ਪੀਐੱਮਸੀ ਬੈਂਕ ਦੇ 78 ਫੀਸਦੀ ਖਾਤਾਧਰਕ ਹੁਣ ਕੱਢ ਸਕਣਗੇ ਪੂਰੀ ਰਕਮ : ਵਿੱਤ ਮੰਤਰੀ

ਪੀਐੱਮਸੀ ਬੈਂਕ ਦੇ 78 ਫੀਸਦੀ ਖਾਤਾਧਰਕ ਹੁਣ ਕੱਢ ਸਕਣਗੇ ਪੂਰੀ ਰਕਮ : ਵਿੱਤ ਮੰਤਰੀ
ਨਵੀਂ ਦਿੱਲੀ 02 ਦਸੰਬਰ: ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਟ ਬੈਂਕ (ਪੀਐੱਮਸੀ) ਦੇ ਤਕਰੀਬਨ 78 ਫੀਸਦੀ ਖਾਤਾਧਾਰਕ ਹੁਣ ਪੂਰੀ ਰਕਮ ਆਪਣੇ ਬੈਂਕ ਖਾਤੇ ਚੋਂ ਕੱਢ ਸਕਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਜਾਣਕਾਰੀ ਸੋਮਵਾਰ ਨੂੰ ਲੋਕਸਭਾ ਵਿਚ ਦਿੱਤੀ।
ਨਿਰਮਲਾ ਸੀਤਾਰਮਣ ਨੇ ਪੀਐੱਮਸੀ ਬੈਂਕ ਘੁਟਾਲੇ ਬਾਰੇ ਲੋਕਸਭਾ ਵਿਚ ਦੱਸਿਆ ਕਿ ਬੈਂਕ ਦੇ 78 ਫੀਸਦੀ ਜਮਾਕਰਤਾਵਾਂ ਨੂੰ ਹੁਣ ਆਪਣੀ ਪੂਰੀ ਰਕਮ ਬੈਂਕ ਚੋਂ ਕੱਢਣ ਦੀ ਇਜਾਜਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਥੋਂ ਤੱਕ ਬੈਂਕ ਦੇ ਪ੍ਰਮੋਟਰਸ ਦੀ ਗੱਲ ਹੈ ਤਾਂ ਅਸੀ ਇਹ ਯਕੀਨੀ ਕੀਤਾ ਹੈ ਕਿ ਉਨ੍ਹਾਂ ਦੀ ਜਬਤ ਕੀਤੀ ਜਾਇਦਾਦ ਕੁਝ ਵਿਸ਼ੇਸ਼ ਸ਼ਰਤਾਂ ਦੇ ਨਾਲ ਰਿਜਰਵ ਬੈਂਕ ਆਫ਼ ਇੰਡੀਆ ਨੂੰ ਦਿੱਤੀ ਜਾ ਸਕਦੀ ਹੈ, ਤਾਂ ਜੋਂ ਇਨ੍ਹਾਂ ਨੀਲਾਮੀ ਕੀਤੀ ਜਾ ਸਕੇ ਅਤੇ ਇਸਤੋਂ ਪ੍ਰਾਪਤ ਹੋਈ ਰਾਸ਼ੀ ਜਮਾਕਰਤਾਵਾਂ ਨੂੰ ਦਿੱਤੀ ਜਾ ਸਕੇ।
ਜਿਕਰਯੋਗ ਹੈ ਕਿ ਪੀਐੱਮਸੀ ਬੈਂਕ ਘੁਟਾਲਾ ਮਾਮਲੇ ਵਿਚ ਮੁੰਬਈ ਪੁਲਿਸ ਦੀ ਆਰਥਿਕ ਅਪਰਾਥ ਸ਼ਾਖਾ ਨੇ ਦੋ ਮਹੀਨੇ ਪਹਿਲਾਂ ਦੋ ਆਡੀਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਹੁਣ ਤੱਕ 7 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਬੈਂਕ ਦੀ ਟਾਪ ਮੈਨੇਜਮੇਂਟ ਅਤੇ ਐੱਸਡੀਆਈਐੱਲ ਦੇ ਪ੍ਰਮੋਟਰਾਂ ਸਮੇਤ ਪੰਜ ਲੋਕ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਸਨ।
ਦਰਅਸਲ ਪੀਐੱਮਸੀ ਬੈਂਕ ਵਿਚ ਘੁਟਾਲੇ ਦੀ ਖੇਡ ਬੀਤੇ ਦੱਸ ਸਾਲਾਂ ਤੋਂ ਚੱਲ ਰਹੀ ਸੀ। ਪੀਐੱਮਸੀ ਬੈਂਕ ਨੇ ਐੱਚਡੀਆਈਐੱਲ ਨਾਂਅ ਦੀ ਕੰਪਨੀ ਨੂੰ ਆਪਣੇ ਲੋਨ ਦੀ ਕੁਲ ਰਕਮ ਦਾ ਤਕਰੀਬਨ ਤਿੰਨ ਚੌਥਾਈ ਕਰਜ ਦੇ ਦਿੱਤਾ ਸੀ। ਐੱਚਡੀਆਈਐੱਲ ਦਾ ਇਹ ਲੋਨ ਐੱਨਪੀਏ ਹੋਣ ਦੀ ਵਜ੍ਹਾ ਕਰਕੇ ਬੈਂਕ ਆਪਣੇ ਖਾਤਾ ਧਾਰਕਾਂ ਨੂੰ ਪੈਸੇ ਦੇਣ ਵਿਚ ਨਾਕਾਮ ਹੋ ਗਿਆ।