ਪਿੰਡ ਸੁਰਸਿੰਘ ਨੇੜੇ ਸੜਕ ਹਾਦਸ਼ੇ ਵਿਚ ਦੋ ਵਿਅਕਤੀਆਂ ਦੀ ਮੌਤ

ss1

ਪਿੰਡ ਸੁਰਸਿੰਘ ਨੇੜੇ ਸੜਕ ਹਾਦਸ਼ੇ ਵਿਚ ਦੋ ਵਿਅਕਤੀਆਂ ਦੀ ਮੌਤ

ਹਾਦਸ਼ੇ ਵਿਚ ਇੱਕ ਔਰਤ ਗੰਭੀਰ ਜਖਮੀ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸੁਰਸਿੰਘ ਨੇੜੇ ਸੜਕ ‘ਤੇ ਖੜ੍ਹੇ ਟਰੱਕ ਵਿਚ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਔਰਤ ਦੇ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਰਾਜਬੀਰ ਸਿੰਘ ਨੇ ਦੱਸਿਆ ਕਿ ਮੁੱਖਾ ਸਿੰਘ ਪੁੱਤਰ ਇਕਬਾਲ ਸਿੰਘ, ਬਿੱਲਾ ਪੁੱਤਰ ਅਨੈਤ ਸਿੰਘ, ਧਰਮੀ ਪਤਨੀ ਬਿੱਲਾ ਸਾਰੇ ਵਾਸੀਅਨ ਪਿੰਡ ਵਲਟੋਹਾ ਆਪਣੇ ਮੋਟਰਸਾਈਕਲ ਨੰਬਰ ਪੀ.ਬੀ 46 ਡੀ 2946 ‘ਤੇ ਸਵਾਰ ਹੋ ਕੇ ਪਿੰਡ ਲਾਲੂਘੰੁਮਣ ਤੋਂ ਵਾਪਸ ਪਿੰਡ ਵਲਟੋਹਾ ਨੂੰ ਜਾ ਰਹੇ ਸਨ ਤਾਂ ਜਦੋਂ ਪਿੰਡ ਸੁਰਸਿੰਘ ਨੇੜੇ ਪਹੰੁਚੇਂ ਤਾਂ ਸੜਕ ਦੇ ਖੱਬੇ ਪਾਸੇ ਖੜੇ ਟਰੱਕ ਨੰਬਰ ਪੀ.ਬੀ 11 ਬੀ.ਆਰ 4909, ਜੋ ਖਰਾਬ ਹਾਲਤ ਵਿਚ ਸੀ, ਤਾਂ ਮੋਟਰਸਾਈਕਲ ਟਰੱਕ ਵਿਚ ਜਾ ਵੱਜਾ, ਜਿਸ ਨਾਲ ਮੋਟਰਸਾਈਕਲ ਸਵਾਰ ਮੁੱਖਾ ਸਿੰਘ, ਬਿੱਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਬਿੱਲਾ ਦੀ ਪਤਨੀ ਧਰਮੀ ਗੰਭੀਰ ਜਖਮੀ ਹੋ ਜਾਣ ਕਾਰਨ ਉਸਨੂੰ ਹਸਤਪਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਐਸ.ਐਚ.ੳ ਰਾਜਬੀਰ ਸਿੰਘ ਨੇ ਦੱਸਿਆ ਕਿ ਹਾਦਸ਼ੇ ਸੰਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *