Fri. Aug 23rd, 2019

ਪੀਐਮ ਮੋਦੀ ਦੀ ਬਾਇਓਪਿਕ ਦਾ ਬਾਕਸ ਆਫਿਸ ‘ਤੇ ਨਹੀਂ ਦਿਖਾ ਸਕੀ ਦਮ

ਪੀਐਮ ਮੋਦੀ ਦੀ ਬਾਇਓਪਿਕ ਦਾ ਬਾਕਸ ਆਫਿਸ ‘ਤੇ ਨਹੀਂ ਦਿਖਾ ਸਕੀ ਦਮ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ਸਿਨੇਮਾਘਰਾਂ ਵਿੱਚ ਕੁਝ ਖ਼ਾਸ ਕਮਾਲ ਨਹੀਂ ਕਰ ਪਾਈ। ਕਾਫੀ ਵਿਵਾਦਾਂ ਦੇ ਬਾਅਦ ਫਿਲਮ ਨੂੰ ਪਿਛਲੇ ਹਫ਼ਤੇ ਹੀ ਰਿਲੀਜ਼ ਕੀਤਾ ਗਿਆ ਹੈ ਪਰ ਦਰਸ਼ਕ ਫਿਲਮ ਵੇਖਣ ਵਿੱਚ ਦਿਲਚਸਪੀ ਨਹੀਂ ਲੈਂਦੇ ਜਾਪ ਰਹੇ। ਫਿਲਮ ਦੀ ਰਿਲੀਜ਼ ਨੂੰ ਚਾਰ ਦਿਨ ਬੀਤ ਗਏ ਹਨ ਪਰ ਹਾਲੇ ਤਕ ਫਿਲਮ ਮਹਿਜ਼ 14 ਕਰੋੜ ਰੁਪਏ ਹੀ ਕਮਾ ਸਕੀ ਹੈ।

ਪਹਿਲੇ ਦਿਨ ਫਿਲਮ ਨੇ 2.88 ਕਰੋੜ, ਦੂਜੇ ਦਿਨ 3.76, ਤੀਜੇ ਦਿਨ 5.12 ਜਦਕਿ ਚੌਥੇ ਦਿਨ ਮਹਿਜ਼ 2.41 ਕਰੋੜ ਰੁਪਏ ਹੀ ਕਮਾਏ। ਕੁੱਲ ਮਿਲਾ ਕੇ ਫਿਲਮ ਨੇ 14.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਫ਼ਿਲਮ 1200 ਪਰਦਿਆਂ ‘ਤੇ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਪੀਐਮ ਨਰੇਂਦਰ ਮੋਦੀ ਦੀ ਭੂਮਿਕਾ ਅਦਾਕਾਰ ਵਿਵੇਕ ਓਬਰਾਏ ਨੇ ਨਿਭਾਈ ਹੈ।

ਇਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਚਪਨ ਤੋਂ ਲੈ ਕੇ ਚਾਹ ਵੇਚਣ ਤੇ ਪੀਐਮ ਬਣਨ ਤਕ ਦਾ ਸਫ਼ਰ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਵਿਵੇਕ ਓਬਰਾਏ ਤੋਂ ਇਲਾਵਾ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਤੇ ਬਰਖਾ ਬਿਸ਼ਟ ਸੇਨਗੁਪਤਾ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।

 

Leave a Reply

Your email address will not be published. Required fields are marked *

%d bloggers like this: