ਪੀਰਾਂ ਦੀ ਜਗ੍ਹਾ ‘ਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਹੋਇਆ ਵਿਵਾਦ

ss1

ਪੀਰਾਂ ਦੀ ਜਗ੍ਹਾ ‘ਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਹੋਇਆ ਵਿਵਾਦ

ਟਾਂਡਾ: ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਝੱਜ ਵਿਖੇ ਅੱਜ 2 ਧਿਰਾਂ ‘ਚ ਪੀਰਾਂ ਦੇ ਸਥਾਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਆਪਸ ‘ਚ ਵਿਵਾਦ ਪੈਦਾ ਹੋ ਗਿਆ ਪਰ ਪ੍ਰਸ਼ਾਸਨ ਦੀ ਦਖਲ ਅੰਦਾਜ਼ੀ ਨਾਲ ਇਹ ਵਿਵਾਦ ਟਲ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਪੀਰਾਂ ਦੇ ਸਥਾਨ ‘ਤੇ ਰੱਖਣ ਦੀ ਬਜਾਏ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਵਾਏ।
ਕੀ ਹੈ ਮਾਮਲਾ :
ਇਸ ਸੰਬੰਧੀ ਇਕੱਤਰ ਜਾਣਕਾਰੀ ਮੁਤਾਬਕ ਪਿੰਡ ਝੱਜ ਵਿਖੇ ਪੀਰਾਂ ਦੇ ਸਥਾਨ ‘ਤੇ ਪ੍ਰਬੰਧਕਾਂ ਵਲੋਂ 10 ਸ੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਤਿਆਰੀ ਕੀਤੀ ਜਾ ਰਹੀ ਸੀ, ਜਦਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਮਰਿਯਾਦਾ ਦਾ ਹਵਾਲਾ ਦੇ ਕੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੱਸਿਆ। ਸ੍ਰੀ ਗੁਰੂ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਮੁੱਛਲ ਨੇ ਦੱਸਿਆ ਤੇ ਦਲੀਲ ਦੇ ਕੇ ਸ੍ਰੀ ਅਖੰਡ ਪਾਠ ਸਾਹਿਬ ਰੋਕਣ ਲਈ ਕਿਹਾ, ਜਿਸ ‘ਤੇ ਪ੍ਰਬੰਧਕਾਂ ਨੇ ਪੁਲਸ ਪ੍ਰਸ਼ਾਸਨ ਵਲੋਂ ਪਹੁੰਚੇ ਏ. ਐਸ. ਆਈ. ਜਗਦੀਪ ਸਿੰਘ ਦੀ ਦਖਲ ਅੰਦਾਜ਼ੀ ਅਤੇ ਸੂਝ-ਬੂਝ ਨਾਲ ਸ੍ਰੀ ਅਖੰਡ ਪਾਠ ਸਾਹਿਬ ਪੀਰਾਂ ਦੇ ਸਥਾਨ ‘ਤੇ ਕਰਵਾਉਣ ਦੀ ਬਜਾਏ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਉਣ ‘ਤੇ ਸਹਿਮਤੀ ਪ੍ਰਗਟਾਈ। ਇਸ ਮੌਕੇ ਜਥੇਦਾਰ ਬਲਵੀਰ ਸਿੰਘ ਮੁਛਲ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣ ਲਈ ਖੁਦ ਹੀ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਭਾਈ ਕੁਲਦੀਪ ਸਿੰਘ ਮਸੀਤੀ ਜਥੇਦਾਰ ਸੰਦੀਪ ਸਿੰਘ ਖਾਲਸਾ, ਜਥੇਦਾਰ ਗੁਰਨਾਮ ਸਿੰਘ, ਪ੍ਰਤਾਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਗਰੂਪ ਸਿੰਘ, ਭਾਈ ਸਤਿਨਾਮ ਸਿੰਘ ਗੁਰਦਾਸਪੁਰ, ਭਾਈ ਸਰਦੂਲ ਸਿੰਘ ਨਿਹਰਾ ਸਿੰਘ ਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *