ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jul 14th, 2020

ਪਿੰਡ ਸੇਹਰਾ ਵਿੱਚ ਸਰਵੇ ਕਰ ਰਹੇ ਜਪਾਨੀ ਕੰਪਨੀ ਅਧਿਕਾਰੀ ਕਿਸਾਨਾਂ ਦੇ ਵਿਰੋਧ ਅੱਗੇ ਝੁੱਕਦਿਆਂ ਬੇਰੰਗ ਪਰਤੇ

ਪਿੰਡ ਸੇਹਰਾ ਵਿੱਚ ਸਰਵੇ ਕਰ ਰਹੇ ਜਪਾਨੀ ਕੰਪਨੀ ਅਧਿਕਾਰੀ ਕਿਸਾਨਾਂ ਦੇ ਵਿਰੋਧ ਅੱਗੇ ਝੁੱਕਦਿਆਂ ਬੇਰੰਗ ਪਰਤੇ

ਵੱਖ ਵੱਖ ਪਿੰਡ ਦੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ਰਾਜਪੁਰਾ, 5 ਦਸੰਬਰ (ਦਇਆ ਸਿੰਘ)-ਇਥੋਂ ਨੇੜਲੇ ਪਿੰਡ ਸੇਹਰਾ, ਸੇਹਰੀ, ਆਕੜ, ਆਕੜੀ ਸਣੇ ਅੱਧਾ ਦਰਜਨ ਪਿੰਡਾਂ ਦੀ ਸੈਕੜੇ ਏਕੜ ਪੰਚਾਇਤੀ ਜਮੀਨ ਉਦਯੋਗ ਲਗਾਉਣ ਲਈ ਸਰਵੇ ਕਰਨ ਪਹੁੰਚੇ ਜਪਾਨ ਦੀ ਕੰਪਨੀ ਦੇ ਡੈਲੀਗੇਟਸ ਨੂੰ ਸਬੰਧਤ ਪਿੰਡਾਂ ਦੇ ਕਿਸਾਨ ਚਕੌਤੇਦਾਰਾਂ ਵੱਲੋਂ ਜਮੀਨ ਨਾ ਦੇਣ ਦਾ ਵਿਰੋਧ ਕਰਦਿਆਂ ਟੀਮ ਦਾ ਵਿਰੋਧ ਕੀਤਾ ਤੇ ਟੀਮ ਬੇਰੰਗ ਪਰਤ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਰਵਿੰਦਰ ਸਿੰਘ ਆਕੜੀ, ਕਰਨੈਲ ਸਿੰਘ ਸੇਹਰਾ, ਸੁਰਿੰਦਰਪਾਲ ਸਿੰਘ ਆਕੜੀ, ਹਾਕਮ ਸਿੰਘ ਸਰਪੰਚ ਸੇਹਰਾ, ਗੁਰਜੰਟ ਸਿੰਘ, ਮਨਜੀਤ ਸਿੰਘ ਆਕੜੀ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਤਖਤੂਮਾਜਰਾ ਦੀ 48 ਏਕੜ, ਪੱਬਰਾ ਦੀ 191 ਏਕੜ, ਸੇਹਰਾ, ਸੇਹਰੀ, ਆਕੜ, ਆਕੜੀ ਦੀ ਸੈਕੜੇ ਏਕੜ ਪੰਚਾਇਤੀ ਜਮੀਨ ਵਿੱਚ ਉਕਤ ਪਿੰਡਾਂ ਦੇ ਕਿਸਾਨ ਪਿਛਲੇ ਕਰੀਬ 6 ਦਹਾਕਿਆਂ ਤੋਂ ਚਕੋਤੇ ਉਤੇ ਵਾਹ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਪਰ ਹੁਣ ਕਾਂਗਰਸ ਸਰਕਾਰ ਵੱਲੋਂ ਬੀਤੇ ਦਿਨੀ ਕੈਬਨਿਟ ਦੀ ਮੀਟਿੰਗ ਵਿੱਚ ਉਕਤ ਜਮੀਨ ਵਿੱਚ ਜਪਾਨੀ ਕੰਪਨੀ ਦੁਆਰਾ ਉਦਯੋਗ ਲਗਾਉਣ ਦੀ ਗੱਲ ਕਹੀ ਗਈ ਹੈ। ਭਾਂਵੇ ਇਸ ਜਮੀਨ ਵਿੱਚ ਭਾਂਵੇ ਤਖਤੂਮਾਜਰਾ ਅਤੇ ਪੱਬਰਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀ ਹਰੇਕ ਸਾਲ ਪੰਚਾਇਤੀ ਬੋਲੀ ਰਾਹੀ ਖੇਤ ਵਾਹ ਰਹੀਆਂ ਹਨ ਨੇ ਜਮੀਨ ਦੇਣ ਲਈ ਹਾਂਮੀ ਭਰ ਦਿੱਤੀ ਹੈ ਪਰ ਦੂਜੇ ਪਿੰਡਾਂ ਦੀਆਂ ਪੰਚਾਇਤਾਂ ਤੇ ਪੱਕੇ ਤੌਰ ਤੇ ਜਮੀਨ ਉਤੇ ਕਾਬਜ਼ ਚਕੌਤੇਦਾਰ ਇਹ ਜਮੀਨ ਦੇਣ ਲਈ ਸਹਿਮਤ ਨਹੀ ਹਨ। ਜਿਸ ਤੋਂ ਬਾਅਦ ਅੱਜ ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ, ਤਹਿਸੀਲਦਾਰ ਹਰਸਿਮਰਨ ਸਿੰਘ ਜਦੋਂ ਇਸੇ ਜਮੀਨ ਵਿੱਚ ਉਦਯੋਗ ਲਗਾਉਣ ਵਾਲੀ ਜਪਾਨ ਦੀ ਕੰਪਨੀ ਦੇ ਡੈਲੀਗੇਟ ਨੂੰ ਪਿੰਡ ਸੇਹਰਾ ਵਿੱਚ ਵਿਜ਼ਟ ਕਰਵਾਉਣ ਦੇ ਲਈ ਪਹੁੰਚੇ ਤਾਂ ਉਥੇ ਸਬੰਧਤ ਪਿੰਡਾਂ ਦੇ ਦਰਜਨਾਂ ਕਿਸਾਨਾਂ ਨੇ ਟੀਮ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਜਿਸ ਤੇ ਟੀਮ ਬੇਰੰਗ ਪਰਤ ਆਈ। ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਇਸ ਜਮੀਨ ਉਤੇ ਆਈ.ਟੀ ਪਾਰਕ ਬਣਾਉਣ ਸਬੰਧੀ ਬਿਲ ਪਾਸ ਕੀਤਾ ਗਿਆ ਸੀ ਪਰ ਮਾਮਲਾ ਸਿਰੇ ਨਹੀ ਚੜ੍ਹ ਸਕਿਆ। ਇਸ ਸਬੰਧੀ ਐਸਡੀਐਮ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਉਤੇ ਉਹ ਉਕਤ ਉਦਯੋਗ ਸਥਾਪਿਤ ਕਰਨ ਵਾਲੇ ਪਿੰਡਾਂ ਵਿੱਚ ਜਪਾਨੀ ਕੰਪਨੀ ਅਧਿਕਾਰੀਆਂ ਦੇ ਨਾਲ ਵਿਜ਼ਟ ਕਰਵਾਉਣ ਦੇ ਲਈ ਗਏ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: