ਪੀਣ ਵਾਲੇ ਪਾਣੀ ਨਾ ਮਿਲਣ ਕਰਕੇ ਪਿੰਡ ਵਾਸੀਆ ਨੇ ਵਿਭਾਗ ਖ਼ਿਲਾਫ਼ ਕੀਤਾ ਰੋਸ ਪ੍ਰਗਟਾਵਾ

ss1

ਪੀਣ ਵਾਲੇ ਪਾਣੀ ਨਾ ਮਿਲਣ ਕਰਕੇ ਪਿੰਡ ਵਾਸੀਆ ਨੇ ਵਿਭਾਗ ਖ਼ਿਲਾਫ਼ ਕੀਤਾ ਰੋਸ ਪ੍ਰਗਟਾਵਾ

1-17
ਕੀਰਤਪੁਰ ਸਾਹਿਬ 30 ਜੂਨ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਝੇਲ ਰਹੇ ਪਿੰਡ ਭਗਵਾਲਾ ਵਾਸੀਆ ਨੇ ਜਲ ਸਪਲਾਈ ਵਿਭਾਗ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਗਟਾਵਾ ਕੀਤਾ ਇਸ ਮੋਕੇ ਪਿੰਡ ਭਗਵਾਲਾ ਵਿਖੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵਿਭਾਗ ਦੇ ਅਧਿਕਾਰੀਆਂ ਤੇ ਦੋਸ ਲਗਾਈਆ ਕਿ ਵਿਭਾਗ ਵਲੋਂ ਕਾਗਜਾਂ ਵਿੱਚ ਤਾਂ ਨਵੀ ਪਾਈਪ ਲਾਈਨ ਪਿੰਡ ਵਿੱਚ ਪਾ ਦਿੱਤੀ ਗਈ ਹੈ ਪਰ ਸਚਾਈ ਕੁਝ ਹੋਰ ਹੀ ਹੈ ਇਸ ਮੋਕੇ ਪਿੰਡ ਵਾਸੀਆ ਨੇ ਦੱਸਿਆ ਕਿ ਜੋ ਵੀ ਨਵੀ ਪਾਈਪ ਲਾਈਨ ਪਾਈ ਗਈ ਹੈ ਉਹ ਪਿੰਡ ਦੇ ਸਕੂਲ ਤੋਂ ਕਰੀਬ 50-60 ਫੁੱਟ ਦੂਰ ਹੈ ਜਿਸ ਕਰਕੇ ਸਕੂਲ ਦੇ ਬੱਚਿਆ ਨੂੰ ਵੀ ਪੀਣ ਵਾਲਾ ਪਾਣੀ ਨਹੀ ਮਿਲਦਾ ਅਤੇ ਨਾ ਹੀ ਪਿੰਡ ਦੇ ਲੋਕਾਂ ਨੂੰ ਉਸ ਪਾਈਪ ਲਾਈਨ ਤੋਂ ਸਪਲਾਈ ਮਿਲੀ ਹੈ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਪੀਣ ਲਈ ਪਾਣੀ ਪਿੰਡ ਦੇ ਕੁਝ ਲੋਕਾਂ ਵਲੋਂ ਆਪਣੇ ਪੱਧਰ ਕਰਵਾਏ ਬੋਰ ਤੋਂ ਲੈ ਕੇ ਆਉਣਾ ਪੈਦਾ ਹੈ ।ਇਸ ਮੋਕੇ ਜਗਤਾਰ ਸਿੰਘ ਚੇਅਰਮੈਨ ਸਕੂਲ ਮਨੈਜਮੈਂਟ ਕਮੇਟੀ ਭਗਵਾਲਾ,ਜਸਪਾਲ ਸਿੰਘ,,ਹਰਚਰਨ ਸਿੰਘ, ਚਰਨਜੀਤ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ, ਮੋਹਣ ਸਿੰਘ, ਨਿਰਜਨ ਸਿੰਘ, ਲਖਵੀਰ ਸਿੰਘ, ਸੋਨੂੰ, ਕਰਮਜੀਤ ਸਿੰਘ, ਕਰਨੈਲ ਸਿੰਘ, ਓਮ ਪ੍ਰਕਾਸ,ਦਲਵੀਰ ਸਿੰਘ, ਮੇਹਰ ਸਿੰਘ, ਰਾਮ ਕੋਰ, ਕੁਲਵਿੰਦਰ ਕੋਰ, ਲਾਜੋ ਦੇਵੀ, ਨਸੀਬ ਕੋਰ, ਮਨਪ੍ਰੀਤ ਕੋਰ, ਜਸਵਿੰਦਰ ਕੋਰ,ਗੁਰਦੇਵ ਸਿੰਘ, ਬਲਵਿੰਦਰ ਕੋਰ, ਜੀਤ ਸਿੰਘ, ਦਲਜੀਤ ਕੋਰ, ਭਾਗੋ ਦੇਵੀ ਆਦਿ ਹਾਜਰ ਸਨ।ਇਸ ਮੋਕੇ ਇਸ ਸਬੰਧੀ ਜਦੋਂ ਵਿਭਾਗ ਦੇ ਜੇ.ਈ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਪੁਰਾਣੀ ਪਾਈਪ ਲਾਈਨ ਸੀ ਉਸ ਤੋਂ ਸਿਰਫ਼ ਪੰਜ ਸੱਤ ਕੁਨੈਕਸ਼ਨ ਸੀ ਜੋ ਸਰਕਾਰੀ ਸੀ ਪਰ ਹੁਣ ਉਸ ਲਾਈਨ ਦੇ ਉਪਰ ਗਲੀਆਂ ਬਣ ਚੁੱਕੀਆਂ ਹਨ ਅਤੇ ਜੋ ਨਵੀ ਲਾਈਨ ਹੈ ਉਹ ਸਕੂਲ ਤੱਕ ਤਾਂ ਪਾ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ ਪਾਈਪ ਲਾਈਨ ਪੈਸੇ ਆਉਣ ਤੇ ਪਾ ਦਿੱਤੀ ਜਾਵੇਗੀ ੳਹਨਾ ਕਿਹਾ ਕਿ ਉਹ ਇਕ ਨਾਲਕਾ ਸਕੂਲ ਦੇ ਕੋਲ ਚਾਲੂ ਕਰਵਾ ਦੇਣਗੇ ਜਿਸ ਨਾਲ ਲੋਕਾਂ ਨੂੰ ਕੁਝ ਰਾਹੀਤ ਮਿਲ ਜਾਵੇਗੀ ।

Share Button

Leave a Reply

Your email address will not be published. Required fields are marked *