ਪਿੰਡ ਸ਼ੇਖਪੁਰਾ ਦੀ ਪਟਿਆਲਾ ਬੈਂਕ ਦੀ ਛੱਤ ਤੇ ਲਾਇਆ ਪਾੜ, ਬੈਂਕ ਵਿੱਚ ਲੁੱਟ ਕਰਨ ਦੀ ਅਸਫਲ਼ ਕੋਸ਼ਿਸ

ss1

ਪਿੰਡ ਸ਼ੇਖਪੁਰਾ ਦੀ ਪਟਿਆਲਾ ਬੈਂਕ ਦੀ ਛੱਤ ਤੇ ਲਾਇਆ ਪਾੜ, ਬੈਂਕ ਵਿੱਚ ਲੁੱਟ ਕਰਨ ਦੀ ਅਸਫਲ਼ ਕੋਸ਼ਿਸ
ਬਿਨਾਂ ਸੁਰੱਖਿਆ ਗਾਰਡ ਤੋਂ ਚੱਲ ਰਿਹੈ ਬੈਂਕ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ

picture1ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜਲੇ ਪਿੰਡ ਸ਼ੇਖਪੁਰਾ ਵਿਖੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿੱਚ ਬੈਂਕ ਦੀ ਛੱਤ ਤੇ ਦੋ ਥਾਂ ਪਾੜ ਲਾ ਕੇ ਬੈਂਕ ਵਿੱਚ ਲੁੱਟ ਕਰਨ ਦੀ ਅਸਫਲ ਕੋਸ਼ਿਸ਼ ਦਾ ਮਾਮਲਾ ਸਾਹਮਣਾ ਆਇਆ ਹੈ।ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਉਕਤ ਬੈਂਕ ਜਿਸ ਵਿੱਚ ਰੋਜਾਨਾ ਲੱਖਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ ਵਿੱਚ ਰਾਤ ਨੂੰ ਤਾਂ ਛੱਡੋ ਸਗੋਂ ਦਿਨ ਵੇਲੇ ਵੀ ਕੋਈ ਸੁਰੱਖਿਆ ਗਾਰਡ ਨਹੀ ਹੁੰਦਾ। ਉੱਧਰ ਤਲਵੰਡੀ ਸਾਬੋ ਪੁਲਿਸ ਨੇ ਲੁੱਟ ਦੀ ਅਸਫਲ ਕੋਸ਼ਿਸ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਲੁੱਟ ਦੀ ਅਸਫਲ਼ ਕੋਸ਼ਿਸ ਕੀਤੇ ਜਾਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਵੇਰੇ ਮੁਲਾਜਮਾਂ ਨੇ ਬੈਂਕ ਖੋੋਲਿਆਂ ਦਾ ਦੇਖਣ ਵਿੱਚ ਆਇਆ ਕਿ ਜਿਸ ਕਮਰੇ ਵਿੱਚ ਸੇਫ ਪਈ ਹੋਈ ਸੀ ਉਸਦੀ ਛੱਤ ਕੋਲ ਸਾਈਡਾਂ ਦੇ ਬਣੇ ਰੋਸ਼ਨਦਾਨਾਂ ਕੋਲ ਕੁੱਝ ਇੱਟਾਂ ਪੁੱਟੀਆਂ ਹੋਈਆਂ ਸਨ। ਜਦੋਂ ਬੈਂਕ ਮੁਲਾਜਮਾਂ ਛੱਤ ਉੱਪਰ ਜਾ ਕੇ ਦੇਖਿਆ ਤਾਂ ਦੋ ਥਾਵਾਂ ਤੋਂ ਇੱਟਾਂ ਪੁੱਟ ਕੇ ਮਘੋਰੇ ਕੱਢੇ ਹੋਏ ਸਨ ਤੇ ਦੇਖਣ ਨੂੰ ਲੱਗਦਾ ਸੀ ਕਿ ਲੁੱਟ ਦੀ ਕੋਸ਼ਿਸ ਅਸਫਲ ਹੋ ਜਾਣ ਤੋਂ ਬਾਦ ਅਣਪਛਾਤੇ ਲੁਟੇਰਿਆਂ ਨੇ ਮਘੋਰਿਆਂ ਵਿੱਚ ਦੁਬਾਰਾ ਇੱਟਾਂ ਲਾ ਕੇ ਉਨ੍ਹਾਂ ਨੂੰ ਬੰਦ ਕਰਨ ਦੀ ਕੋਸ਼ਿਸ ਕੀਤੀ ਹੈ। ਜਿਸ ਤੋਂ ਸਾਬਿਤ ਹੁੰਦਾ ਸੀ ਕਿ ਲੁੱਟ ਦੇ ਮੰਤਵ ਨਾਲ ਆਏ ਵਿਅਕਤੀਆਂ ਨੇ ਬੜੇ ਆਰਾਮ ਨਾਲ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਬੈਂਕ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਤਲਵੰਡੀ ਸਾਬੋ ਪੁਲਿਸ ਪਾਰਟੀ ਟ੍ਰੇਨੀ ਥਾਣੇਦਾਰ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਬੈਂਕ ਪੁੱਜੀ ਤੇ ਸਮੁੱਚੀ ਸਥਿੱਤੀ ਦਾ ਜਾਇਜਾ ਲਿਆ।ਪੱਤਰਕਾਰਾਂ ਦੀ ਪੁੱਜੀ ਟੀਮ ਨੇ ਸਮੁੱਚੇ ਹਾਲਾਤਾਂ ਦਾ ਨਿਰੀਖਣ ਕਰਨ ਤੋਂ ਬਾਦ ਜਦੋਂ ਬੈਂਕ ਮੈਨੇਜਰ ਰਾਜੀਵ ਕੁਮਾਰ ਝਾਅ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਸਨੇ ਬੜੀ ਬੇਰੁਖੀ ਵਿੱਚ ਕੁਝ ਵੀ ਦੱਸਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਉੱਪਰੋਂ ਹਦਾਇਤ ਹੈ ਕਿ ਮੀਡੀਆ ਨੂੰ ਕੁਝ ਨਹੀ ਦੱਸਣਾ।ਉੱਧਰ ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਵੇਲੇ ਤਾਂ ਕੀ ਇਸ ਬੈਂਕ ਵਿੱਚ ਦਿਨ ਵੇਲੇ ਵੀ ਕੋਈ ਸੁਰੱਖਿਆ ਗਾਰਡ ਨਹੀ ਹੁੰਦਾ ਹਾਲਾਂਕਿ ਰੋਜ ਬੈਂਕ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ।ਸੁਰੱਖਿਆ ਗਾਰਡ ਸਬੰਧੀ ਸਵਾਲ ਦਾ ਬੈਂਕ ਮੈਨੇਜਰ ਨੇ ਕੋਈ ਜਵਾਬ ਦੇਣਾ ਉਚਿਤ ਨਾ ਸਮਝਿਆ।
ਉੱਧਰ ਘਟਨਾ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੁੱਟ ਦੀ ਨੀਯਤ ਨਾਲ ਆਏ ਵਿਅਕਤੀਆਂ ਵਿੱਚੋਂ ਇੱਕ ਰੋਸ਼ਨਦਾਨ ਭੰਨਣ ਉਪਰੰਤ ਉਸ ਕਮਰੇ ਵਿੱਚ ਪੁੱਜ ਗਿਆ ਸੀ ਜਿਸ ਵਿੱਚ ਰੁਪਇਆਂ ਵਾਲੀ ਸੇਫ ਸੀ ਪ੍ਰੰਤੂ ਜਦੋਂ ਉਸਨੂੰ ਲੱਗਾ ਕਿ ਉਹ ਲੁੱਟ ਨੂੰ ਅੰਜਾਮ ਨਹੀ ਦੇ ਸਕਣਗੇ ਤਾਂ ਉਸੇ ਰੌਸ਼ਨਦਾਨ ਵਿੱਚੋਂ ਉਹ ਵਾਪਿਸ ਛੱਤ ਤੇ ਆ ਗਿਆ ਤੇ ਰੌਸ਼ਨਦਾਨ ਨੂੰ ਵਾਪਿਸ ਇੱਟਾਂ ਲਾ ਕੇ ਬੰਦ ਕਰਨ ਦੀ ਕੋਸ਼ਿਸ ਕੀਤੀ।ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਤੋਂ ਮਿਲੀ ਇਤਲਾਹ ਅਨੁਸਾਰ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *