Wed. Aug 21st, 2019

ਪੀਐੱਫ ‘ਤੇ ਵਿਆਜ ਵਧਾ ਕੇ 8.65 ਫ਼ੀਸਦੀ ਕੀਤਾ

ਪੀਐੱਫ ‘ਤੇ ਵਿਆਜ ਵਧਾ ਕੇ 8.65 ਫ਼ੀਸਦੀ ਕੀਤਾ

ਤਨਖ਼ਾਹਦਾਰ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਇਸ ਸਾਲ ਮਾਰਚ ‘ਚ ਖ਼ਤਮ ਹੋਏ ਵਿੱਤੀ ਸਾਲ ਲਈ ਕਰਮਚਾਰੀ ਪ੍ਰਰੋਵੀਡੈਂਟ ਫੰਡ (ਈਪੀਐੱਫ) ‘ਤੇ 8.65 ਫ਼ੀਸਦੀ ਵਿਆਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਉਸ ਤੋਂ ਪਿਛਲੇ ਵਿੱਤੀ ਸਾਲ ਲਈ ਮਿਲੀ ਵਿਆਜ ਦਰ ਦੇ ਮੁਕਾਬਲੇ 0.10 ਫ਼ੀਸਦੀ ਵਧੇਰੇ ਹੈ। ਤਿੰਨ ਸਾਲ ਬਾਅਦ ਪੀਐੱਫ ਅਕਾਊਂਟ ‘ਤੇ ਵਿਆਜ ਦਰ ‘ਚ ਵਾਧਾ ਕੀਤਾ ਗਿਆ ਹੈ। ਇਸ ਬਾਰੇ ਇਕ ਸੂਤਰ ਨੇ ਕਿਹਾ ਹੈ ਕਿ ਵਿੱਤ ਮੰਤਰਾਲੇ ਤਹਿਤ ਆਉਣ ਵਾਲੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਨੇ ਪੀਐੱਫ ‘ਤੇ 8.5 ਫ਼ੀਸਦੀ ਵਿਆਜ ਦੀ ਸਿਫ਼ਾਰਸ਼ ਕੀਤੀ ਹੈ।
ਈਪੀਐੱਫਓ ਦੇ ਬੋਰਡ ਨੇ ਬੀਤੇ ਸਾਲ ਲਈ ਪੀਐੱਫ ‘ਤੇ ਵਿਆਜ ਤੈਅ ਕਰਨ ਲਈ ਇਸ ਸਾਲ ਫਰਵਰੀ ‘ਚ ਬੈਠਕ ਕੀਤੀ ਸੀ। ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਵਾਲੇ ਬੋਰਡ ਨੇ ਬੀਤੇ ਵਿੱਤੀ ਸਾਲ ਲਈ 8.65 ਫ਼ੀਸਦੀ ਵਿਆਜ ਦਰ ਦੀ ਸਿਫ਼ਾਰਸ਼ ਕੀਤੀ ਸੀ। ਈਪੀਐੱਫ ਦੇ ਅੰਦਾਜ਼ੇ ਮੁਤਾਬਕ 8.65 ਫ਼ੀਸਦੀ ਦੇ ਹਿਸਾਬ ਨਾਲ ਵਿਆਜ ਦੇਣ ਤੋਂ ਬਾਦ ਉਸ ਕੋਲ 151.67 ਕਰੋੜ ਰੁਪਏ ਵਧ ਜਾਣਗੇ। ਜੇਕਰ ਵਿਆਜ ਦਰ ਵਧਾ ਕੇ 8.70 ਫ਼ੀਸਦੀ ਕੀਤੀ ਜਾਵੇ ਤਾਂ ਈਪੀਐੱਫ ਨੂੰ 158 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।

Leave a Reply

Your email address will not be published. Required fields are marked *

%d bloggers like this: