ਪਿੰਡ ਵਾਸੀਆਂ ਨੇ ਵਾਟਰ ਵਰਕਸ ਦੇ ਮੁਲਾਜਮਾ ਤੇ ਡਿਊਟੀ ਦੌਰਾਨ ਸਰਾਬ ਪੀਣ ਅਤੇ ਵੇਚਣ ਦੇ ਲਾਏ ਦੋਸ

ਪਿੰਡ ਵਾਸੀਆਂ ਨੇ ਵਾਟਰ ਵਰਕਸ ਦੇ ਮੁਲਾਜਮਾ ਤੇ ਡਿਊਟੀ ਦੌਰਾਨ ਸਰਾਬ ਪੀਣ ਅਤੇ ਵੇਚਣ ਦੇ ਲਾਏ ਦੋਸ

5-36 (2)

ਕੌਹਰੀਆਂ ,04 ਜੂਨ ( ਰਣ ਸਿੰਘ ਚੱਠਾ )- ਨੇੜਲੇ ਪਿੰਡ ਚੱਠਾ ਨਨਹੇੜ੍ਹਾ ਦਾ ਵਾਟਰ ਵਰਕਸ ਇੱਥੋਂ ਦੇ ਮੁਲਾਜਮਾ ਦੀਆਂ ਗੈਰ ਜੁੰਮੇਵਾਰ ਘਟਨਾਵਾਂ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ ।ਪਿੰਡ ਵਾਸੀਆਂ , ਗ੍ਰਾਮ ਪੰਚਾਇਤ ਤੇ ਚੱਠਾ ਸਪੋਰਟਸ ਕਲੱਬ ਨੇ ਕਈ ਵਾਰ ਵਿਭਾਗ ਨੂੰ ਇੱਥੋਂ ਦੇ ਮੁਲਾਜਮਾ ਦੀ ਅਣਗਹਿਲੀਆਂ ਤੋਂ ਜਾਣੂ ਕਰਵਾਇਆ ਹੈ ।ਪ੍ਰੰਤੂ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕੀ । ਤਾਜਾ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੁਕਰੀਤ ਸਿੰਘ ਤੇ ਸਿਵਜੀ ਸਿੰਘ ਨੇ ਦੱਸਿਆ ਕਿ ਸਾਡੇ ਵਾਟਰ ਵਰਕਸ ਵਿੱਚ ਡਿਊਟੀ ਕਰਦੇ ਮੁਲਾਜਮ ਰੋਜ ਸ਼ਾਮ ਨੂੰ ਡਿਊਟੀ ਦੌਰਾਨ ਵਾਟਰ ਵਰਕਸ ਵਿੱਚ ਬੈਠ ਕੇ ਸਰਾਬ ਪੀਂਦੇ ਤੇ ਵੇਚਦੇ ਹਨ । ਕੱਲ ਸ਼ਾਮੀ ਜਦੋਂ ਅਸੀ ਵਾਟਰ ਵਰਕਸ ਦੇ ਨੇੜੇ ਸਕੂਲ ਦੇ ਗਰਾਂਊਂਡ ਵਿੱਚ ਹਰ ਰੋਜ ਦੀ ਤਰਾਂ੍ਹ ਕ੍ਰਿਕਟ ਖੇਡ ਰਹੇ ਸੀ ,ਤਾਂ ਅਸੀਂ ਦੇਖਿਆ ਕਿ ਕੋਈ ਵਿਅਕਤੀ ਇਹਨਾਂ ਕੋਲ ਸਰਾਬ ਦੀ ਪੇਟੀ ਲੈ ਕੇ ਆਇਆ ।ਸੱਕ ਹੋਣ ਤੇ ਅਸੀਂ ਪਿੰਡ ਦੀ ਪੰਚਾਇਤ ਦੇ ਆਗੂ ਡਰਾਇਕੈਟਰ ਗੁਰਪਿਆਰ ਸਿੰਘ ਚੱਠਾ ਨੂੰ ਫੋਨ ਕਰਕੇ ਬੁਲਾਇਆ ।

ਜਿਸਨੇ ਸਾਡੀ ਮੌਜੂਦਗੀ ਵਿੱਚ ਇਹਨਾਂ ਨੂੰ ਰੰਗੇ ਹੱਥੀ ਫੜਿਆ । ਇਸ ਸਮੇਂ ਵਾਟਰ ਵਰਕਸ ਦੇ ਮੁੱਖ ਕਮਰੇ ਵਿਚੋਂ ਸਰਾਬ ਦੀਆਂ ਭਰੀਆ ਹੋਈਆ ਬੋਤਲਾਂ ਪਾਈਆ ਗਈਆ । ਇਸ ਘਟਨਾਂ ਦੀ ਜਾਣਕਾਰੀ ਤੁਰੰਤ ਪੱਤਰਕਾਰ ਭਾਈਚਾਰੇ ਨੂੰ ਦਿੱਤੀ ਗਈ ਜਿੰਨਾ ਮੌਕੇ ਤੇ ਮੌਜੂਦ ਲੋਕਾਂ ਦੀ ਹਾਜਰੀ ਵਿੱਚ ਸਰਾਬ ਦੀਆਂ ਬੋਤਲਾਂ ਤੇ ਸਰਾਬੀ ਹਾਲਤ ਵਿੱਚ ਮੁਲਾਜਮ ਭੂਰਾ ਸਿੰੰਘ ਨੂੰ ਰੰਗੇ ਹੱਥੀ ਫੜਿਆ ।ਲੋਕਾਂ ਦੇ ਰੋਹ ਨੂੰ ਵੇਖਦਿਆਂ ਮੁਲਾਜਮ ਮੌਕੇ ਤੋਂ ਫਰਾਰ ਹੋ ਗਿਆ । ਇਸ ਘਟਨਾ ਦੀ ਜਾਣਕਾਰੀ ਪੱਤਰਕਾਰਾਂ ਨੇ ਤੁਰੰਤ ਵਿਭਾਗ ਦੇ ਐਸ ਡੀ ਓ ਤੇ ਜੇਈ ਨੂੰ ਦਿੱਤੀ ।ਜਿੰਨਾਂ ਨੇ ਕਿਹਾ ਕਿ ਵਿਭਾਗ ਵਲੋਂ ਜਾਂਚ ਪੜਤਾਲ ਕਰਵਾਈ ਜਾਵੇਗੀ ।ਜੋ ਤੱਥ ਸਾਹਮਣੇ ਆਉਣਗੇ ਤਾਂ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਦੇਖਣਯੋਗ ਗੱਲ ਇਹ ਕਿ ਜੇਕਰ ਸਰਕਾਰੀ ਮੁਲਾਜਮ ਹੀ ਸਮਾਜ ਵਿੱਚ ਨਸਿਆ ਦਾ ਵਪਾਰ ਕਰਨ ਲੱਗ ਪਏ ਤੇ ਡਿਊਟੀ ਦੋਰਾਨ ਸਰਾਬ ਦੇ ਨਸੇ ਵਿੱਚ ਟੱਲੀ ਰਹਿਣਗੇੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ।

Share Button

Leave a Reply

Your email address will not be published. Required fields are marked *

%d bloggers like this: