ਪਿੰਡ ਸਿੰਘਪੁਰਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

ss1

ਪਿੰਡ ਸਿੰਘਪੁਰਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

untitled-1ਭਿੱਖੀਵਿੰਡ 18 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਪਿੰਡ ਸਿੰਘਪੁਰਾ ਦੇ ਵਿਕਾਸ ਲਈ ਭੇਜੀ ਜਾ ਰਹੀ ਗਰਾਂਟ ਨਾਲ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਸੀਨੀਅਰ ਅਕਾਲੀ ਆਗੂ ਮੇਜਰ ਸਿੰਘ ਵਿਰਕ ਨੇ ਪਰਮਜੀਤ ਸਿੰਘ, ਕੁਲਵੰਤ ਸਿੰਘ ਪੰਚ, ਮਨਜੀਤ ਸਿੰਘ ਕਲੱਬ ਪ੍ਰਧਾਨ, ਦਵਿੰਦਰ ਸਿੰਘ ਵਾਂ, ਚਾਚਾ ਜਗੀਰ ਸਿੰਘ, ਪੰਚ ਸਤਨਾਮ ਸਿੰਘ (ਪ੍ਰਜਾਪਤ), ਪਿਆਰਾ ਸਿੰਘ ਪੰਚ, ਬੀਬੀ ਪਿਆਰ ਕੌਰ ਪੰਚ, ਸੁਖਜੀਤ ਕੌਰ ਵਿਰਕ ਪੰਚ, ਜਿੰਦਾ ਸਿੰਘ, ਬਾਵਾ ਸਿੰਘ ਆਦਿ ਦੀ ਹਾਜਰੀ ਵਿਚ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਸਮੇਂ ਕੀਤਾ ਤੇ ਆਖਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਤਿੰਨ ਲੱਖ ਰੁਪਏ ਦੇ ਕਰੀਬ ਗਰਾਂਟ ਨਾਲ ਪੋਰੇ ਪਾਏ ਜਾ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਦਿ ਹਾਈ ਕਮਾਂਡ ਵੱਲੋਂ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਤੀਸਰੀ ਵਾਰ ਟਿਕਟ ਦੇਣ ਲਈ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *