Wed. Aug 21st, 2019

ਪੀਐੱਮ ਨਰਿੰਦਰ ਮੋਦੀ’ ਨੂੰ ਰਾਹਤ, 24 ਮਈ 2019 ਨੂੰ ਰਿਲੀਜ਼ ਹੋਵੇਗੀ ਫਿਲਮ

ਪੀਐੱਮ ਨਰਿੰਦਰ ਮੋਦੀ’ ਨੂੰ ਰਾਹਤ, 24 ਮਈ 2019 ਨੂੰ ਰਿਲੀਜ਼ ਹੋਵੇਗੀ ਫਿਲਮ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ‘ਪੀਐੱਮ ਨਰਿੰਦਰ ਬਾਇਓਪਿਕ’ ਨੂੰ ਕਾਫ਼ੀ ਵਿਵਾਦਾਂ ਤੋਂ ਬਾਅਦ ਹੁਣ ਨਵੀਂ ਰਿਲੀਜ਼ ਡੇਟ ਮਿਲ ਚੁੱਕੀ ਹੈ ਅਤੇ ਫਿਲਮ ਲੋਕਸਭਾ ਇਲੈਕਸ਼ਨ ਰਿਜਲਟ (23 ਮਈ) ਦੇ ਇੱਕ ਦਿਨ ਬਾਅਦ 24 ਮਈ 2019 ਨੂੰ ਰਿਲੀਜ਼ ਲਈ ਤਿਆਰ ਹੈ। ਇਸ ਸੰਬੰਧ ਵਿੱਚ ਜਾਣਕਾਰੀ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਦਿੱਤੀ ਹੈ। ਤਰਣ ਆਦਰਸ਼ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ – ਪ੍ਰੋਡਿਊਸਰ ਦੁਆਰਾ ਜਾਰੀ ਇੱਕ ਬਿਆਨ ਦੇ ਮੁਤਾਬਕ , ਪੀਐਮ ਨਰਿੰਦਰ ਮੋਦੀ ਬਾਇਓਪਿਕ ਲਈ ਨਵੀਂ ਰਿਲੀਜ਼ ਡੇਟ ਆ ਗਈ ਹੈ।

ਹੁਣ ਲੋਕਸਭਾ ਚੋਣ ਰਿਜਲਟ ਤੋਂ ਬਾਅਦ 24 ਮਈ ਨੂੰ ਫਿਲਮ ਰਿਲੀਜ਼ ਹੋਵੇਗੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਅਤੇ ਵਿਵੇਕ ਓਬਰਾਏ ਫਿਲਮ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।

ਦੱਸ ਦੇਈਏ ਕਿ ਵਿਵੇਕ ਓਬਰਾਏ ਸਟਾਰਰ ਮੂਵੀ ਪੀਐੱਮ ਨਰਿੰਦਰ ਮੋਦੀ ਪਹਿਲਾਂ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਸੀ ਪਰ ਲੋਕ ਸਭਾ ਚੋਣ ਦੇ ਚਲਦੇ ਫਿਲਮ ਦੀ ਰਿਲੀਜ਼ ਡੇਟ ਬਦਲੀ ਸੀ, ਫਿਰ ਇਸ ਨੂੰ 12 ਅਪ੍ਰੈਲ ਅਤੇ ਇਸ ਤੋਂ ਬਾਅਦ 11 ਅਪ੍ਰੈਲ ਦੀ ਡੇਟ ਵੀ ਮਿਲੀ ਸੀ ਪਰ ਇਸ ਤੋਂ ਇੱਕ ਦਿਨ ਪਹਿਲਾਂ 10 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਆਦੇਸ਼ ਦਿੰਦੇ ਹੋਏ ਕਿਹਾ ਸੀ ਕਿ ਰਾਜਨੀਤੀ ਜਾਂ ਰਾਜਨੇਤਾ ਦਾ ਪ੍ਰਚਾਰ ਕਰਨ ਵਾਲੀ ਕੋਈ ਵੀ ਫਿਲਮ ਚੋਣ ਤੱਕ ਰਿਲੀਜ਼ ਨਹੀਂ ਹੋਵੇਗੀ।

ਓੜਕ ਹੁਣ ਫਿਲਮ ਲੋਕਸਭਾ ਇਲੈਕਸ਼ਨ ਰਿਜਲਟ (23 ਮਈ) ਨੂੰ ਆਉਣ ਤੋਂ ਬਾਅਦ ਅਗਲੇ ਦਿਨ ਰਿਲੀਜ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ‘ਚ ਵਿਵੇਕ ਓਵਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ।

ਇਸ ਫ਼ਿਲਮ ਨੂੰ ਮੈਰੀ ਕਾਮ ਅਤੇ ਸਰਬਜੀਤ ਜਿਹੀ ਫ਼ਿਲਮਾਂ ਦੇ ਡਾਇਰੈਕਟਰ ਉਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਤਮਿਲ ਤੇ ਤੇਲਗੂ ਭਾਸ਼ਾਵਾਂ ‘ਚ ਵੀ ਰੀਲੀਜ਼ ਹੋਵੇਗੀ। ਇਸ ਫਿਲਮ ਨੂੰ ਲੈ ਕੇ ਬਹੁਤ ਪਿਆਰ ਤੇ ਉਤਸ਼ਾਹ ਹੈ ਤੇ ਦਰਸ਼ਕ ਬਹੁਤ ਹੀ ਬੇਸਬਰੀ ਨਾਲ ਇਸ ਫਿਲਮ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਹਨ।

Leave a Reply

Your email address will not be published. Required fields are marked *

%d bloggers like this: