Fri. May 24th, 2019

ਪਿੰਡ ਸਿਰੀਏ ਵਾਲਾ ਵਿਖੇ ਲਗਾਇਆ ਦਸਤਾਰ ਸਿਖਲਾਈ ਕੈਪ

ਪਿੰਡ ਸਿਰੀਏ ਵਾਲਾ ਵਿਖੇ ਲਗਾਇਆ ਦਸਤਾਰ ਸਿਖਲਾਈ ਕੈਪ

ਭਗਤਾ ਭਾਈ ਕਾ 27 ਦਸੰਬਰ (ਸਵਰਨ ਸਿੰਘ ਭਗਤਾ) ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਕਾ ਵਂਲੋਂ ਨੋਜਵਾਨਾ ਅਤੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਵੱਖ ਵੱਖ ਪਿੰਡਾਂ ਵਿਚ ਫਰੀ ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਜਿਸ ਦੇ ਤਹਿਤ ਪਿੰਡ ਸਿਰੀਏ ਵਾਲਾ ਬਠਿੰਡਾ ਵਿਖੇ 7 ਦਿਨਾ ਦਾ ਫਰੀ ਦਸਤਾਰ ਸਿਖਲਾਈ ਕੈਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੌਏ ਕਲੱਬ ਦੇ ਪਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਨੋਜਵਾਨਾ ਨੂੰ ਸਿੱਖ ਵਿਰਸੇ ਨਾਲ ਜੋੜਨਾ ਹੀ ਉਹਨਾਂ ਦਾ ਮੁੱਖ ਨਿਸ਼ਾਨਾ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਦਸਤਾਰ ਨੂੰ ਪੱਛਮੀ ਸੱਭਿਆਚਾਰ ਦੇ ਮਗਰ ਲੱਗ ਕੇ ਵਿਚਾਰ ਰਹੀ ਹੈ। ਇਹ ਕੈਂਪ ਸਤਿਕਾਰ ਯੂਥ ਕਲੱਬ ਸਿਰੀਏ ਵਾਲਾ ਦੇ ਵਿਸ਼ੇਸ਼ ਸ਼ਹਿਯੋਗ ਨਾਲ ਲਗਾਇਆ ਗਿਆ ਦਸਤਾਰ ਸਿਖਲਾਈ ਕੈਂਪ ਦੋਰਾਨ ਸੁਖਜਿੰਦਰ ਸਿੰਘ ਮਲੂਕਾ, ਅੰਮ੍ਰਿਤਪਾਲ ਸਿੰਘ, ਰਮਨਜੀਤ ਸਿੰਘ ਕੋਠਾ ਗੁਰੂ ਕਾ, ਰਣਬੀਰ ਸਿੰਘ, ਪ੍ਰੀਤਮ ਸਿੰਘ ਬੁਰਜ ਥਰੋੜ, ਸੁਖਦਰਸ਼ਨ ਸਿੰਘ ਫਰੀਦਕੋਟ, ਸੋਨੀ ਸਿੰਘ ਜਲਾਲ, ਬੇਅੰਤ ਸਿੰਘ ਜਲਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: