ

ss1

ਪੀਲੇ ਕਾਰਡਾਂ ਦੇ ਮਾਮਲੇ ਚ ਫੀਲਡ ਪੱਤਰਕਾਰਾਂ ਨਾਲ ਵਿਤਕਰੇ ਦਾ ਮੁੱਦਾ ਕਾਰਜਕਾਰੀ ਮੁੱਖ ਸਕੱਤਰ ਕਲਸੀ ਕੋਲ ਉਠਾਇਆ ਜਰਨਲਿਸਟਸ ਐਸੋਸੀਏਸ਼ਨ ਨੇ

ਪੱਤਰਕਾਰਾਂ ਨਾਲ ਸਰਕਾਰੀ ਪੀਲੇ ਕਾਰਡ ਬਣਾਉਣ ਵਿੱਚ ਵਿਤਕਰਾ ਕਰਨ ਨੂੰ ਲੈ ਕੇ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਪੰਜਾਬ ਦੇ ਵਧੀਕ ਸਕੱਤਰ ਗ੍ਰਹਿ ਵਿਭਾਗ ਕਾਰਜਕਾਰੀ ਤੇ ਮੁੱਖ ਸਕੱਤਰ .ਪੰਜਾਬ ਨਿਮਰਲਜੀਤ ਸਿੰਘ ਕਲਸੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੱਤਰਕਾਰਾਂ ਵਿੱਚ ਪਾਏ ਜਾਂਦੇ ਰੋਸ ਤੋ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਪੱਤਰਕਾਰਾਂ ਦੀਆ ਲੰਮੇ ਸਮੇਂ ਤੋ ਲਟਕਦੀਆ ਆ ਰਹੀਆ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਤੇ ਜਿਹਨਾਂ ਪੱਤਰਕਾਰਾਂ ਦੇ ਸਰਕਾਰੀ ਕਾਰਡ ਨਹੀ ਬਣਾਏ ਗਏ ਉਹ ਤੁਰੰਤ ਬਣਾਏ ਜਾਣ ਜਦ ਕਿ ਕਲਸੀ ਨੇ ਭਰੋਸਾ ਦਿਵਾਇਆ ਕਿ ਕਾਰਡ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ।
ਫੋਰ ਐਸ ਸਕੂਲ ਵਿੱਚ ਭਾਗ ਲੈਣ ਪੁੱਜੇ ਨਿਰਮਲਜੀਤ ਸਿੰਘ ਕਲਸੀ ਨਾਲ ਐਸੋਸੀਏਸ਼ਨ ਦੇ ਇੱਕ ਵਫਦ ਜਿਸ ਵਿੱਚ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ, ਕਨਵੀਨਰ ਵਿਜੇ ਪੰਕਜ ਸ਼ਰਮਾ, ਪ੍ਰਧਾਨ (ਸ਼ਹਿਰੀ) ਸ੍ਰ ਜਗਜੀਤ ਸਿੰਘ ਜੱਗਾ, ਵਿਧਾਨ ਸਭਾ ਹਲਕਾ ਦੱਖਣੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਾਜੇਸ਼ ਡੈਨੀ ਤੇ ਪੰਕਜ਼ ਸਿੰਘ ਮੱਲੀ ਅਜਨਾਲਾ ਸ਼ਾਮਲ ਸਨ ਨੇ ਸ੍ਰ ਕਲਸੀ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੋਪਿਆ ਜਿਸ ਵਿੱਚ ਲੋਕ ਸੰਪਰਕ ਵਿਭਾਗ ਵੱਲੋ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਜਾਣੂ ਕਰਵਾਇਆ। ਉਹਨਾਂ ਦੇ ਧਿਆਨ ਹਿੱਤ ਲਿਆਦਾ ਗਿਆ ਕਿ ਕਈ ਸਿਆਸੀ ਆਗੂਆਂ ਦੇ ਨਿੱਜੀ ਸਹਾਇਕਾਂ ਦੇ ਪੱਤਰਕਾਰਾਂ ਵਾਲੇ ਸਰਕਾਰੀ ਕਾਰਡ ਬਣਾਏ ਗਏ ਜਿਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਡਾ ਕਲਸੀ ਨੇ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਸਿਆਸੀ ਆਗੂਆਂ ਦੇ ਨਿੱਜੀ ਸਹਾਇਕਾਂ ਦੇ ਕਾਰਡ ਬਣਾਏ ਗਏ ਹਨ ਤਾਂ ਇਹ ਜਾਂਚ ਦਾ ਵਿਸ਼ਾ ਹੈ। ਉਹਨਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੱਤਰਕਾਰਾਂ ਦੀਆ ਮੰਗਾਂ ਤੇ ਵਿਚਾਰ ਕਰਕੇ ਤੁਰੰਤ ਹੱਕੀ ਤੇ ਜਾਇਜ ਮੰਗਾਂ ਸਬੰਧਤ ਸਕੱਤਰ ਅਤੇ ਸਰਕਾਰ ਦੇ ਅੱਗੇ ਰੱਖ ਕੇ ਪ੍ਰਵਾਨ ਕਰਵਾਉਣਗੇ।

Share Button

Leave a Reply

Your email address will not be published. Required fields are marked *